ਹਨੀਪ੍ਰੀਤ ਨੇ ਜੇਲ੍ਹ 'ਚ ਬੈਠਿਆਂ ਹੁਣ ਰੱਖੀ ਇਹ ਡਿਮਾਂਡ

By  Jashan A November 23rd 2018 06:31 PM -- Updated: November 23rd 2018 06:32 PM

ਹਨੀਪ੍ਰੀਤ ਨੇ ਜੇਲ੍ਹ 'ਚ ਬੈਠਿਆਂ ਹੁਣ ਰੱਖੀ ਇਹ ਡਿਮਾਂਡ,ਚੰਡੀਗੜ: ਸਾਧਵੀ ਯੋਨ ਸ਼ੋਸ਼ਣ ਮਾਮਲੇ 'ਚ ਜੇਲ੍ਹ ਕੱਟ ਰਹੇ ਡੇਰਾ ਸੱਚਾ ਸੌਦੇ ਦੇ ਮੁਖੀ ਗੁਰਮੀਤ ਰਾਮ ਰਹੀਮ ਦੀ ਸਾਥੀ ਹਨੀਪ੍ਰੀਤ ਨੇ ਹੁਣ ਜੇਲ੍ਹ 'ਚ ਫੋਨ 'ਤੇ ਗੱਲ ਕਰਨ ਦੀ ਸਹੂਲਤ ਮੰਗੀ ਹੈ। ਉਸ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਇਹ ਮੰਗ ਦਰਜ ਕੀਤੀ ਹੈ। ਜਸਟਿਸ ਦਿਆ ਚੌਧਰੀ ਦੀ ਬੈਠਕ ਨੇ ਮਾਮਲੇ 'ਤੇ ਸੁਣਵਾਈ ਕਰਦੇ ਹੋਏ ਹਰਿਆਣਾ ਸਰਕਾਰ ਨੂੰ 11 ਦਸੰਬਰ ਤੱਕ ਦਾ ਨੋਟਿਸ ਜਾਰੀ ਕੀਤਾ ਹੈ।

honeyਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਹਨੀਪ੍ਰੀਤ ਨੇ ਅੰਬਾਲਾ ਦੀ ਸੈਂਟਰਲ ਜੇਲ੍ਹ ਤੋਂ ਸ਼ਿਫਟ ਕਰਨ ਦੀ ਅਰਜੀ ਲਗਾਈ ਸੀ। ਹਰਿਆਣਾ ਦੀਆਂ ਜੇਲਾਂ 'ਚ ਕੈਦੀਆਂ ਨੂੰ ਪਰਿਵਾਰ ਵਾਲਿਆਂ ਨਾਲ ਗੱਲਬਾਤ ਕਰਨ ਲਈ ਸਹੂਲਤ ਦਿੱਤੀ ਜਾਂਦੀ ਹੈ। ਇਹ ਸਹੂਲਤ ਪਹਿਲਾਂ 10 ਮਿੰਟ ਸੀ , ਜਿਸ ਨੂੰ ਹਰਿਆਣਾ ਸਰਕਾਰ ਨੇ ਵਧਾ ਕੇ ਮਹਿਲਾ ਕੈਦੀਆਂ ਲਈ 60 ਮਿੰਟ ਕਰ ਦਿੱਤੀ ਸੀ। ਇਸ ਸਹੂਲਤ ਲਈ ਹਨੀਪ੍ਰੀਤ ਨੇ ਪਹਿਲਾਂ ਪੰਚਕੂਲਾ ਅਡਿਸ਼ਨਲ ਜੱਜ ਦੀ ਅਦਾਲਤ 'ਚ ਅਰਜੀ ਦਿੱਤੀ ਸੀ, ਜਿਸ ਨੂੰ ਖਾਰਿਜ ਕਰ ਦਿੱਤਾ ਗਿਆ ਸੀ।

ਉਥੇ ਹੀ ਹਨੀਪ੍ਰੀਤ ਦੁਆਰਾ ਉਪਲੱਬਧ ਕਰਵਾਏ ਗਏ ਨੰਬਰਾਂ ਨੂੰ ਵੇਰਿਫਿਕੇਸ਼ਨ ਲਈ ਭੇਜਿਆ ਗਿਆ ਸੀ। ਸਿਰਸਾ ਪੁਲਿਸ ਦੇ ਪ੍ਰਧਾਨ ਨੇ ਆਪਣੀ ਰਿਪੋਰਟ ਵਿੱਚ ਕਿਹਾ ਸੀ ਕਿ ਹਨੀਪ੍ਰੀਤ ਦੇ ਨਾਲ ਡੇਰਾ ਮੁਖੀ ਨੂੰ ਹਿਰਾਸਤ 'ਚੋਂ ਭਜਾਉਣੇ ਦੀ ਸਾਜਿਸ਼ 'ਚ ਸ਼ਾਮਿਲ ਕਈ ਆਰੋਪੀ ਅਜੇ ਫਰਾਰ ਹਨ।

honeyਅਜਿਹੇ 'ਚ ਹਨੀਪ੍ਰੀਤ ਨੂੰ ਫੋਨ ਕਾਲ ਦੀ ਸਹੂਲਤ ਉਪਲੱਬਧ ਕਰਵਾਉਣਾ ਸ਼ਾਂਤੀ ਵਿਵਸਥਾ ਭੰਗ ਕਰਨ 'ਚ ਸਹਾਇਕ ਹੋ ਸਕਦਾ ਹੈ। ਇਸ ਦੇ ਬਾਅਦ ਹਨੀਪ੍ਰੀਤ ਨੇ ਹਾਈਕੋਰਟ ਵਿੱਚ ਮੰਗ ਦਰਜ ਕਰ ਕਿਹਾ ਕਿ ਪੰਚਕੂਲਾ ਅਦਾਲਤ ਨੇ ਪੁਲਿਸ ਅਧਿਕਾਰੀਆਂ ਦੁਆਰਾ ਲਏ ਗਏ ਫੈਂਸਲਿਆਂ ਦੇ ਮੱਦੇਨਜ਼ਰ ਉਨ੍ਹਾਂ ਨੂੰ ਇਹ ਸਹੂਲਤ ਦੇਣ ਤੋਂ ਮਨਾਹੀ ਕਰ ਦਿੱਤੀ ਹੈ।

—PTC News

Related Post