ਫਤਿਹਾਬਾਦ ਦੇ ਪਿੰਡ ਬੋਸਵਾਲ 'ਚ ਪਿੰਡ ਵਾਸੀਆਂ 'ਚ ਹੋਈ ਜ਼ਬਰਦਸਤ ਝੜਪ, ਚੱਲੇ ਇੱਟਾਂ ਰੋੜੇ, ਜਾਣੋ ਪੂਰਾ ਮਾਮਲਾ

By  Jashan A January 19th 2019 02:49 PM -- Updated: January 19th 2019 02:50 PM

ਫਤਿਹਾਬਾਦ ਦੇ ਪਿੰਡ ਬੋਸਵਾਲ 'ਚ ਪਿੰਡ ਵਾਸੀਆਂ 'ਚ ਹੋਈ ਜ਼ਬਰਦਸਤ ਝੜਪ, ਚੱਲੇ ਇੱਟਾਂ ਰੋੜੇ, ਜਾਣੋ ਪੂਰਾ ਮਾਮਲਾ,ਫਤਿਹਾਬਾਦ: ਹਰਿਆਣਾ ਦੇ ਜ਼ਿਲ੍ਹੇ ਫਤਿਹਾਬਾਦ ਦੇ ਪਿੰਡ ਬੋਸਵਾਲ 'ਚ ਪਿੰਡ ਵਾਸੀ ਤੇ ਸਰਪੰਚ ਦਾ ਝਗੜਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਗੱਲ ਇੰਨੀ ਵਧ ਗਈ ਕਿ ਲੋਕ ਹੱਥੋਪਾਈ ਹੋ ਗਏ।

haryana ਫਤਿਹਾਬਾਦ ਦੇ ਪਿੰਡ ਬੋਸਵਾਲ 'ਚ ਪਿੰਡ ਵਾਸੀਆਂ 'ਚ ਹੋਈ ਜ਼ਬਰਦਸਤ ਝੜਪ, ਚੱਲੇ ਇੱਟਾਂ ਰੋੜੇ, ਜਾਣੋ ਪੂਰਾ ਮਾਮਲਾ

ਮਿਲੀ ਜਾਣਕਾਰੀ ਮੁਤਾਬਕ ਇਹ ਝਗੜਾ ਬਿਜਲੀ ਦੇ ਕੁਨੈਕਸ਼ਨ ਨੂੰ ਲੈ ਕੇ ਹੋਇਆ ਹੈ। ਪਿੰਡ ਦੇ ਇਕ ਵਿਅਕਤੀ ਦਾ ਕੰਜ਼ਿਊਮਰ ਕੋਰਟ ਵਿੱਚ ਬਿਜਲੀ ਸਬੰਧੀ ਕੇਸ ਚੱਲ ਰਿਹਾ ਸੀ ਜੋ ਬੀਤੇ ਦਿਨ ਡਿਸਮਿਸ ਹੋ ਗਿਆ।ਬਿਜਲੀ ਮਹਿਕਮੇ ਦਾ ਜੇਈ ਉਕਤ ਵਸਨੀਕ ਦਾ ਕੁਨੈਕਸ਼ਨ ਕੱਟਣ ਗਿਆ।

ਹੋਰ ਪੜ੍ਹੋ: ਕੈਂਸਰ ਨਾਲ ਲੜ੍ਹ ਰਹੇ ਪਿਹੋਵਾ ਤੋਂ ਇਨੈਲੋ ਵਿਧਾਇਕ ਜਸਵਿੰਦਰ ਸੰਧੂ ਦਾ ਹੋਇਆ ਦੇਹਾਂਤ, ਕੱਲ੍ਹ ਹੋਵੇਗਾ ਅੰਤਿਮ ਸੰਸਕਾਰ

ਜਿਸ ਤੋਂ ਬਾਅਦ ਗੱਲ ਵੱਧ ਗਈ ਅਤੇ ਦੋਵਾਂ ਗੁੱਟਾਂ 'ਚ ਲੜਾਈ ਇੰਨੀ ਵੱਧ ਗਈ ਕਿ ਇੱਟਾਂ ਰੋੜੇ ਵੀ ਚੱਲੇ। ਇਸ ਮਾਮਲੇ ਸਬੰਧੀ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਬਿਜਲੀ ਨਿਗਮ ਦੇ ਮੁਲਾਜ਼ਮ ਨੇ ਸਰਪੰਚ ਪਿੱਛੇ ਲੱਗ ਕਿ ਬਗੈਰ ਨੋਟਿਸ ਦਿੱਤਿਆਂ ਹੀ ਉਨ੍ਹਾਂ ਦਾ ਕੁਨੈਕਸ਼ਨ ਕੱਟ ਦਿੱਤਾ।ਇਸ ਦਾ ਉਲਾਂਭਾ ਦੇਣ ਲਈ ਉਹ ਸਰਪੰਚ ਦੇ ਘਰ ਪੁੱਜੇ ਪਰ ਸਰਪੰਚ ਨੇ ਉਨ੍ਹਾਂ ਨਾਲ ਮਾੜਾ ਵਿਹਾਰ ਕੀਤਾ।

haryana ਫਤਿਹਾਬਾਦ ਦੇ ਪਿੰਡ ਬੋਸਵਾਲ 'ਚ ਪਿੰਡ ਵਾਸੀਆਂ 'ਚ ਹੋਈ ਜ਼ਬਰਦਸਤ ਝੜਪ, ਚੱਲੇ ਇੱਟਾਂ ਰੋੜੇ, ਜਾਣੋ ਪੂਰਾ ਮਾਮਲਾ

ਜਿਸ ਤੋਂ ਬਾਅਦ ਦੋਵੇਂ ਧਿਰਾਂ 'ਚ ਜ਼ਬਰਦਸਤ ਲੜਾਈ ਹੋ ਗਈ।ਉਧਰ ਦੂਸਰੇ ਪਾਸੇ ਪਿੰਡ ਦੇ ਸਰਪੰਚ ਦਾ ਕਹਿਣਾ ਹੈ ਕਿ ਪਿੰਡ ਵਾਲਿਆਂ ਆਉਂਦਿਆਂ ਹੀ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।

-PTC News

Related Post