ਸੁਆਦਲੇ ਪਕਵਾਨਾਂ ਲਈ ਇਸਤੇਮਾਲ ਕੀਤਾ ਜਾਣ ਵਾਲਾ ਵੇਸਣ ਤੁਹਾਡੀ ਚਮੜੀ ਵੀ ਨਿਖ਼ਾਰ ਸਕਦਾ ਹੈ , ਆਓ ਜਾਣੀਏ ਇਸਦੇ ਹੋਰ ਫ਼ਾਇਦੇ

By  Kaveri Joshi June 7th 2020 03:23 PM

ਸੁਆਦਲੇ ਪਕਵਾਨਾਂ ਲਈ ਇਸਤੇਮਾਲ ਕੀਤਾ ਜਾਣ ਵਾਲਾ ਵੇਸਣ ਤੁਹਾਡੀ ਚਮੜੀ ਵੀ ਨਿਖ਼ਾਰ ਸਕਦਾ ਹੈ , ਆਓ ਜਾਣੀਏ ਇਸਦੇ ਹੋਰ ਫ਼ਾਇਦੇ: ਘਰ 'ਚ ਕਈ ਸੁਆਦਲੇ ਪਕਵਾਨਾਂ ਵਾਸਤੇ ਇਸਤੇਮਾਲ ਕੀਤੇ ਜਾਣ ਵਾਲਾ ਵੇਸਣ/ ਛੋਲਿਆਂ ਦਾ ਆਟਾ , ਜਿੱਥੇ ਤੁਹਾਡੀ ਸਿਹਤ ਲਈ ਚੰਗਾ ਹੈ ਉੱਥੇ ਚਮੜੀ ਨੂੰ ਸਵਸਥ ਅਤੇ ਖੂਬਸੂਰਤ ਬਣਾਉਣ ਲਈ ਵੀ ਲਾਹੇਵੰਦ ਹੈ । ਵੇਸਣ 'ਚ ਫਾਈਬਰ ਅਤੇ ਕਈ ਹੋਰ ਪੋਸ਼ਟਿਕ ਤੱਤ ਮੌਜੂਦ ਹੁੰਦੇ ਹਨ । ਤਕਰੀਬਨ ਹਰ ਘਰ ਦੀ ਰਸੋਈ 'ਚ ਮੌਜੂਦ ਹੋਣ ਵਾਲੇ ਵੇਸਣ ਨੂੰ ਤਰੀ ਅਤੇ ਸੰਗਣੀ ਗਰੇਵੀ ਲਈ ਵੀ ਇਸਤੇਮਾਲ ਕੀਤਾ ਜਾਂਦਾ ਹੈ ।

ਕਈ ਸੁਆਦਿਸ਼ਟ ਪਕਵਾਨ ਅਤੇ ਮਿਠਾਈ ਵਾਸਤੇ ਉਪਯੋਗ ਕੀਤੇ ਜਾਣ ਵਾਲੇ ਵੇਸਣ ਨਾਲ ਚਮੜੀ ਵੀ ਨਿਖਾਰੀ ਜਾ ਸਕਦੀ ਹੈ ਅਤੇ ਕਈ ਰੋਗਾਂ ਨੂੰ ਠੀਕ ਕਰਨ 'ਚ ਵੀ ਵੇਸਣ ਬਹੁਤ ਲਾਹੇਵੰਦ ਹੈ ।ਆਓ ਅੱਜ ਵੇਸਣ ਦੇ ਸੇਵਨ ਨਾਲ ਹੋਣ ਵਾਲੇ ਲਾਭਾਂ ਬਾਰੇ ਝਾਤ ਮਾਰਦੇ ਹਾਂ ।

https://media.ptcnews.tv/wp-content/uploads/2020/06/WhatsApp-Image-2020-06-06-at-7.05.33-PM-1.jpeg

ਦਿਲ ਲਈ ਫ਼ਾਇਦੇਮੰਦ :- ਵੇਸਣ 'ਚ ਘੁਲਣਸ਼ੀਲ ਫਾਈਬਰ ਹੁੰਦਾ ਹੈ , ਜੋ ਦਿਲ ਨੂੰ ਸਵਸਥ ਰੱਖਣ 'ਚ ਸਹਾਈ ਹੁੰਦਾ ਹੈ , ਵੇਸਣ 'ਚ ਮੌਜੂਦ ਫਾਈਬਰ ਸਮੱਗਰੀ ਕੋਲੇਸਟ੍ਰੋਲ ਦੇ ਸਤਰ ਨੂੰ ਠੀਕ ਰੱਖਦੀ ਹੈ । ਇਸ ਲਈ ਦਿਲ ਵਾਸਤੇ ਵੇਸਣ ਦਾ ਸੇਵਨ ਲਾਭਦਾਇਕ ਮੰਨਿਆ ਜਾਂਦਾ ਹੈ।

