ਕੁਝ ਪੈਸਿਆਂ ਲਈ ਮਾਂ ਹੀ ਵੇਚਦੀ ਸੀ ਬੇਟੀ ਦਾ ਜਿਸਮ, ਚੜ੍ਹੀ ਪੁਲਿਸ ਦੇ ਅੜਿੱਕੇ

By  Jashan A November 13th 2018 06:44 PM -- Updated: November 13th 2018 08:55 PM

ਕੁਝ ਪੈਸਿਆਂ ਲਈ ਮਾਂ ਹੀ ਵੇਚਦੀ ਸੀ ਬੇਟੀ ਦਾ ਜਿਸਮ, ਚੜ੍ਹੀ ਪੁਲਿਸ ਦੇ ਅੜਿੱਕੇ,ਹਾਂਸੀ: ਹਰਿਆਣਾ ਦੇ ਹਿਸਾਰ ਤੋਂ ਇੱਕ ਅਜਿਹੀ ਖਬਰ ਸਾਹਮਣੇ ਆਈ ਹੈ, ਜਿਸ ਨੂੰ ਸੁਣ ਕੇ ਤੁਸੀ ਵੀ ਹੈਰਾਨ ਹੋ ਜਾਓਗੇ।ਇਹ ਮਾਮਲਾ ਹਿਸਾਰ ਦੇ ਹਾਂਸੀ ਦਾ ਹੈ, ਜਿਥੇ ਇੱਕ ਮਾਂ ਵੱਲੋਂ ਕੁਝ ਪੈਸਿਆਂ ਲਈ ਆਪਣੀ ਹੀ ਬੇਟੀ ਦਾ ਬਲਾਤਕਾਰ ਕਰਵਾਇਆ ਜਾਂਦਾ ਸੀ। ਜਦੋ ਇਸ ਮਾਮਲੇ ਬਾਰੇ ਪੁਲਿਸ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਕੇ ਪੁੱਛਗਿੱਛ ਸ਼ੁਰੂ ਕੀਤੀ।ਪੁੱਛਗਿੱਛ ਕਰਨ ਤੋਂ ਬਾਅਦ ਦੋਸ਼ੀ ਮਹਿਲਾ ਨੇ ਆਪਣਾ ਦੋਸ਼ ਕਬੂਲਦੇ ਹੋਏ ਕਿਹਾ ਹੈ ਕਿ ਉਹ ਗਰੀਬੀ ਕਾਰਨ ਆਪਣੀ ਬੇਟੀ ਤੋਂ ਇਹ ਗਲਤ ਕੰਮ ਕਰਵਾਉਂਦੀ ਸੀ। ਹੋਰ ਪੜ੍ਹੋ: ICC ODI Ranking: ਬੱਲੇਬਾਜ਼ਾਂ ‘ਚੋਂ ਵਿਰਾਟ ਪਹਿਲੇ ਨੰਬਰ ਤੇ ਗੇਂਦਬਾਜ਼ਾਂ ‘ਚ ਛਾਏ ਬੁਮਰਾਹ ਮਿਲੀ ਜਾਣਕਾਰੀ ਅਨੁਸਾਰ ਪੁਲਿਸ ਨੇ ਕਾਰਵਾਈ ਕਰਦੇ ਹੋਏ 5 ਨੌਜਵਾਨਾਂ ਅਤੇ ਦੋਸ਼ੀ ਔਰਤ ਦੇ ਵਿੱਰੁਧ ਮਾਮਲਾ ਦਰਜ ਕੀਤਾ ਸੀ। ਜਿਸ ਦੌਰਾਨ ਪੁਲਿਸ ਨੇ ਜਾਂਚ ਕਰਦਿਆਂ 6 ਵਿੱਚੋਂ 3 ਆਰੋਪੀਆਂ ਨੂੰ ਕਾਬੂ ਕਰ ਲਿਆ ਹੈ।ਇਸ ਮਾਮਲੇ ਸਬੰਧੀ ਪੁਲਿਸ ਦਾ ਕਹਿਣਾ ਹੈ ਕਿ ਸਾਡੀ ਟੀਮ ਦੋਸ਼ੀਆਂ ਦੀ ਜਾਂਚ ਕਰ ਰਹੀ ਹੈ ਜਲਦੀ ਹੀ ਰਹਿੰਦੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ। —PTC News

Related Post