ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸੀ ਨੇਤਾ ਭੁਪਿੰਦਰ ਹੁੱਡਾ ਨੇ ਸਾਂਪਲਾ-ਕਿਲੋਈ ਸੀਟ ਤੋਂ ਭਰਿਆ ਨਾਮਜ਼ਦਗੀ ਪੱਤਰ

By  Shanker Badra October 4th 2019 01:27 PM

ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸੀ ਨੇਤਾ ਭੁਪਿੰਦਰ ਹੁੱਡਾ ਨੇ ਸਾਂਪਲਾ-ਕਿਲੋਈ ਸੀਟ ਤੋਂ ਭਰਿਆ ਨਾਮਜ਼ਦਗੀ ਪੱਤਰ: ਰੋਹਤਕ: ਮਹਾਰਾਸ਼ਟਰ ਅਤੇ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਅੱਜ ਨਾਮਜ਼ਦਗੀਆਂ ਭਰਨ ਦਾ ਆਖਰੀ ਦਿਨ ਹੈ। ਇਸ ਦੌਰਾਨ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸੀ ਨੇਤਾ ਭੁਪਿੰਦਰ ਸਿੰਘ ਹੁੱਡਾ ਨੇ ਅੱਜ ਵਿਧਾਨ ਸਭਾ ਹਲਕਾ ਸਾਂਪਲਾ-ਕਿਲੋਈ ਤੋਂ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ ਹੈ। ਭੁਪਿੰਦਰ ਸਿੰਘ ਹੁੱਡਾ ਨੂੰ ਪਿਛਲੇ ਮਹੀਨੇ ਹੀ ਕਾਂਗਰਸ ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ ਸੀ।

Haryana Former CM And Congress leader Bhupinder Singh Hooda files his nomination from Garhi Sampla-Kiloi ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸੀ ਨੇਤਾ ਭੁਪਿੰਦਰ ਹੁੱਡਾ ਨੇ ਸਾਂਪਲਾ-ਕਿਲੋਈ ਸੀਟ ਤੋਂ ਭਰਿਆ ਨਾਮਜ਼ਦਗੀ ਪੱਤਰ

ਕਾਂਗਰਸ ਨੇਤਾ ਭੁਪਿੰਦਰ ਸਿੰਘ ਹੁੱਡਾ ਨੇ ਅੱਜ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਤੋਂ ਪਹਿਲਾਂ ਘਰ ਵਿਚ ਇੱਕ ਧਾਰਮਿਕ ਰਸਮ ਵਜੋਂ ਹਵਨ ਵੀ ਕੀਤਾ ਹੈ। ਭੁਪਿੰਦਰ ਸਿੰਘ ਹੁੱਡਾ ਸੂਬੇ ਦੀ ਗੜ੍ਹੀ ਸਾਂਪਲਾ-ਕਿਲੋਈ ਸੀਟ ਤੋਂ ਚੋਣ ਲੜਨ ਜਾ ਰਹੇ ਹਨ, ਜਦਕਿਹਰਿਆਣਾ ਦੇ ਮੁੱਖ ਮੰਤਰੀਮਨੋਹਰ ਲਾਲ ਖੱਟਰ ਕਰਨਾਲ ਤੋਂ ਚੋਣ ਲੜ ਰਹੇ ਹਨ।

Haryana Former CM And Congress leader Bhupinder Singh Hooda files his nomination from Garhi Sampla-Kiloi ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸੀ ਨੇਤਾ ਭੁਪਿੰਦਰ ਹੁੱਡਾ ਨੇ ਸਾਂਪਲਾ-ਕਿਲੋਈ ਸੀਟ ਤੋਂ ਭਰਿਆ ਨਾਮਜ਼ਦਗੀ ਪੱਤਰ

ਓਧਰ ਦੂਜੇ ਪਾਸੇ ਹਰਿਆਣਾ ਵਿਚ ਟਿਕਟਾਂ ਦੀ ਵੰਡ ਨੂੰ ਲੈ ਕੇ ਆਪਣੇ ਸਮਰਥਕਾਂ ਦੀ ਅਣਦੇਖੀ ਤੋਂ ਨਾਰਾਜ਼ ਕਾਂਗਰਸ ਦੇ ਸਾਬਕਾ ਪ੍ਰਧਾਨ ਅਸ਼ੋਕ ਤੰਵਰ ਨੇ ਵੀਰਵਾਰ ਨੂੰ ਵਿਧਾਨ ਸਭਾ ਚੋਣਾਂ ਲਈ ਬਣੀ ਵੱਖ ਵੱਖ ਕਮੇਟੀਆਂ ਤੋਂ ਅਸਤੀਫਾ ਦੇ ਦਿੱਤਾ ਅਤੇ ਦੋਸ਼ ਲਾਇਆ ਕਿ ਹਰਿਆਣਾ ਕਾਂਗਰਸ ਹੁਣ ‘ਹੁੱਡਾ ਕਾਂਗਰਸ’ ਬਣਦੀ ਜਾ ਰਹੀ ਹੈ।

Haryana Former CM And Congress leader Bhupinder Singh Hooda files his nomination from Garhi Sampla-Kiloi ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸੀ ਨੇਤਾ ਭੁਪਿੰਦਰ ਹੁੱਡਾ ਨੇ ਸਾਂਪਲਾ-ਕਿਲੋਈ ਸੀਟ ਤੋਂ ਭਰਿਆ ਨਾਮਜ਼ਦਗੀ ਪੱਤਰ

ਜ਼ਿਕਰਯੋਗ ਹੈ ਕਿਮਹਾਰਾਸ਼ਟਰ ਅਤੇ ਹਰਿਆਣਾ ਵਿਧਾਨ ਸਭਾ ਚੋਣਾਂਲਈ 21 ਅਕਤੂਬਰ ਨੂੰ ਵੋਟਾਂ ਪਾਈਆਂ ਜਾਣਗੀਆਂ, ਜਿਨ੍ਹਾਂ ਦੇ ਨਤੀਜੇ 24 ਅਕਤੂਬਰ ਨੂੰ ਐਲਾਨੇ ਜਾਣਗੇ। ਹਰਿਆਣਾ ਵਿਧਾਨ ਸਭਾ ਦਾ ਕਰਜਕਾਲ 2 ਨਵੰਬਰ ਨੂੰ ਖਤਮ ਹੋਣਾ ਹੈ।

-PTCNews

Related Post