Happy Children's Day 2019: ਜਾਣੋ, "ਬਾਲ ਦਿਵਸ" ਦੀ ਕਦੋਂ ਹੋਈ ਸੀ ਸ਼ੁਰੂਆਤ, ਪੜ੍ਹੋ ਇਤਿਹਾਸ

By  Jashan A November 14th 2019 12:43 PM

Happy Children's Day 2019: ਜਾਣੋ, "ਬਾਲ ਦਿਵਸ" ਦੀ ਕਦੋਂ ਹੋਈ ਸੀ ਸ਼ੁਰੂਆਤ, ਪੜ੍ਹੋ ਇਤਿਹਾਸ,ਨਵੀਂ ਦਿੱਲੀ: ਹਰ ਸਾਲ ਦੇਸ਼ 'ਚ 14 ਨਵੰਬਰ ਨੂੰ 'ਬਾਲ ਦਿਵਸ' ਮਨਾਇਆ ਜਾਂਦਾ ਹੈ। ਇਸੇ ਦਿਨ ਮਤਲਬ 14 ਨਵੰਬਰ 1889 ਨੂੰ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਜੀ ਦਾ ਜਨਮ ਹੋਇਆ ਸੀ।ਇਸ ਦਿਨ ਅਕਸਰ ਸਕੂਲਾਂ 'ਚ ਕਈ ਤਰ੍ਹਾਂ ਦੇ ਪ੍ਰੋਗਰਾਮ ਜਿਵੇਂ ਵਾਦ-ਵਿਵਾਦ, ਸੰਗੀਤ ਅਤੇ ਨਾਚ ਦਾ ਆਯੋਜਨ ਹੁੰਦਾ ਹੈ ਅਤੇ ਬੱਚਿਆਂ ਨੂੰ ਕਿਤਾਬਾਂ-ਕਾਪੀਆਂ ਅਤੇ ਖਿਡੌਣੇ ਆਦਿ ਵੰਡੇ ਜਾਂਦੇ ਹਨ।

Happy Children's Day 2019 "ਬਾਲ ਦਿਵਸ" ਦੀ ਕਦੋਂ ਹੋਈ ਸੀ ਸ਼ੁਰੂਆਤ: 14 ਨਵੰਬਰ 1889 ਨੂੰ ਜਨਮੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਜੀ 27 ਮਈ 1964 ਨੂੰ ਦੁਨੀਆ ਨੂੰ ਅਲਵਿਦਾ ਕਹਿ ਗਏ ਸਨ। ਜਿਸ ਦੌਰਾਨ ਬਾਅਦ ਬੱਚਿਆਂ ਪ੍ਰਤੀ ਉਹਨਾਂ ਨੂੰ ਪਿਆਰ ਨੂੰ ਦੇਖਦੇ ਹੋਏ ਇਹ ਫੈਸਲਾ ਕੀਤਾ ਗਿਆ ਕਿ "ਬਾਲ ਦਿਵਸ" 14 ਨਵੰਬਰ ਨੂੰ ਮਨਾਇਆ ਜਾਵੇਗਾ। ਬੱਚਿਆਂ ਨਾਲ ਪਿਆਰ ਕਾਰਨ ਹੀ ਉਨ੍ਹਾਂ ਨੂੰ ਚਾਚਾ ਨਹਿਰੂ ਵੀ ਕਿਹਾ ਜਾਂਦਾ ਹੈ।

ਤੁਹਾਨੂੰ ਦੱਸ ਦਈਏ ਕਿ 1964 ਤੋਂ ਪਹਿਲਾਂ ਤਕ ਹਰ ਸਾਲ 20 ਨਵੰਬਰ ਨੂੰ ਬਾਲ ਦਿਵਸ ਮਨਾਇਆ ਜਾਂਦਾ ਸੀ ਕਿਉਂਕਿ ਇਸ ਨੂੰ ਦਿਨ ਸੰਯੁਕਤ ਰਾਜ ਦੁਆਰਾ ਗਲੋਬਲ ਬਾਲ ਦਿਵਸ ਮਨਾਇਆ ਜਾਂਦਾ ਹੈ ਪਰ 1964 'ਚ ਜਵਾਹਰ ਲਾਲ ਨਹਿਰੂ ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਦੇ ਜਨਮਦਿਨ ਨੂੰ ਬਾਲ ਦਿਵਸ ਦੇ ਰੂਪ 'ਚ ਮਨਾਉਣ ਦਾ ਫੈਸਲਾ ਲਿਆ ਗਿਆ।

Happy Children's Day 2019 ਜ਼ਿਕਰਯੋਗ ਹੈ ਕਿ ਬਾਲ ਦਿਵਸ ਪਹਿਲੀ ਵਾਰ 1954 ਵਿੱਚ ਮਨਾਇਆ ਗਿਆ ਸੀ। ਇਸ ਦਾ ਉਦੇਸ਼ ਦੇਸ਼ ਭਰ 'ਚ ਬੱਚਿਆਂ ਦੀ ਭਲਾਈ ਨੂੰ ਉਤਸ਼ਾਹਤ ਕਰਨਾ ਹੈ।ਬਾਲ ਦਿਵਸ ਦਾ ਵਿਚਾਰ ਸ਼੍ਰੀ ਵੀ.ਕੇ. ਕ੍ਰਿਸ਼ਨ ਮੈਨਨ ਦੁਆਰਾ ਦਿੱਤਾ ਗਿਆ ਸੀ ਅਤੇ ਸੰਯੁਕਤ ਰਾਸ਼ਟਰ ਮਹਾਸਭਾ ਨੇ ਇਸ ਨੂੰ ਅਪਣਾਇਆ ਸੀ।

-PTC News

Related Post