ਮਸ਼ਹੂਰ ਹਰਿਆਣਵੀ ਡਾਂਸਰ ਸਪਨਾ ਚੌਧਰੀ ਦੇ ਗੀਤ 'ਤੇ ਖਿਡਾਰੀ ਕ੍ਰਿਸ ਗੇਲ ਨੇ ਕੀਤਾ ਡਾਂਸ,ਦੇਖੋ ਵੀਡੀਓ

By  Shanker Badra April 23rd 2018 06:40 PM

ਮਸ਼ਹੂਰ ਹਰਿਆਣਵੀ ਡਾਂਸਰ ਸਪਨਾ ਚੌਧਰੀ ਦੇ ਗੀਤ 'ਤੇ ਖਿਡਾਰੀ ਕ੍ਰਿਸ ਗੇਲ ਨੇ ਕੀਤਾ ਡਾਂਸ,ਦੇਖੋ ਵੀਡੀਓ:ਹਰਿਆਣੇ ਦੀ ਮਸ਼ਹੂਰ ਡਾਂਸਰ ਅਤੇ ਸਿੰਗਰ ਸਪਨਾ ਚੌਧਰੀ ਦੇ ਡਾਂਸ ਦੇ ਤਾਂ ਹਰ ਜਗ੍ਹਾ ਚਰਚੇ ਹਨ।ਸਪਨਾ ਚੌਧਰੀ ਜਦੋਂ ਸਟੇਜ ‘ਤੇ ਆਉਂਦੀ ਹੈ ਤਾਂ ਦਰਸ਼ਕਾਂ ਨੂੰ ਸੰਭਾਲਣਾ ਮੁਸ਼ਕਲ ਹੋ ਜਾਂਦਾ ਹੈ ਪਰ ਹੁਣ ਸਪਨਾ ਦੇ ਗੀਤਾਂ ਨੇ ਖਿਡਾਰੀ ਕ੍ਰਿਸ ਗੇਲ ਨੂੰ ਵੀ ਆਪਣਾ ਦੀਵਾਨਾ ਬਣਾ ਲਿਆ ਹੈ।ਆਈ.ਪੀ.ਐੱਲ.( IPL) ਕਿੰਗਸ ਇਲੈਵਨ ਪੰਜਾਬ ਵਲੋਂ ਖੇਡ ਰਹੇ ਵੈਸਟਇੰਡੀਜ਼ ਦੇ ਖਿਡਾਰੀ ਕ੍ਰਿਸ ਗੇਲ ਦਾ ਇਕ ਡਾਂਸਿੰਗ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ।ਇਸ ਵੀਡੀਓ 'ਚ ਗੇਲ ਹਰਿਆਣਵੀ ਡਾਂਸਰ ਸਪਨਾ ਚੌਧਰੀ ਦੇ ਮਸ਼ਹੂਰ ਗੀਤ 'ਤੇਰੀ ਆਖੋਂ ਕਾ ਕਾਜ਼ਲ 'ਤੇ ਪਰਫਾਰਮੈਂਸ ਕਰਦੇ ਨਜ਼ਰ ਆ ਰਹੇ ਹਨ।ਖਾਸ ਗੱਲ ਇਹ ਹੈ ਕਿ ਇਹ ਵੀਡੀਓ ਸਪਨਾ ਨੂੰ ਖੁਦ ਇੰਨਾ ਜ਼ਿਆਦਾ ਪਸੰਦ ਆਇਆ ਹੈ ਕਿ ਉਸਨੇ ਇਸਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ।ਸਪਨਾ ਨੇ ਗੀਤ ਸ਼ੇਅਰ ਕਰਦੇ ਹੋਏ ਲਿਖਿਆ, ''Look what I found on Internet. @chrisgayle333 You are such a good Dancer''।

-PTCNews

Related Post