ਗੁਹਾਟੀ 'ਚ ਇੱਕ ਮਾਲ ਦੇ ਬਾਹਰ ਹੋਇਆ ਗ੍ਰੇਨੇਡ ਧਮਾਕਾ , 12 ਲੋਕ ਜ਼ਖ਼ਮੀ

By  Shanker Badra May 16th 2019 01:43 PM -- Updated: May 16th 2019 01:45 PM

ਗੁਹਾਟੀ 'ਚ ਇੱਕ ਮਾਲ ਦੇ ਬਾਹਰ ਹੋਇਆ ਗ੍ਰੇਨੇਡ ਧਮਾਕਾ , 12 ਲੋਕ ਜ਼ਖ਼ਮੀ:ਅਸਮ : ਅਸਮ ਦੇ ਗੁਹਾਟੀ 'ਚ ਬੀਤੀ ਰਾਤ ਇੱਕ ਮਾਲ ਦੇ ਬਾਹਰ ਗ੍ਰੇਨੇਡ ਧਮਾਕਾ ਹੋਇਆ ਹੈ।ਇਸ ਧਮਾਕੇ ਕਾਰਨ 12 ਲੋਕ ਜ਼ਖ਼ਮੀ ਹੋ ਗਏ ਹਨ।ਇਹ ਗ੍ਰੇਨੇਡ ਧਮਾਕਾ ਰਾਤ ਲਗਭਗ 8 ਵਜੇ ਦੇ ਕਰੀਬ ਹੋਇਆ ਹੈ।

guwahati-shopping-mall-near-grenade-blast-twelve-injured ਗੁਹਾਟੀ 'ਚ ਇੱਕ ਮਾਲ ਦੇ ਬਾਹਰ ਹੋਇਆ ਗ੍ਰੇਨੇਡ ਧਮਾਕਾ , 12 ਲੋਕ ਜ਼ਖ਼ਮੀ

ਮਿਲੀ ਜਾਣਕਾਰੀ ਮੁਤਾਬਕ ਗੁਹਾਟੀ 'ਚ ਜ਼ੂ ਰੋਡ 'ਤੇ ਇਹ ਧਮਾਕਾ ਹੋਇਆ ਹੈ।ਇਸ ਧਮਾਕੇ ਮਗਰੋਂ ਪੁਲਿਸ ਨੇ ਇਲਾਕੇ ਦੀ ਚਾਰੇ ਪਾਸਿਓਂ ਨਾਕੇਬੰਦੀ ਕਰ ਦਿੱਤੀ ਹੈ।ਇਸ ਧਮਾਕੇ 'ਚ ਕਿਸੇ ਕਿਸਮ ਦੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਮਿਲੀ ਹੈ।

guwahati-shopping-mall-near-grenade-blast-twelve-injured ਗੁਹਾਟੀ 'ਚ ਇੱਕ ਮਾਲ ਦੇ ਬਾਹਰ ਹੋਇਆ ਗ੍ਰੇਨੇਡ ਧਮਾਕਾ , 12 ਲੋਕ ਜ਼ਖ਼ਮੀ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਹਿਮਾਚਲ : ਕੁੱਲੂ ‘ਚ ਭਾਜਪਾ ਵਰਕਰਾਂ ਨਾਲ ਭਰੀ ਬੱਸ ਪਲਟੀ , 7 ਜ਼ਖ਼ਮੀ

ਇਸ ਧਮਾਕੇ 'ਚ ਜ਼ਖਮੀ ਲੋਕਾਂ ਨੂੰ ਗੁਹਾਟੀ ਮੈਡੀਕਲ ਕਾਲਜ ਹਸਪਤਾਲ ਲਈ ਰੈਫ਼ਰ ਕਰ ਦਿੱਤਾ ਗਿਆ ਹੈ, ਜਿਥੇ ਉਹ ਜ਼ੇਰੇ ਇਲਾਜ ਹਨ।ਪੁਲਿਸ ਕਮਿਸ਼ਨਰ ਦੀਪਕ ਕੁਮਾਰ ਨੇ ਗ੍ਰੇਨੇਡ ਹਮਲੇ ਦੀ ਪੁਸ਼ਟੀ ਕੀਤੀ ਅਤੇ ਨਾਲ ਹੀ ਕਿਹਾ ਕਿ ਪੁਲਿਸ ਮਾਮਲੇ ਦੀ ਜਾਂਚ 'ਚ ਜੁਟੀ ਹੈ।

-PTCNews

ਹੋਰ Videos ਦੇਖਣ ਲਈ ਸਾਡਾ you tube ਚੈਨਲ ਸਬਸਕ੍ਰਾਈਬ ਕਰੋ

Related Post