ਪੁੱਤ ਨੂੰ ਪਿਉ ਨੂੰ ਮਨਾਉਣਾ ਪਿਆ ਮਹਿੰਗਾ, ਪਿਉ ਨੇ ਉਤਾਰਿਆ ਮੌਤ ਦੇ ਘਾਟ

By  Jashan A January 28th 2019 10:48 AM

ਪੁੱਤ ਨੂੰ ਪਿਉ ਨੂੰ ਮਨਾਉਣਾ ਪਿਆ ਮਹਿੰਗਾ, ਪਿਉ ਨੇ ਉਤਾਰਿਆ ਮੌਤ ਦੇ ਘਾਟ,ਭਿਵਾਨੀ: ਹਰਿਆਣਾ ਦੇ ਭਿਵਾਨੀ ਤੋਂ ਇੱਕ ਪਿਉ ਵੱਲੋਂ ਆਪਣੇ ਹੀ ਪੁੱਤ ਨੂੰ ਗੋਲੀ ਮਾਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਕ 27 ਸਾਲਾਂ ਨੌਜਵਾਨ ਨੇ ਆਪਣੇ ਘਰ 'ਚ ਧਾਰਮਿਕ ਪ੍ਰੋਗਰਾਮ ਕਰਵਾਇਆ ਸੀ, ਜਿਸ ਕਾਰਨ ਉਹ ਆਪਣੇ ਨਾਰਾਜ਼ ਪਿਤਾ ਨੂੰ ਮਨਾਉਣ ਲਈ ਗਿਆ ਸੀ,

firing ਪੁੱਤ ਨੂੰ ਪਿਉ ਨੂੰ ਮਨਾਉਣਾ ਪਿਆ ਮਹਿੰਗਾ, ਪਿਉ ਨੇ ਉਤਾਰਿਆ ਮੌਤ ਦੇ ਘਾਟ

ਜਿਸ ਕਾਰਨ ਉਹਨਾਂ 'ਚ ਝਗੜਾ ਹੋ ਗਿਆ ਤੇ ਗੁੱਸੇ 'ਚ ਆਏ ਪਿਤਾ ਨੇ ਪੁੱਤ ਨੂੰ ਗੋਲੀ ਮਾਰ ਦਿੱਤੀ। ਮ੍ਰਿਤਕ ਦੀ ਪਹਿਚਾਣ ਧਰਮਿੰਦਰ ਵਜੋਂ ਹੋਈ ਹੈ।

ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਤੇ ਮ੍ਰਿਤਕ ਧਰਮਿੰਦਰ ਦੀ ਪਤਨੀ ਦੀ ਸ਼ਿਕਾਇਤ ਦੇ ਆਧਾਰ ’ਤੇ 13 ਜਣਿਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟ ਗਈ ਹੈ।

firing ਪੁੱਤ ਨੂੰ ਪਿਉ ਨੂੰ ਮਨਾਉਣਾ ਪਿਆ ਮਹਿੰਗਾ, ਪਿਉ ਨੇ ਉਤਾਰਿਆ ਮੌਤ ਦੇ ਘਾਟ

ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਸਬੰਧੀ ਜਲਦੀ ਹੀ ਨਜਿੱਠਿਆ ਜਾਵੇਗਾ।

-PTC News

Related Post