ਹਰਿਆਣਾ ਦੀ ਮਸ਼ਹੂਰ ਡਾਂਸਰ ਸਪਨਾ ਚੌਧਰੀ ਅੱਜ ਕਾਂਡਾ ਭਰਾਵਾਂ ਲਈ ਕਰੇਗੀ ਚੋਣ ਪ੍ਰਚਾਰ

By  Shanker Badra October 19th 2019 11:38 AM

ਹਰਿਆਣਾ ਦੀ ਮਸ਼ਹੂਰ ਡਾਂਸਰ ਸਪਨਾ ਚੌਧਰੀ ਅੱਜ ਕਾਂਡਾ ਭਰਾਵਾਂ ਲਈ ਕਰੇਗੀ ਚੋਣ ਪ੍ਰਚਾਰ:ਹਰਿਆਣਾ :  ਹਰਿਆਣਾ ਦੀ ਮਸ਼ਹੂਰ ਡਾਂਸਰ ਸਪਨਾ ਚੌਧਰੀ ਅੱਜ ਸਿਰਸਾ ਵਿਧਾਨ ਸਭਾ ਹਲਕੇ ਤੋਂ ਹਰਿਆਣਾ ਲੋਕਹਿਤ ਪਾਰਟੀ (ਹਲੋਪਾ) ਦੇ ਉਮੀਦਵਾਰ ਅਤੇ ਸਾਬਕਾ ਮੰਤਰੀ ਗੋਪਾਲ ਕਾਂਡਾ ਅਤੇ ਰਾਣੀਆਂ ਵਿਧਾਨ ਸਭਾ ਹਲਕੇ ਤੋਂ ਹਲੋਪਾ ਦੇ ਉਮੀਦਵਾਰ ਗੋਬਿੰਦ ਕਾਂਡਾ ਲਈ ਚੋਣ ਪ੍ਰਚਾਰ ਕਰੇਗੀ। ਇਸ ਸਬੰਧੀ ਸਪਨਾ ਚੌਧਰੀ ਨੇ ਖੁਦ ਐਚਐਲਪੀ ਦੇ ਅਧਿਕਾਰਤ ਫੇਸਬੁੱਕ ਅਕਾਉਂਟ 'ਤੇ ਇਕ ਵੀਡੀਓ ਕਲਿੱਪ ਜਾਰੀ ਕੀਤੀ ਹੈ।

Haryana Lokhit Party candidate Kanda brothers Favor Election propaganda Sapna Choudhary ਹਰਿਆਣਾ ਦੀ ਮਸ਼ਹੂਰ ਡਾਂਸਰ ਸਪਨਾ ਚੌਧਰੀ ਅੱਜ ਕਾਂਡਾ ਭਰਾਵਾਂ ਲਈ ਕਰੇਗੀ ਚੋਣ ਪ੍ਰਚਾਰ

ਮਹੱਤਵਪੂਰਣ ਗੱਲ ਇਹ ਹੈ ਕਿ ਸਪਨਾ ਚੌਧਰੀ ਹਾਲ ਹੀ ਵਿੱਚ ਭਾਜਪਾ ਵਿੱਚ ਸ਼ਾਮਲ ਹੋਈ ਸੀ ਅਤੇ ਚੋਣ ਵੀ ਲੜਨਾ ਚਾਹੁੰਦੀ ਸੀ। ਉਹ 19 ਨੂੰ ਸਿਰਸਾ ਅਤੇ ਰਾਣੀਆ ਵਿਧਾਨ ਸਭਾ ਸੀਟਾਂ 'ਤੇ ਕਾਂਡਾ ਭਰਾਵਾਂ ਲਈ ਪ੍ਰਚਾਰ ਕਰੇਗੀ। ਧਿਆਨ ਯੋਗ ਹੈ ਕਿ ਗੋਪਾਲ ਕਾਂਡਾ ਸਿਰਸਾ ਤੋਂ ਚੋਣ ਲੜ ਰਿਹਾ ਹੈ, ਜਦਕਿ ਉਸ ਦਾ ਭਰਾ ਗੋਬਿੰਦ ਕਾਂਡਾ ਰਾਣੀਆਂ ਤੋਂ ਚੋਣ ਲੜ ਰਿਹਾ ਹੈ।

Haryana Lokhit Party candidate Kanda brothers Favor Election propaganda Sapna Choudhary ਹਰਿਆਣਾ ਦੀ ਮਸ਼ਹੂਰ ਡਾਂਸਰ ਸਪਨਾ ਚੌਧਰੀ ਅੱਜ ਕਾਂਡਾ ਭਰਾਵਾਂ ਲਈ ਕਰੇਗੀ ਚੋਣ ਪ੍ਰਚਾਰ

ਦੱਸ ਦੇਈਏ ਕਿ ਸ਼ਨੀਵਾਰ ਨੂੰ ਚੋਣ ਪ੍ਰਚਾਰ ਦੇ ਆਖ਼ਰੀ ਦਿਨ ਕਾਂਡਾ ਭਰਾਵਾਂ ਨੇ ਸਪਨਾ ਚੌਧਰੀ ਰਾਹੀਂ ਇਕ ਵੱਡਾ ਸਟਰੋਕ ਖੇਡਣ ਦੀ ਤਿਆਰੀ ਕਰ ਲਈ ਹੈ। ਸਪਨਾ ਚੌਧਰੀ ਹਰਿਆਣਾ ਤੋਂ ਇਲਾਵਾ ਹੋਰ ਰਾਜਾਂ ਵਿਚ ਇਕ ਮਸ਼ਹੂਰ ਨਾਮ ਹੈ। ਉਸਦੇ ਕਈ ਡਾਂਸ ਅਤੇ ਗਾਣੇ ਹਿੱਟ ਹੋਏ ਹਨ।

Haryana Lokhit Party candidate Kanda brothers Favor Election propaganda Sapna Choudhary ਹਰਿਆਣਾ ਦੀ ਮਸ਼ਹੂਰ ਡਾਂਸਰ ਸਪਨਾ ਚੌਧਰੀ ਅੱਜ ਕਾਂਡਾ ਭਰਾਵਾਂ ਲਈ ਕਰੇਗੀ ਚੋਣ ਪ੍ਰਚਾਰ

ਜ਼ਿਕਰਯੋਗ ਹਰਿਆਣਾ ਵਿਧਾਨ ਸਭਾ ਚੋਣਾਂ ਲਈ 21 ਅਕਤੂਬਰ ਨੂੰ ਵੋਟਾਂ ਪਾਈਆਂ ਜਾਣਗੀਆਂ, ਜਿਨ੍ਹਾਂ ਦੇ ਨਤੀਜੇ 24 ਅਕਤੂਬਰ ਨੂੰ ਐਲਾਨੇ ਜਾਣਗੇ। ਇਸ ਦੇ ਲਈ ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ 'ਤੇ 1168 ਉਮੀਦਵਾਰ ਚੋਣ ਮੈਦਾਨ ਵਿਚ ਆਪਣੀ ਕਿਸਮਤ ਅਜ਼ਮਾ ਰਹੇ ਹਨ।

-PTCNews

Related Post