ਮਸ਼ਹੂਰ ਹਰਿਆਣਵੀ ਡਾਂਸਰ ਸਪਨਾ ਚੌਧਰੀ ਦਾ ਡਾਂਸ ਦੇਖਣ ਲਈ ਇਕੱਠੀ ਹੋਈ ਭੀੜ ,ਵਾਪਰਿਆ ਵੱਡਾ ਹਾਦਸਾ

By  Shanker Badra November 16th 2018 06:06 PM

ਬਿਹਾਰ : ਹਰਿਆਣੇ ਦੀ ਮਸ਼ਹੂਰ ਡਾਂਸਰ ਅਤੇ ਸਿੰਗਰ ਸਪਨਾ ਚੌਧਰੀ ਦੇ ਡਾਂਸ ਦੇ ਤਾਂ ਹਰ ਜਗ੍ਹਾ ਚਰਚੇ ਹਨ।ਸਪਨਾ ਚੌਧਰੀ ਜਦੋਂ ਸਟੇਜ ‘ਤੇ ਆਉਂਦੀ ਹੈ ਤਾਂ ਦਰਸ਼ਕਾਂ ਨੂੰ ਸੰਭਾਲਣਾ ਮੁਸ਼ਕਲ ਹੋ ਜਾਂਦਾ ਹੈ।ਅਜਿਹਾ ਹੀ ਕੁੱਝ ਬਿਹਾਰ ਜ਼ਿਲ੍ਹੇ ਦੇ ਬਛਵਾਰਾ ਥਾਣਾ ਖੇਤਰ ਦੇ ਭਰੌਲ ਪਿੰਡ ਵਿੱਚ ਦੇਖਣ ਨੂੰ ਮਿਲਿਆ ਹੈ।ਜਿਥੇ ਸਪਨਾ ਚੌਧਰੀ ਦਾ ਡਾਂਸ ਦੇਖਣ ਲਈ ਹਜ਼ਾਰਾਂ ਲੋਕ ਇਕੱਠੇ ਹੋਏ ਸਨ।Haryana Dancer Sapna Chaudhary Bihar Dance During Police Lathi chargeਇਸ ਦੌਰਾਨ ਸਪਨਾ ਚੌਧਰੀ ਦੇ ਪ੍ਰੋਗਰਾਮ ਦੌਰਾਨ ਉਸ ਨੂੰ ਵੇਖਣ ਆਈ ਭੀੜ ਦੇ ਬੇਕਾਬੂ ਹੋਣ 'ਤੇ ਪੁਲਿਸ ਵੱਲੋਂ ਕੀਤੇ ਲਾਠੀਚਾਰਜ ਦੌਰਾਨ ਭਾਜੜ ਪੈ ਗਈ।ਇਸ ਦੌਰਾਨ ਲੋਕਾਂ ਦੀ ਭੀੜ ਇੱਕ ਨੌਜਵਾਨ ਨੂੰ ਦਰੜਦੀ ਹੋਈ ਅੱਗੇ ਲੰਘ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ ਹੈ ਅਤੇ ਕਈ ਲੋਕ ਜ਼ਖ਼ਮੀ ਹੋ ਗਏ ਹਨ।

https://www.facebook.com/PTCHaryana/videos/587372591683403/

ਜਾਣਕਾਰੀ ਮੁਤਾਬਕ ਬਿਹਾਰ 'ਚ ਛਠ ਪੂਜਾ ਮੌਕੇ ਸਪਨਾ ਚੌਧਰੀ ਦਾ ਪ੍ਰੋਗਰਾਮ ਕਰਵਾਇਆ ਗਿਆ ਸੀ।ਇਸ ਦੌਰਾਨ ਜਦੋਂ ਸਪਨਾ ਚੌਧਰੀ ਸਟੇਜ਼ ਤੇ ਠੁਮਕੇ ਲਗਾ ਰਹੀ ਸੀ ਤਾਂ ਲੋਕਾਂ ਦੀ ਭੀੜ ਬੇਕਾਬੂ ਬੇਕਾਬੂ ਹੋ ਗਈ ਅਤੇ ਪੰਡਾਲ 'ਚ ਲੱਗੇ ਬਾਂਸ ਪੁੱਟ ਦਿੱਤੇ ,ਜਿਸ ਕਾਰਨ ਸਾਰਾ ਪੰਡਾਲ ਡਿੱਗ ਗਿਆ।ਪੁਲਿਸ ਨੇ ਲੋਕਾਂ ਨੂੰ ਕਾਬੂ ਕਰਨ ਲਈ ਲਾਠੀਚਾਰਜ ਕੀਤਾ, ਜਿਸ ਕਾਰਨ ਭਾਜੜ ਪੈ ਗਈ।Haryana Dancer Sapna Chaudhary Bihar Dance During Police Lathi chargeਇਸ ਘਟਨਾ 'ਚ ਇੱਕ ਨੌਜਵਾਨ ਦੀ ਮੌਤ ਹੋ ਗਈ ਅਤੇ ਕਈ ਲੋਕ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਹਨ।ਇਸ ਭਾਜੜ ਮਚਣ ਤੋਂ ਬਾਅਦ ਸਟੇਜ਼ ਤੋਂ ਕਿਹਾ ਜਾ ਰਿਹਾ ਸੀ ਕਿ ਸਾਰੇ ਲੋਕ ਪੰਡਾਲ ਵਿੱਚੋਂ ਬਾਹਰ ਨਿਕਲ ਜਾਣ ਪਰ ਫਿਰ ਵੀ ਲਾਠੀਚਾਰਜ ਹੁੰਦਾ ਰਿਹਾ।ਇਸ ਘਟਨਾ ਤੋਂ ਬਾਅਦ ਵੀ ਲੋਕ ਪ੍ਰੋਗਰਾਮ ਨੂੰ ਅੱਗੇ ਵਧਾਉਣ ਦੀ ਮੰਗ ਕਰ ਰਹੇ ਸਨ।

https://www.facebook.com/PTCHaryana/videos/498761283866675/

-PTCNews

Related Post