You Tube 'ਤੇ ਗੀਤਾਂ ਨਾਲ ਤਹਿਲਕਾ ਮਚਾਉਣ ਵਾਲੇ ਗਾਇਕ "ਗੁਰੂ ਰੰਧਾਵਾ" ਦਾ ਅੱਜ ਹੈ ਜਨਮਦਿਨ, ਚਾਹੁਣ ਵਾਲੇ ਦੇ ਰਹੇ ਨੇ ਵਧਾਈਆਂ

By  Jashan A August 30th 2019 03:06 PM

You Tube 'ਤੇ ਗੀਤਾਂ ਨਾਲ ਤਹਿਲਕਾ ਮਚਾਉਣ ਵਾਲੇ ਗਾਇਕ "ਗੁਰੂ ਰੰਧਾਵਾ" ਦਾ ਅੱਜ ਹੈ ਜਨਮਦਿਨ, ਚਾਹੁਣ ਵਾਲੇ ਦੇ ਰਹੇ ਨੇ ਵਧਾਈਆਂ,ਪਹਿਲਾਂ ਪੰਜਾਬੀ ਮਿਊਜ਼ਿਕ ਇੰਡਸਟਰੀ ਅਤੇ ਹੁਣ ਬਾਲੀਵੁੱਡ ਇੰਡਸਟਰੀ 'ਚ ਤਹਿਲਕਾ ਮਚਾ ਰਹੇ ਨਾਮੀ ਗਾਇਕ ਗੁਰੂ ਰੰਧਾਵਾ ਅੱਜ ਆਪਣਾ 28ਵਾਂ ਜਨਮਦਿਨ ਮਨਾ ਰਹੇ ਹਨ। ਜਿਸ ਦੌਰਾਨ ਉਹਨਾਂ ਨੂੰ ਚਾਹੁਣ ਵਾਲੇ ਸੋਸ਼ਲ ਮੀਡੀਆ ਰਾਹੀਂ ਵਧਾਈਆਂ ਦੇ ਰਹੇ ਹਨ।

https://www.instagram.com/p/B1x8zKsAUxJ/?utm_source=ig_web_copy_link

ਤੁਹਾਨੂੰ ਦੱਸ ਦਈਏ ਕਿ ਗੁਰੂ ਰੰਧਾਵਾ ਦਾ ਜਨਮ 30 ਅਗਸਤ 1991 ਨੂੰ ਗੁਰਦਾਸਪੁਰ, ਪੰਜਾਬ 'ਚ ਹੋਇਆ ਤੇ ਉਨ੍ਹਾਂ ਨੇ 7 ਸਾਲ ਦੀ ਉਮਰ ਤੋਂ ਹੀ ਗਾਇਕੀ ਸ਼ੁਰੂ ਕਰ ਦਿੱਤੀ ਸੀ।ਗੁਰੂ ਰੰਧਾਵਾ ਦਾ ਅਸਲੀ ਨਾਂ ਗੁਰਸ਼ਰਨਜੋਤ ਸਿੰਘ ਰੰਧਾਵਾ ਹੈ।

https://www.instagram.com/p/B1yFsFDgnds/?utm_source=ig_web_copy_link

ਮਿਲੀ ਜਾਣਕਾਰੀ ਮੁਤਾਬਕ ਗੁਰੂ ਰੰਧਾਵਾ ਜ਼ਿਆਦਾਤਰ ਪੰਜਾਬੀ ਗਾਇਕਾਂ ਨੂੰ ਪਸੰਦ ਕਰਦੇ ਹਨ, ਜਿਨ੍ਹਾਂ 'ਚ ਬੱਬੂ ਮਾਨ, ਗੁਰਦਾਸ ਮਾਨ, ਨੁਸਰਤ ਫਤਿਹ ਅਲੀ ਖਾਨ, ਦਿਲਜੀਤ ਦੇ ਨਾਮ ਸ਼ਾਮਲ ਹਨ।

