ਦਾਦਾ ਤੇ ਭਰਾ ਨੇ ਕੀਤੀ ਹੈਵਾਨੀਅਤ ਦੀ ਹੱਦ ਪਾਰ, ਪਿਤਾ ਦੀ ਮੌਤ ਤੋਂ ਬਾਅਦ ਲੜਕੀ ਨਾਲ ਕਰਦੇ ਸਨ ਅਜਿਹਾ ਕੰਮ !!

By  Jashan A November 25th 2018 04:13 PM -- Updated: November 25th 2018 04:16 PM

ਦਾਦਾ ਤੇ ਭਰਾ ਨੇ ਕੀਤੀ ਹੈਵਾਨੀਅਤ ਦੀ ਹੱਦ ਪਾਰ, ਪਿਤਾ ਦੀ ਮੌਤ ਤੋਂ ਬਾਅਦ ਲੜਕੀ ਨਾਲ ਕਰਦੇ ਸਨ ਅਜਿਹਾ ਕੰਮ !!,ਗੁਰੁਗਰਾਮ: ਗੁਰੁਗਰਾਮ 'ਚ ਦਾਦਾ - ਪੋਤੀ ਅਤੇ ਭਰਾ - ਭੈਣ ਦੇ ਪਵਿੱਤਰ ਰਿਸ਼ਤੇ ਨੂੰ ਦਾਗਦਾਰ ਕਰਨ ਦਾ ਇੱਕ ਭਿਆਨਕ ਅਤੇ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਜਿਥੇ ਘਰ ਦੇ ਮੈਂਬਰ ਹੀ ਲੜਕੀ ਨਾਲ ਜਬਰ-ਜਨਾਹ ਕਰ ਰਹੇ ਸਨ।

gurugramਮਿਲੀ ਜਾਣਕਾਰੀ ਅਨੁਸਾਰ ਲੜਕੀ ਬਚਪਨ ਤੋਂ ਹੀ ਮੁਲਜ਼ਮਾਂ ਦੇ ਹੱਥੋਂ ਯੋਨ ਸ਼ੋਸ਼ਣ ਦਾ ਸ਼ਿਕਾਰ ਹੋ ਰਹੀ ਸੀ। ਪੀੜਤ ਗੁਰੁਗਰਾਮ ਦੇ ਸੂਰਤ ਨਗਰ 'ਚ ਰਹਿਣ ਵਾਲੀ ਹੈ। ਲੜਕੀ ਨੇ ਅਪਣੇ ਸਕੇ ਭਰਾ ਅਤੇ ਦਾਦੇ ਖਿਲਾਫ ਲੰਮੇ ਸਮੇਂ ਤੋਂ ਕੁਕਰਮ ਕਰਨ ਦਾ ਇਲਜ਼ਾਮ ਲਗਾਇਆ ਹੈ। ਪਿਛਲੇ ਦਿਨੀਂ ਆਰੋਪੀਆਂ ਦੇ ਇਸ ਕਾਰਨਾਮੇ ਦੀ ਵਜ੍ਹਾ ਨਾਲ ਉਹ ਗਰਭਵਤੀ ਹੋ ਗਈ।

girl rapeਇਸ ਦੀ ਜਾਣਕਾਰੀ ਹੋਣ 'ਤੇ ਉਸ ਦੀ ਮਾਂ ਨੇ ਪੂਰੀ ਗੱਲ ਪੁੱਛੀ। ਮਾਂ ਦੀ ਮਦਦ ਨਾਲ ਲੜਕੀ ਨੇ ਪੁਲਸ ਕੋਲ ਪਹੁੰਚ ਕੇ ਅਪਣੇ ਭਰਾ ਅਤੇ ਦਾਦੇ ਦੇ ਖਿਲਾਫ ਕੁਕਰਮ ਦਾ ਮਾਮਲਾ ਦਰਜ ਕਰਾਇਆ। ਲੜਕੀ ਦੀ ਸ਼ਿਕਾਇਤ 'ਤੇ ਮਹਿਲਾ ਥਾਣਾ ਪੁਲਿਸ ਸਿਵਲ ਲਾਈਨਜ਼ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿਤੀ ਹੈ। ਲੜਕੀ ਨੇ ਪੁਲਿਸ ਨੂੰ ਦਿਤੀ ਸ਼ਿਕਾਇਤ ਵਿਚ ਦੱਸਿਆ ਕਿ ਬਚਪਨ 'ਚ ਹੀ ਉਸ ਦੇ ਪਿਤਾ ਦਾ ਦੇਹਾਂਤ ਹੋ ਗਿਆ ਸੀ। ਉਦੋਂ ਤੋਂ ਉਸ ਦੇ ਦਾਦਾ ਹੀ ਉਸ ਦਾ ਪਾਲਣ ਪੋਸ਼ਣ ਕਰ ਰਹੇ ਹਨ।

rapeਲਗਭਗ ਪੰਜ ਸਾਲ ਪਹਿਲਾਂ ਜਦੋਂ ਉਹ ਸਿਰਫ਼ 13 ਜਾਂ 14 ਸਾਲ ਦੀ ਸੀ। ਉਸ ਦੇ ਦਾਦਾ ਨੇ ਉਸ ਦੇ ਨਾਲ ਕੁਕਰਮ ਕੀਤਾ। ਮਾਮਲਾ ਦਰਜ ਕਰਨ ਤੋਂ ਬਾਅਦ ਪੁਲਿਸ ਨੇ ਆਰੋਪੀਆਂ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਪੁੱਛਗਿੱਛ ਤੋਂ ਬਾਅਦ ਦੋਸ਼ੀਆਂ ਨੂੰ ਬਣਦੀ ਸਜ਼ਾ ਦਿੱਤੀ ਜਾਵੇਗੀ।

—PTC News

Related Post