ਹਾਥਰਸ ਗੈਂਗਰੇਪ : ਇਹ ਆਟੋ ਡਰਾਈਵਰ ਇੱਕ ਵਾਰ ਫ਼ਿਰ ਚਰਚਾ 'ਚ , ਖਾਧੀ ਅਜਿਹੀ ਸਹੁੰ 

By  Shanker Badra October 3rd 2020 12:37 PM -- Updated: October 3rd 2020 12:44 PM

ਹਾਥਰਸ ਗੈਂਗਰੇਪ : ਇਹ ਆਟੋ ਡਰਾਈਵਰ ਇੱਕ ਵਾਰ ਫ਼ਿਰ ਚਰਚਾ 'ਚ , ਖਾਧੀ ਅਜਿਹੀ ਸਹੁੰ:ਹਾਥਰਸ :  ਯੂਪੀ ਦੇ ਹਾਥਰਸ 'ਚ ਦਲਿਤ ਲੜਕੀ ਨਾਲ ਸਮੂਹਿਕ ਜ਼ਬਰ ਜਨਾਹ ਤੋਂ ਬਾਅਦ ਮੌਤ ਦਾ ਮਾਮਲਾ ਬੇਹੱਦ ਚਰਚਾ 'ਚ ਹੈ। ਸਮੂਹਿਕ ਜ਼ਬਰ ਜਨਾਹ ਤੇ ਬਦਸਲੂਕੀ ਦਾ ਸ਼ਿਕਾਰ ਹੋਈ ਪੀੜਤ ਲੜਕੀ ਦੀ ਇਲਾਜ ਦੌਰਾਨ ਮੌਤ ਹੋ ਗਈ ਅਤੇ ਉੱਤਰ ਪ੍ਰਦੇਸ਼ ਪੁਲਿਸ ਨੇ ਰਾਤ ਦੇ ਹਨੇਰੇ ਵਿੱਚ ਪਰਿਵਾਰ ਦੀ ਮੌਜੂਦਗੀ ਤੋਂ ਬਿਨਾਂ ਉਸਦਾ ਅੰਤਿਮ ਸਸਕਾਰ ਕਰ ਦਿੱਤਾ, ਜਿਸ ਨੂੰ ਲੈ ਕੇ ਦੇਸ਼ ਭਰ 'ਚ ਗੁੱਸਾ ਹੈ। ਇਸ ਦੌਰਾਨ ਇਨਸਾਫ਼ਪਸੰਦ ਲੋਕਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਦਰਿੰਦਿਆਂ ਨੂੰ ਫਾਂਸੀ ਦੀ ਸਜ਼ਾ ਦੇਣ 'ਚ ਨਿਰਭਿਆ ਕੇਸ ਵਾਂਗ ਦੇਰ ਨਹੀਂ ਹੋਣੀ ਚਾਹੀਦੀ।

ਹਾਥਰਸ ਗੈਂਗਰੇਪ : ਆਟੋ ਡਰਾਈਵਰ ਨੇ ਖਾਧੀ ਸਹੁੰ, ਜਦੋਂ ਤੱਕ ਦੋਸ਼ੀਆਂ ਨੂੰ ਨਹੀਂ ਮਿਲਦੀ ਫਾਂਸੀ , ਓਦੋਂ ਤੱਕ ਪੈਰੀਂ ਨਹੀਂ ਪਾਵਾਂਗਾ ਜੁੱਤੀ

ਜਿੱਥੇ ਹਾਥਰਸ ਗੈਂਗਰੇਪ ਨੂੰ ਲੈ ਕੇ ਪੂਰੇ ਦੇਸ਼ ਵਿੱਚ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ ਅਤੇ ਯੋਗੀ ਸਰਕਾਰ ਦੇ ਪੁਤਲੇ ਸਾੜੇ ਜਾ ਰਹੇ ਹਨ , ਓਥੇ ਹੀ ਹਰਿਆਣਾ ਦੇ ਇਕ ਆਟੋ ਡਰਾਈਵਰ ਨੇ ਰੋਸ ਵਜੋਂ ਅਨੋਖਾ ਸੰਕਲਪ ਲਿਆ ਹੈ। ਹਰਿਆਣੇ ਦੇ ਹਿਸਾਰ ਦੇ ਇਕ ਪਿੰਡ ਵਿੱਚ ਰਹਿਣ ਵਾਲੇ ਆਟੋ ਡਰਾਈਵਰ ਰਾਜਪਾਲ ਬੁਮਰਾ ਨੇ ਸਹੁੰ ਖਾਧੀ ਹੈ ਕਿ ਜਦੋਂ ਤੱਕ ਹਾਥਰਸ ਦੇ ਦਰਿੰਦਿਆਂ ਨੂੰ ਫਾਂਸੀ ਨਹੀਂ ਮਿਲ ਜਾਂਦੀ, ਉਦੋਂ ਤੱਕ ਉਹ ਪੈਰਾਂ 'ਚ ਜੁੱਤੀ ਨਹੀਂ ਪਹਿਨਣਗੇ। ਰਾਜਪਾਲ ਦਾ ਕਹਿਣਾ ਹੈ ਕਿ ਉਹ ਬੀਬੀਆਂ ਦਾ ਸਨਮਾਨ ਕਰਨ ਵਾਲੇ ਵਿਅਕਤੀ ਹਨ।ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਸ ਘਟਨਾ ਦੇ ਸਾਰੇ ਦੋਸ਼ੀਆਂ ਨੂੰ ਫਾਂਸੀ ਦੇਣੀ ਚਾਹੀਦੀ ਹੈ।