ਮਧੂਮੇਹ / ਸ਼ੂਗਰ ਨੂੰ ਘੱਟ ਕਰਨ 'ਚ ਸਹਾਈ :- ਸ਼ੂਗਰ ਦੇ ਮਰੀਜ਼ਾਂ ਲਈ ਵੇਸਣ ਬਹੁਤ ਵਧੀਆ ਹੈ । ਅਸੀਂ ਅਕਸਰ ਸ਼ੂਗਰ ਤੋਂ ਪੀੜਤ ਲੋਕ ਵੇਸਣ ਦੀ ਰੋਟੀ ਅਤੇ ਭੁੱਜੇ ਚਨੇ ਖਾਂਦੇ ਦੇਖਿਆ ਹੋਵੇਗਾ । ਇਸ ਲਈ ਰੋਟੀ ਬਣਾਉਂਦੇ ਸਮੇਂ ਵੇਸਣ ਦਾ ਵੀ ਪ੍ਰਯੋਗ ਕਰੋ , ਇਹ ਸ਼ੂਗਰ ਲੈਵਲ ਨੂੰ ਠੀਕ ਕਰਨ 'ਚ ਲਾਹੇਵੰਦ ਸਾਬਿਤ ਹੋ ਸਕਦਾ ਹੈ।

https://media.ptcnews.tv/wp-content/uploads/2020/06/WhatsApp-Image-2020-06-06-at-7.06.20-PM-1.jpeg

ਐਲਰਜੀ :- ਜਿਨ੍ਹਾਂ ਲੋਕਾਂ ਨੂੰ ਕਣਕ ਦੇ ਆਟੇ ਤੋਂ ਐਲਰਜੀ ਹੈ , ਉਹਨਾਂ ਨੂੰ ਵੇਸਣ ਦੇ ਆਟੇ ਦੀ ਰੋਟੀ ਖਾਣ ਲਈ ਆਖਿਆ ਜਾਂਦਾ ਹੈ। ਘੱਟ ਕੈਲੋਰੀ ਯੁਕਤ ਵੇਸਣ 'ਚ ਕਾਫ਼ੀ ਪੌਸ਼ਟਿਕ ਤੱਤ ਵੀ ਮੌਜੂਦ ਹੁੰਦੇ ਹਨ ।

ਭਾਰ ਘਟਾਉਣ 'ਚ ਮਦਦਗਾਰ :- ਵੇਸਣ ਕੈਲੋਰੀ ਬਰਨ ਕਰਨ 'ਚ ਸਹਾਇਤਾ ਕਰਦਾ ਹੈ, ਉਂਝ ਵੀ ਜੇਕਰ ਤੁਸੀਂ ਵੇਸਣ ਦਾ ਸੇਵਨ ਕਰਦੇ ਹੋ ਤਾਂ ਤੁਹਾਨੂੰ ਦਿਨ ਵਿਚ ਘੱਟ ਕੈਲੋਰੀ ਖਾਣ ਦੀ ਲੋੜ ਪਏਗੀ । ਚਰਬੀ ਬਰਨਿੰਗ ਅਤੇ ਪੌਸ਼ਟਿਕ ਪੱਧਰ ਨੂੰ ਵਧਾਉਣ ਲਈ ਵੇਸਣ ਜ਼ਰੂਰ ਖਾਓ। ਤੁਸੀਂ ਰੋਟੀਆਂ ਬਣਾਉਣ ਲਈ 50% ਕਣਕ ਦੇ ਆਟੇ ਅਤੇ 50% ਬੇਸਣ ਦੀ ਵੀ ਵਰਤੋਂ ਕਰ ਸਕਦੇ ਹੋ। ਕਿਸੇ ਵੀ ਰੂਪ 'ਚ ਵੇਸਣ ਦਾ ਸੇਵਨ ਸਿਹਤ ਲਈ ਚੰਗਾ ਹੈ, ਹਾਂ ਕੋਸ਼ਿਸ਼ ਕਰੋ ਮਿਠਾਈ ਵਜੋਂ ਇਸਦਾ ਸੇਵਨ ਘੱਟ ਕਰੋ, ਵਧੇਰੇ ਮਿੱਠਾ ਸਿਹਤ ਲਈ ਨੁਕਸਾਨਦਾਇਕ ਹੋ ਸਕਦਾ ਹੈ।

ਮੂਡ ਨੂੰ ਕਰਦਾ ਠੀਕ, ਕਰਦਾ ਹੈ ਭੁੱਖ ਨੂੰ ਕੰਟਰੋਲ :- ਵੇਸਣ 'