ਹਰਿਆਣੇ ਦੀ ਕੁੜੀ ਆਪਣੇ ਪ੍ਰੇਮੀ ਨੂੰ ਮਿਲਣ ਲਈ ਪੁੱਜੀ ਪਾਕਿਸਤਾਨ , ਲਗਾਇਆ ਸੀ ਇਹ ਬਹਾਨਾ

By  Shanker Badra December 4th 2019 01:35 PM

ਹਰਿਆਣੇ ਦੀ ਕੁੜੀ ਆਪਣੇ ਪ੍ਰੇਮੀ ਨੂੰ ਮਿਲਣ ਲਈ ਪੁੱਜੀ ਪਾਕਿਸਤਾਨ , ਲਗਾਇਆ ਸੀ ਇਹ ਬਹਾਨਾ:ਚੰਡੀਗੜ੍ਹ : ਫੇਸਬੁੱਕ 'ਤੇ ਹੋਈ ਦੋਸਤੀ ਤੋਂ ਬਾਅਦ ਹਰਿਆਣੇ ਦੀ ਲੜਕੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਬਹਾਨੇ ਆਪਣੇ ਪ੍ਰੇਮੀ ਨੂੰ ਮਿਲਣ ਲਈ ਪਾਕਿਸਤਾਨ ਪਹੁੰਚ ਗਈ ਪਰ ਓਥੇ ਲੜਕੀ ਨੂੰ ਪਾਕਿ ਰੇਂਜਰਾਂ ਨੇ ਹਿਰਾਸਤ ਵਿੱਚ ਲੈ ਲਿਆ ਅਤੇ ਬਿਨਾਂ ਕੋਈ ਕਾਰਵਾਈ ਕੀਤੇ ਹੀ ਭਾਰਤੀ ਸੈਨਿਕਾਂ ਦੇ ਹਵਾਲੇ ਕਰ ਦਿੱਤਾ ,ਜਦਕਿ ਉਸ ਦੇ ਪ੍ਰੇਮੀ ਤੋਂ ਡੂੰਘੀ ਪੁੱਛਗਿੱਛ ਕੀਤੀ ਜਾ ਰਹੀ ਹੈ। [caption id="attachment_366067" align="aligncenter" width="300"]Haryana girl Arrived in Pakistan to meet her boyfriend ਹਰਿਆਣੇ ਦੀ ਕੁੜੀ ਆਪਣੇ ਪ੍ਰੇਮੀ ਨੂੰ ਮਿਲਣ ਲਈ ਪੁੱਜੀ ਪਾਕਿਸਤਾਨ , ਲਗਾਇਆ ਸੀ ਇਹ ਬਹਾਨਾ[/caption] ਮਿਲੀ ਜਾਣਕਾਰੀ ਅਨੁਸਾਰ ਉਕਤ ਲੜਕੀ ਦੀ ਦੋਸਤੀ ਫੇਸਬੁੱਕ ਰਾਹੀਂ ਪਾਕਿਸਤਾਨ ਦੇ ਨੌਜਵਾਨ ਅਵੈਦ ਮੁਖ਼ਤਾਰ ਨਾਲ ਹੋ ਗਈ ਸੀ। ਉਹ ਸੋਮਵਾਰ ਨੂੰਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਬਹਾਨੇ ਆਪਣੇ ਪ੍ਰੇਮੀ ਨੂੰ ਮਿਲਣ ਲਈ ਗਈ ਸੀ। [caption id="attachment_366075" align="aligncenter" width="300"]Haryana girl Arrived in Pakistan to meet her boyfriend ਹਰਿਆਣੇ ਦੀ ਕੁੜੀ ਆਪਣੇ ਪ੍ਰੇਮੀ ਨੂੰ ਮਿਲਣ ਲਈ ਪੁੱਜੀ ਪਾਕਿਸਤਾਨ , ਲਗਾਇਆ ਸੀ ਇਹ ਬਹਾਨਾ [/caption] ਓਥੇ ਪਾਕਿਸਤਾਨੀ ਪ੍ਰੇਮੀ ਨਾਲ ਵਿਆਹ ਕਰਵਾ ਕੇ ਉਥੇ ਵੱਸਣ ਦੀ ਇੱਛਾ 'ਤੇ ਪਾਕਿਸਤਾਨ ਗਈ ਕੁੜੀ ਦੀ ਇੱਛਾ ਪੂਰੀ ਨਹੀਂ ਹੋ ਸਕੀ। ਇਹ ਲੜਕੀ ਜਦੋਂ ਗੁਰਦੁਆਰਾ ਸਾਹਿਬ ਦੀ ਦੂਜੀ ਮੰਜ਼ਿਲ 'ਤੇ ਮੁਖ਼ਤਾਰ ਨੂੰ ਮਿਲਣ ਦੀ ਕੋਸ਼ਿਸ਼ ਕਰ ਰਹੀ ਸੀ ਤਾਂ ਪਾਕਿਸਤਾਨ ਦੀਆਂ ਸੁਰੱਖਿਆ ਏਜੰਸੀਆਂ ਨੇ ਉਸ ਦੀ ਇਹ ਕੋਸ਼ਿਸ਼ ਨਾਕਾਮ ਕਰ ਦਿੱਤੀ। [caption id="attachment_366068" align="aligncenter" width="300"]Haryana girl Arrived in Pakistan to meet her boyfriend ਹਰਿਆਣੇ ਦੀ ਕੁੜੀ ਆਪਣੇ ਪ੍ਰੇਮੀ ਨੂੰ ਮਿਲਣ ਲਈ ਪੁੱਜੀ ਪਾਕਿਸਤਾਨ , ਲਗਾਇਆ ਸੀ ਇਹ ਬਹਾਨਾ [/caption] ਓਧਰ ਬੀਐੱਸਐੱਫ ਅਧਿਕਾਰੀਆਂ ਨੇ ਕਿਹਾ ਕਿ ਉਕਤ ਲੜਕੀ ਦੂਜੇ ਯਾਤਰੀਆਂ ਵਾਂਗ ਹੀ ਭਾਰਤ ਪਰਤੀ ਹੈ। ਇਸ ਦੇ ਨਾਲ ਹੀ ਦੱਸਣਾ ਬਣਦਾ ਹੈ ਕਿ ਭਾਰਤੀ ਲੜਕੀ ਦੇ ਪਾਕਿਸਤਾਨ ਪੁੱਜ ਕੇ ਆਪਣੇ ਦੋਸਤ ਨੂੰ ਮਿਲਣ ਦੀਆਂ ਖ਼ਬਰਾਂ ਨੂੰ ਪਾਕਿ ਮੀਡੀਆ ਨੇ ਪ੍ਰਮੁੱਖਤਾ ਨਾਲ ਨਸ਼ਰ ਕੀਤਾ ਸੀ। -PTCNews

Related Post