ਇੱਕ ਮਾਂ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੀ ਨਾਬਾਲਗ ਬੇਟੀ ਦਾ ਕੀਤਾ ਸੌਦਾ ,ਮਗਰੋਂ ਕਰਵਾਇਆ ਰੇਪ

By  Shanker Badra July 21st 2018 08:26 PM

ਇੱਕ ਮਾਂ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੀ ਨਾਬਾਲਗ ਬੇਟੀ ਦਾ ਕੀਤਾ ਸੌਦਾ ,ਮਗਰੋਂ ਕਰਵਾਇਆ ਰੇਪ:ਹਰਿਆਣਾ ਦੇ ਝੱਜਰ ਜ਼ਿਲ੍ਹੇ 'ਚ ਇੱਕ ਮਾਂ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੀ ਹੀ ਧੀ ਦਾ ਸੌਦਾ ਤਿੰਨ ਲੱਖ ਰੁਪਏ 'ਚ ਕਰ ਦਿੱਤਾ।ਇਨ੍ਹਾਂ ਹੀ ਨਹੀਂ 20 ਹਜ਼ਾਰ ਰੁਪਏ ਨਕਦ ਲੈ ਕੇ ਉਸਦਾ ਦਾ ਰੇਪ ਕਰਵਾ ਦਿੱਤਾ।ਪੀੜਤ ਲੜਕੀ ਕਿਸੇ ਤਰ੍ਹਾਂ ਦੋਸ਼ੀਆਂ ਕੋਲੋਂ ਬੱਚ ਕੇ ਪੁਲਿਸ ਕੋਲ ਪੁੱਜੀ ਅਤੇ ਆਪਣੇ ਨਾਲ ਬੀਤੀ ਸਾਰੀ ਘਟਨਾ ਬਾਰੇ ਦੱਸਿਆ।ਇਸ ਤੋਂ ਬਾਅਦ ਪੁਲਿਸ ਨੇ ਦੋਸ਼ੀ ਮਾਂ ਨੂੰ ਉਸ ਦੇ ਪ੍ਰੇਮੀ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ।

ਜਾਣਕਾਰੀ ਅਨੁਸਾਰ ਇਹ ਔਰਤ ਰਾਜਸਥਾਨ ਦੀ ਰਹਿਣ ਵਾਲੀ ਹੈ ਅਤੇ ਹੁਣ ਪਿਛਲੇ ਕੁਝ ਦਿਨਾਂ ਤੋਂ ਪਿੰਡ ਕੁਲਾਨਾ ਵਿਚ ਆਪਣੀ ਬੇਟੀ ਨਾਲ ਰਹਿ ਰਹੀ ਸੀ।ਪੀੜਤ ਲੜਕੀ ਦੀ ਮਾਂ ਨੇ ਇਥੇ ਹੀ ਕਿਸੇ ਵਿਅਕਤੀ ਨਾਲ ਪ੍ਰੇਮ ਰਚਾ ਲਿਆ।ਜਿਸ ਤੋਂ ਬਾਅਦ ਦੋਵਾਂ ਨੇ ਇਕੱਠੇ ਮਿਲ ਕੇ ਇਕ ਹੋਰ ਵਿਅਕਤੀ ਨਾਲ ਇਸ ਨਾਬਾਲਗ ਲੜਕੀ ਦਾ ਹੀ ਸੌਦਾ ਕਰ ਦਿੱਤਾ।

ਝੱਜਰ ਥਾਣਾ ਇੰਚਾਰਜ ਸੀਮਾ ਨੇ ਦੱਸਿਆ ਕਿ ਮੁਲਜ਼ਮ ਔਰਤ ਨੇ ਆਪਣੀ ਪ੍ਰੇਮੀ ਨਾਲ ਮਿਲ ਕੇ ਗੁਰੁਗਰਾਮ ਦੇ ਘਰ ਵਿੱਚ ਇੱਕ ਵਿਅਕਤੀ ਨੂੰ ਆਪਣੀ ਧੀ ਦਾ ਤਿੰਨ ਲੱਖ ਰੁਪਏ ਵਿੱਚ ਸੌਦਾ ਕਰ ਦਿੱਤਾ ਅਤੇ 20 ਹਜ਼ਾਰ ਰੁਪਏ ਨਕਦ ਵੀ ਲੈ ਲਏ।ਇਸ ਤੋਂ ਬਾਅਦ ਔਰਤ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੀ ਹੀ ਧੀ ਦਾ ਬਲਾਤਕਾਰ ਕਰਵਾ ਦਿੱਤਾ।ਪੁਲਿਸ ਨੇ ਦੱਸਿਆ ਕਿ ਸ਼ੁਕਰਵਾਰ ਨੂੰ ਦੋਸ਼ੀ ਮਾਂ ਅਤੇ ਉਸ ਦੇ ਪ੍ਰੇਮੀ ਨੂੰ ਅਦਾਲਤ 'ਚ ਪੇਸ਼ ਕੀਤਾ ,ਜਿੱਥੇ ਦੋਸ਼ੀ ਮਹਿਲਾ ਨੂੰ ਤਾਂ ਅਦਾਲਤ ਨੇ ਜੇਲ ਭੇਜ ਦਿੱਤਾ ਜਦਕਿ ਉਸ ਦੇ ਪ੍ਰੇਮੀ ਨੂੰ ਇੱਕ ਦਿਨ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ।

-PTCNews

Related Post