Happy Teachers Day: 16 ਸਾਲ ਦੀ ਮੇਹਨਤ ਨਾ ਅੱਕਿਆ ਨਾ ਥੱਕਿਆ, ਗਿਆਨ ਦੇ ਚਾਨਣ ਨਾਲ ਗਰੀਬਾਂ ਦੇ ਘਰ ਰੁਸ਼ਨਾ ਰਿਹੈ ਇਹ ਸਿੱਖ

By  Jashan A September 5th 2019 06:49 PM

Happy Teachers Day: 16 ਸਾਲ ਦੀ ਮੇਹਨਤ ਨਾ ਅੱਕਿਆ ਨਾ ਥੱਕਿਆ, ਗਿਆਨ ਦੇ ਚਾਨਣ ਨਾਲ ਗਰੀਬਾਂ ਦੇ ਘਰ ਰੁਸ਼ਨਾ ਰਿਹੈ ਇਹ ਸਿੱਖ,ਸੰਗਰੂਰ: ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਹੈ।ਅਜਿਹੀ ਹੀ ਸੇਵਾ ਕਰ ਰਿਹਾ ਹੈ ਇੱਕ ਸਿੱਖ ਨੌਜਵਾਨ। ਜਿਸ ਦੀ ਹਰ ਕੋਈ ਤਾਰੀਫ ਕਰ ਰਿਹਾ ਹੈ।

Happy Teachers Day ਦਰਅਸਲ, ਸੰਗਰੂਰ ਦੇ ਇਕ ਛੋਟੇ ਜਿਹੇ ਪਿੰਡ ਸ਼ੇਰਪੁਰ ਦਾ ਰਹਿਣ ਵਾਲਾ ਭਾਨ ਸਿੰਘ ਜੱਸੀ ਉਨ੍ਹਾਂ ਗਰੀਬਾਂ ਦੇ ਘਰ ਗਿਆਨ ਦੇ ਚਾਨਣ ਨਾਲ ਰੁਸ਼ਨਾ ਰਿਹਾ ਹੈ, ਜਿਥੇ ਨਾ ਤਾਂ ਬਿਜਲੀ ਦਾ ਚਾਨਣ ਹੈ ਤੇ ਨਾ ਹੀ ਕੋਈ ਹੋਰ ਸੁੱਖ ਸਹੂਲਤ। ਭਾਨ ਸਿੰਘ ਜੱਸੀ ਗਰੀਬ ਬੱਚਿਆਂ ਨੂੰ ਮੁਫਤ ਸਿੱਖਿਆ ਦੇ ਰਿਹਾ ਹੈ ਅਤੇ ਉਹਨਾਂ ਨੂੰ ਫਰੀ ਕਿਤਾਬਾਂ ਕਾਪੀਆਂ ਵੰਡ ਰਿਹਾ ਹੈ।

ਭਾਨ ਸਿੰਘ ਦਾ ਕਹਿਣਾ ਹੈ ਕਿ ਸਾਲ 2003 'ਚ ਉਹ ਜਦੋਂ ਆਪਣੇ ਬੱਚਿਆਂ ਨੂੰ ਸਕੂਲ ਛੱਡਣ ਜਾ ਰਹੇ ਸਨ ਤਾਂ ਉਨ੍ਹਾਂ ਨੇ ਸੰਗਰੂਰ ਦੇ ਸ਼ੇਰਪੁਰ ਕਸਬੇ ਵਿਚ ਜੋਗੀ ਨਾਥਾਂ ਦੇ ਬੱਚਿਆਂ ਨੂੰ ਗਲੀਆਂ ਵਿਚ ਘੁੰਮਦੇ ਕੂੜਾ ਇਕੱਠਾ ਕਰਦੇ ਦੇਖਿਆ ਤਾਂ ਉਨ੍ਹਾਂ ਦੇ ਮਨ ਵਿਚ ਖਿਆਲ ਆਇਆ ਕਿ ਉਨ੍ਹਾਂ ਦੇ ਬੱਚੇ ਤਾਂ ਚੰਗੀ ਸਿੱਖਿਆ ਪ੍ਰਾਪਤ ਕਰ ਰਹੇ ਹਨ, ਪਰ ਇਨ੍ਹਾਂ ਬੱਚਿਆਂ ਵੱਲ ਕੋਈ ਧਿਆਨ ਨਹੀਂ ਦੇ ਰਿਹਾ।

ਹੋਰ ਪੜ੍ਹੋ:CWC 2019 : ਅੱਜ ਸ਼੍ਰੀਲੰਕਾ ਤੇ ਪਾਕਿਤਸਾਨ ਵਿਚਾਲੇ ਹੋਵੇਗੀ ਫਸਵੀਂ ਟੱਕਰ

Happy Teachers Day ਉਦੋਂ ਜੱਸੀ ਨੇ ਮਨ ਵਿਚ ਠਾਨ ਲਈ ਸੀ ਕਿ ਉਹ ਇਨ੍ਹਾਂ ਬੱਚਿਆਂ ਨੂੰ ਸਿੱਖਿਆ ਦਾ ਗਿਆਨ ਦੇਣਗੇ।ਜਿਸ ਤੋਂ ਬਾਅਦ ਉਹਨਾਂ ਨੇ ਇੱਕ ਸੁਸਾਇਟੀ ਬਣਾ ਕੇ ਇਹ ਸੇਵਾ ਸ਼ੁਰੂ ਕਰ ਦਿੱਤੀ ਤੇ ਹੁਣ ਲਗਾਤਾਰ ਉਹ ਇਹ ਸੇਵਾ ਨਿਭਾ ਰਹੇ ਹਨ।

Happy Teachers Day ਤੁਹਾਨੂੰ ਦੱਸ ਦਈਏ ਕਿ ਜੱਸੀ ਨਾਲ ਇੱਕ ਹੋਰ ਅਧਿਅਪਕ ਵੀ ਹੈ, ਜੋ ਉਹਨਾਂ ਦਾ ਸਾਥ ਦੇ ਰਿਹਾ ਹੈ ਅਤੇ ਸਕੂਲ ਟਾਈਮ ਤੋਂ ਬਾਅਦ 2 ਘੰਟੇ ਲਈ ਸਲੱਮ ਏਰੀਏ 'ਚ ਪਹੁੰਚ ਕੇ ਇਨ੍ਹਾਂ ਬੱਚਿਆਂ ਨੂੰ ਪੜ੍ਹਾ ਰਿਹਾ ਹੈ। ਸਿੱਖ ਦੀ ਸੇਵਾ ਤੋਂ ਜਿਥੇ ਬੱਚਿਆਂ ਦੇ ਪਰਿਵਾਰ ਬੇਹੱਦ ਖੁਸ਼ ਹਨ, ਉਥੇ ਹੀ ਬੱਚੇ ਵੀ ਪੂਰੇ ਉਤਸ਼ਾਹ ਨਾਲ ਪੜ੍ਹਾਈ 'ਚ ਦਿਲਚਸਪੀ ਲੈ ਰਹੇ ਹਨ ਤੇ ਪੜ੍ਹਾਈ ਕਰ ਕੇ ਕਾਫੀ ਖੁਸ਼ ਵੀ ਹਨ।

-PTC News

Related Post