ਹਰਿਆਣਾ ਰੋਡਵੇਜ ਵਿੱਚ ਸਫ਼ਰ ਕਰਨ ਵਾਲਿਆਂ ਲਈ ਆਈ ਇਹ ਵੱਡੀ ਖੁਸ਼ਖਬਰੀ, ਜਾਣੋ ਮਾਮਲਾ

By  Joshi November 2nd 2018 06:12 PM

ਹਰਿਆਣਾ ਰੋਡਵੇਜ ਵਿੱਚ ਸਫ਼ਰ ਕਰਨ ਵਾਲਿਆਂ ਲਈ ਆਈ ਇਹ ਵੱਡੀ ਖੁਸ਼ਖਬਰੀ,ਜਾਣੋ ਮਾਮਲਾ,ਚੰਡੀਗੜ੍ਹ: ਹਰਿਆਣਾ ਵਿੱਚ 16 ਅਕਤੂਬਰ ਤੋਂ ਜਾਰੀ ਰੋਡਵੇਜ ਹੜਤਾਲ ਆਖ਼ਿਰਕਾਰ 18ਵੇਂ ਦਿਨ ਹਾਈਕੋਰਟ ਦੇ ਦਖਲ ਲੈਣ ਤੋਂ ਬਾਅਦ ਖਤਮ ਹੋ ਗਈ। ਅੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਚੀਫ ਜਸਟਿਸ ਕ੍ਰਿਸ਼ਣ ਮੁਰਾਰੀ ਦੀ ਕੋਰਟ ਵਿੱਚ ਸੁਣਵਾਈ ਹੋਈ , ਜਿੱਥੇ ਕੋਰਟ ਨੇ ਰੋਡਵੇਜ ਕਰਮਚਾਰੀਆਂ ਦੇ ਨਾਲ - ਨਾਲ ਦੂਜੀ ਕਰਮਚਾਰੀ ਯੂਨੀਅਨ ਦੇ ਅਧਿਕਾਰੀਆਂ ਨੂੰ ਪੇਸ਼ ਹੋਣ ਲਈ ਬੁਲਾਇਆ ਸੀ।

ਕੋਰਟ ਨੇ ਕਰਮਚਾਰੀਆਂ ਨੂੰ 3 .15 ਤੱਕ ਹੜਤਾਲ ਖਤਮ ਕਰਨ ਦਾ ਆਦੇਸ਼ ਦਿੱਤਾ ਸੀ। 3.15 ਦੇ ਬਾਅਦ ਜਦੋਂ ਕੋਰਟ ਵਿੱਚ ਸੁਣਵਾਈ ਸ਼ੁਰੂ ਹੋਈ ਤਾਂ ਕਰਮਚਾਰੀਆਂ ਨੇ ਕੋਰਟ ਨੂੰ ਹੜਤਾਲ ਖਤਮ ਕਰਨ ਦਾ ਭਰੋਸਾ ਦਿੱਤਾ ਹੈ ਅਤੇ ਕਿਹਾ ਹੈ ਕਿ ਸ਼ਨੀਵਾਰ ਤੋਂ ਹਰਿਆਣਾ ਰੋਡਵੇਜ ਸੜਕਾਂ 'ਤੇ ਦੋੜਣਗੀਆਂ।

ਹੋਰ ਪੜ੍ਹੋ:ਪਤੀ ਪਤਨੀ ਦੇ ਰਹਿਣ ਬਸੇਰੇ ਨੂੰ ਲੈ ਕੇ ਸੁਪਰੀਮ ਕੋਰਟ ਦਾ ਆਇਆ ਇਹ ਫ਼ੈਸਲਾ

ਇਸ ਤੋਂ ਪਹਿਲਾ ਸਵੇਰੇ ਚੀਫ ਜਸਟਿਸ ਦੀ ਕੋਰਟ ਵਿੱਚ ਸੁਣਵਾਈ ਸ਼ੁਰੂ ਹੋਈ ਸੀ। ਜਿਸ ਵਿੱਚ ਕੋਰਟ ਨੇ ਯੂਨੀਅਨ ਨੂੰ 12.30 ਵਜੇ ਤੱਕ ਹੜਤਾਲ ਖਤਮ ਕਰ ਕੋਰਟ ਨੂੰ ਨੋਟਿਫਾਈ ਕਰਨ ਲਈ ਬੋਲਿਆ ਸੀ, ਪਰ ਕੋਈ ਵੀ ਯੂਨੀਅਨ ਕਰਮਚਾਰੀ ਹਾਈਕੋਰਟ ਨਹੀਂ ਅੱਪੜਿਆ।

ਇਸ ਦੇ ਬਾਅਦ 2 ਵਜੇ ਫਿਰ ਤੋਂ ਸੁਣਵਾਈ ਸ਼ੁਰੂ ਹੋਈ। ਕੋਰਟ ਨੇ ਯੂਨੀਅਨ ਦੇ ਅਧਿਕਾਰੀਆਂ ਨੂੰ ਦੁਪਹਿਰ 3.15 ਵਜੇ ਤੱਕ ਹੜਤਾਲ ਖਤਮ ਕਰਨ ਦੇ ਆਦੇਸ਼ ਦਿੱਤੇ। ਕੋਰਟ ਨੇ ਕਿਹਾ ਹੈ ਕਿ ਲੋਕ ਪ੍ਰੇਸ਼ਾਨ ਹੋ ਰਹੇ ਹਨ ਜਿਸ ਲਈ ਹੜਤਾਲ ਖਤਮ ਇਸ ਤੋਂ ਕੀਤੀ ਜਾਵੇ।

—PTC News

Related Post