ਇਸ ਸਾਲ ਹਰਭਜਨ ਸਿੰਘ ਤੇ ਦੁਤੀ ਚੰਦ ਨੂੰ ਨਹੀਂ ਮਿਲੇਗਾ ਕੋਈ ਰਾਸ਼ਟਰੀ ਖੇਡ ਪੁਰਸਕਾਰ !!! ਜਾਣੋ ਵਜ੍ਹਾ

By  Jashan A July 28th 2019 07:24 PM

ਇਸ ਸਾਲ ਹਰਭਜਨ ਸਿੰਘ ਤੇ ਦੁਤੀ ਚੰਦ ਨੂੰ ਨਹੀਂ ਮਿਲੇਗਾ ਕੋਈ ਰਾਸ਼ਟਰੀ ਖੇਡ ਪੁਰਸਕਾਰ !!! ਜਾਣੋ ਵਜ੍ਹਾ,ਨਵੀਂ ਦਿੱਲੀ: ਅਰਜੁਨ ਅਵਾਰਡ ਲਈ ਦੁਤੀਚੰਦ ਅਤੇ ਖੇਡ ਰਤਨ ਲਈ ਟੀਮ ਇੰਡੀਆ ਦੇ ਸਪਿਨਰ ਰਹੇ ਹਰਭਜਨ ਸਿੰਘ ਦੇ ਨਾਂਅ ਖਾਰਜ ਕਰ ਦਿੱਤੇ ਗਏ ਹਨ।ਖੇਡ ਮੰਤਰਾਲੇ ਮੁਤਾਬਕ ਦੋਵਾਂ ਖਿਡਾਰੀਆਂ ਦੇ ਨਾਂ ਭੇਜਣ ਵਿੱਚ ਸੂਬਾ ਸਰਕਾਰਾਂ ਨੇ ਦੇਰੀ ਕੀਤੀ। ਇਸ ਲਈ ਉਨ੍ਹਾਂ ਦੇ ਨਾਂ ਖਾਰਜ ਕੀਤੇ ਗਏ ਹਨ।

ਦੁਤੀ ਚੰਦ ਨੇ ਅਪਣਾ ਨਾਂਅ ਖਾਰਜ ਹੋਣ ਤੋਂ ਬਾਅਦ ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨਾਲ ਗੱਲਬਾਤ ਕੀਤੀ। ਦੁਤੀ ਚੰਦ ਨੇ ਕਿਹਾ ਕਿ ਉਹਨਾਂ ਨੇ ਸੀਐਮ ਨਾਲ ਮੁਲਾਕਾਤ ਕਰ ਕੇ ਉਹਨਾਂ ਨੂੰ ਨਾਂਅ ਦੁਬਾਰਾ ਭੇਜਣ ਦੀ ਗੱਲ ਕਹੀ ਹੈ।

ਹੋਰ ਪੜ੍ਹੋ: ਇਸ 85 ਸਾਲਾ ਬਜੁਰਗ ਨੇ ਜਿੱਤੇ ਸੁਨਹਿਰੀ ਤਗਮੇ,ਜਾਣੋਂ ਉਸਦੀ ਫਿਟਨੈੱਸ ਦਾ ਰਾਜ

ਦੁਤੀ ਚੰਦ ਦੇ ਨਾਂ 100 ਮੀਟਰ ਦੌੜ ਦਾ ਰਿਕਾਰਡ ਵੀ ਹੈ। ਉਸ ਨੇ 11.24 ਸੈਕੰਡ ਵਿੱਚ 100 ਮੀਟਰ ਦੌੜ ਲਾ ਕੇ ਕੌਮੀ ਰਿਕਾਰਡ ਆਪਣੇ ਨਾਂ ਕੀਤਾ ਸੀ।

ਜੇਕਰ ਹਰਭਜਨ ਸਿੰਘ ਦੀ ਗੱਲ ਕਰੀਏ ਤਾਂ ਉਹ ਭਾਰਤੀ ਕ੍ਰਿਕਟ ਟੀਮ ਦੇ ਇਕ ਤਜਰਬੇਕਾਰ ਅਤੇ ਧਾਕੜ ਖਿਡਾਰੀ ਹਨ। ਫਿਰਕੀ ਗੇਂਦਬਾਜ਼ ਹਰਭਜਨ ਸਿੰਘ ਨੇ ਕੌਮਾਂਤਰੀ ਕ੍ਰਿਕਟ ਵਿੱਚ 103 ਟੈਸਟ, 236 ਵਨ-ਡੇ ਅਤੇ 28 ਟੀ-20 ਮੈਚਾਂ ਦੌਰਾਨ 707 ਵਿਕਟਾਂ ਹਾਸਲ ਕੀਤੀਆਂ ਹਨ।

-PTC News

Related Post