ਹਲਕਾ ਭੁਲੱਥ ਵਿਖੇ ਬੀਬੀ ਜਗੀਰ ਕੌਰ ਨੇ ਰਜਨੀਤ ਕੌਰ ਦੇ ਹੱਕ 'ਚ ਕੀਤਾ ਚੋਣ ਪ੍ਰਚਾਰ

By  Shanker Badra September 17th 2018 04:08 PM

ਹਲਕਾ ਭੁਲੱਥ ਵਿਖੇ ਬੀਬੀ ਜਗੀਰ ਕੌਰ ਨੇ ਰਜਨੀਤ ਕੌਰ ਦੇ ਹੱਕ 'ਚ ਕੀਤਾ ਚੋਣ ਪ੍ਰਚਾਰ:ਪੰਜਾਬ 'ਚ 19 ਸਤੰਬਰ ਨੂੰ ਹੋਣ ਵਾਲੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸਮਿਤੀਆਂ ਦੀਆਂ ਚੋਣਾਂ ਨੂੰ ਲੈ ਪੰਜਾਬ ਦੀਆਂ ਸਿਆਸੀ ਸਰਗਰਮੀਆਂ ਸਿਖਰਾਂ 'ਤੇ ਸਨ।ਇਸ ਦੌਰਾਨ ਇਹਨਾਂ ਚੋਣਾਂ ਲਈ ਪ੍ਰਚਾਰ ਦਾ ਅੱਜ ਆਖ਼ਰੀ ਦਿਨ ਹੈ।ਇਨ੍ਹਾਂ ਚੋਣਾਂ ਦੇ ਆਖਰੀ ਦਿਨ ਦਿੱਗਜ ਲੀਡਰ ਚੋਣਾਂ ਪ੍ਰਚਾਰ ਦੇ ਮੈਦਾਨ 'ਚ ਹਨ।

ਇਸ ਦੌਰਾਨ ਇਸਤਰੀ ਵਿੰਗ, ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਅਕਾਲੀ ਉਮੀਦਵਾਰ ਰਜਨੀਤ ਕੌਰ ਦੇ ਹੱਕ 'ਚ ਚੋਣ ਪ੍ਰਚਾਰ ਕੀਤਾ ਹੈ।ਇਸ ਦੌਰਾਨ ਚੋਣਾਂ ਪ੍ਰਚਾਰ ਦੇ ਆਖਰੀ ਦਿਨ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਬੀਬੀ ਜਗੀਰ ਕੌਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਵਿੱਚ ਹਰ ਕਿਸੇ ਨੂੰ ਆਪਣਾ ਹੱਕ ਮਿਲਿਆ ਹੈ ਪਰ ਕਾਂਗਰਸ ਸਰਕਾਰ ਦੀ ਸਿੱਖਾਂ ਪ੍ਰਤਿ ਮਾੜੀ ਸੋਚ ਹੈ।ਕਾਂਗਰਸ ਦੇ ਰਾਜ ਵਿੱਚ ਸਿੱਖਾਂ ਦੇ ਕਤਲੇਆਮ ਹੋਏ ਅਤੇ ਸ੍ਰੀ ਹਰਿਮੰਦਰ ਸਾਹਿਬ 'ਤੇ ਹਮਲਾ ਹੋਇਆ ਹੈ।

-PTCNews

Related Post