ਹਾਥਰਸ ਗੈਂਗਰੇਪ : ਆਟੋ ਡਰਾਈਵਰ ਨੇ ਖਾਧੀ ਸਹੁੰ, ਜਦੋਂ ਤੱਕ ਦੋਸ਼ੀਆਂ ਨੂੰ ਨਹੀਂ ਮਿਲਦੀ ਫਾਂਸੀ , ਓਦੋਂ ਤੱਕ ਪੈਰੀਂ ਨਹੀਂ ਪਾਵਾਂਗਾ ਜੁੱਤੀ

ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੰਗ ਕੀਤੀ ਹੈ ਕਿ ਬੀਬੀਆਂ ਨਾਲ ਜੁੜੇ ਕਾਨੂੰਨ ਨੂੰ ਹੋਰ ਸਖ਼ਤ ਬਣਾਉਣਾ ਚਾਹੀਦਾ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਨਿਰਭਿਆ ਕੇਸ ਦੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਮਿਲਣ 'ਤੇ ਆਟੋ ਡਰਾਈਵਰ ਰਾਜਪਾਲ ਨੇ ਸਵਾਰੀਆਂ ਨੂੰ ਮੁਫ਼ਤ ਸੇਵਾ ਦਿੱਤੀ ਸੀ, ਉਸ ਸਮੇਂ ਵੀ ਚਰਚਾ ਵਿੱਚ ਆਇਆ ਸੀ। ਇਹ ਆਟੋ ਡਰਾਈਵਰ ਰੱਖੜੀ 'ਤੇ ਭੈਣਾਂ ਲਈ ਮੁਫ਼ਤ ਆਟੋ ਚਲਾਉਂਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਜ਼ਿੰਦਗੀ ਵਿਚ ਕਦੇ ਵੀ ਦਿਵਯਾਂਗ (ਅਪਾਹਜ) ਸਵਾਰੀਆਂ ਤੋਂ ਕਿਰਾਇਆ ਨਹੀਂ ਲਿਆ। ਉਹ ਜ਼ਖਮੀਆਂ ਨੂੰ ਵੀ ਮੁਫ਼ਤ ਉਨ੍ਹਾਂ ਦੇ ਘਰ ਤੱਕ ਪਹੁੰਚਾਉਂਦੇ ਹਨ।

ਹਾਥਰਸ ਗੈਂਗਰੇਪ : ਆਟੋ ਡਰਾਈਵਰ ਨੇ ਖਾਧੀ ਸਹੁੰ, ਜਦੋਂ ਤੱਕ ਦੋਸ਼ੀਆਂ ਨੂੰ ਨਹੀਂ ਮਿਲਦੀ ਫਾਂਸੀ , ਓਦੋਂ ਤੱਕ ਪੈਰੀਂ ਨਹੀਂ ਪਾਵਾਂਗਾ ਜੁੱਤੀ

ਦੱਸ ਦੇਈਏ ਕਿ ਇਹ ਘਟਨਾ 14 ਸਤੰਬਰ ਦੀ ਹੈ ,ਜਦੋਂ ਹਾਥਰਸ 'ਚ ਇਕ ਦਲਿਤ ਲੜਕੀ ਨਾਲ ਦਰਿੰਦਗੀ ਕੀਤੀ ਗਈ। ਇੱਥੇ ਇਕ 19 ਸਾਲ ਦੀ ਲੜਕੀ ਨਾਲ ਦੋਸ਼ੀਆਂ ਨੇ ਪਹਿਲਾਂ ਜਬਰ ਜਨਾਹ ਕੀਤਾ, ਉਸ ਦੀ ਕੁੱਟਮਾਰ ਕਰ ਕੇ ਰੀੜ ਦੀ ਹੱਡੀ ਤੋੜ ਦਿੱਤੀ, ਇਸ ਤੋਂ ਬਾਅਦ ਦੋਸ਼ੀਆਂ ਨੇ ਲੜਕੀ ਦੀ ਜੀਭ ਵੀ ਕੱਟ ਦਿੱਤੀ ਤੇ ਅੱਧ ਮਰੀ ਹਾਲਤ 'ਚ ਸੜਕ 'ਤੇ ਛੱਡ ਦਿੱਤਾ। ਪੀੜਤ ਨੂੰ ਅਲੀਗੜ੍ਹ ਜੇਐੱਨ ਮੈਡੀਕਲ ਕਾਲਜ 'ਚ ਭਰਤੀ ਕਰਵਾਇਆ ਗਿਆ, ਜਿੱਥੇ ਪੀੜਤ ਲੜਕੀ ਨੇ ਦਮ ਤੋੜ ਦਿੱਤਾ। ਜਿਸ ਤੋਂ ਬਾਅਦ ਪੂਰਾ ਦੇਸ਼ ਉਸ ਲਈ ਸੜਕਾਂ 'ਤੇ ਉਤਰ ਕੇ ਇਨਸਾਫ਼ ਮੰਗ ਰਿਹਾ ਹੈ।

-PTCNews

educare

Related Post