https://www.instagram.com/p/BnGstPAnJZe/?utm_source=ig_web_copy_link

ਮੀਡੀਆ ਮੁਤਾਬਕ ਗੁਰੂ ਨੇ ਆਪਣੇ ਸਿੰਗਿੰਗ ਕਰੀਅਰ ਦੀ ਸ਼ੁਰੂਆਤ 2013 'ਚ ਕੀਤੀ ਸੀ। ਗੁਰੂ ਨੇ ਆਪਣੀ ਡੈਬਿਊ ਐਲਬਮ 'ਪੇਜ ਵਨ' 17 ਨਵੰਬਰ 2013 ਨੂੰ ਲਾਂਚ ਕੀਤੀ ਸੀ।ਜਿਸ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ।

https://www.instagram.com/p/B1yHyJslmI2/?utm_source=ig_web_copy_link

ਇਸ ਤੋਂ ਬਾਅਦ ਗੁਰੂ ਨੇ ਲਗਾਤਾਰ ਕਈ ਹਿੱਟ ਗੀਤ ਦਿੱਤੇ।ਗੁਰੂ ਦੇ ਹਿੱਟ ਗੀਤਾਂ 'ਚ 'ਪਟੋਲਾ', 'ਤੂੰ ਮੇਰੀ ਰਾਣੀ', 'ਯਾਰ ਮੋੜ ਦੋ', 'ਖ਼ਤ', 'ਆਊਟਫਿਟ', 'ਸੂਟ', 'ਆਈ ਲਵ ਯੂ' ਵਰਗੇ ਗੀਤ ਸ਼ਾਮਲ ਹਨ। ਯੂ-ਟਿਊਬ 'ਤੇ ਗੁਰੂ ਰੰਧਾਵਾ ਦਾ ਲਾਹੋਰ ਗੀਤ ਨੂੰ 790 ਮਿਲੀਅਨ, ਮੇਡ ਇਨ ਚਾਈਨਾ 438 ਮਿਲੀਅਨ, ਇਸ਼ਾਰੇ ਤੇਰੇ 380 ਮਿਲੀਅਨ, ਹਾਈ ਰੇਟਡ ਗੱਬਰੂ ਨੂੰ 780 ਮਿਲੀਅਨ ਅਤੇ ਸਲੋਲੀ-ਸਲੋਲੀ ਗੀਤ ਨੂੰ 172 ਮਿਲੀਅਨ ਵਿਊਜ਼ ਹੋ ਚੁੱਕੇ ਹਨ।

https://www.instagram.com/p/B1yIC_NABLz/?utm_source=ig_web_copy_link

ਜੇਕਰ ਗੁਰੂ ਦੇ ਬਾਲੀਵੁੱਡ ਕਰੀਅਰ ਦੀ ਗੱਲ ਕਰੀਏ ਤਾਂ ਉਹਨਾਂ ਨੇ ਸਾਲ 2017 ’ਚ ਫਿਲਮ ‘ਹਿੰਦੀ ਮੀਡੀਅਮ’ ਨਾਲ ਬਾਲੀਵੁੱਡ 'ਚ ਐਂਟਰੀ ਮਾਰੀ। ਇਸ ਤੋਂ ਬਾਅਦ ਉਹ ਸਲਮਾਨ ਖਾਨ ਦੀ ‘ਦਬੰਗ’ ਟੂਰ ਦਾ ਹਿੱਸਾ ਬਣੇ। ਜਿਸ ਤੋਂ ਬਾਅਦ ਉਹਨਾਂ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ।

https://www.instagram.com/p/B1yGfagHmlh/?utm_source=ig_web_copy_link

ਜ਼ਿਕਰ ਏ ਖਾਸ ਹੈ ਕਿ ਗੁਰੂ ਦੀ ਪਾਪੂਲੈਰਿਟੀ ਸੋਸ਼ਲ ਮੀਡਿਆ 'ਤੇ ਸਭ ਤੋਂ ਵੱਧ ਹੈ। ਉਹ ਜੋ ਵੀ ਗਾਣਾ ਕਰਦੇ ਹਨ ਉਹਨਾਂ ਦੇ ਵਿਊਜ਼ ਮਿਲੀਅਨ ਕਰਾਸ ਕਰ ਜਾਂਦੇ ਹਨ। ਗੁਰੂ ਰੰਧਾਵਾ ਅੱਜ ਸੁਪਰ ਸਟਾਰ ਬਣ ਚੁੱਕੇ ਹਨ।

-PTC News

Related Post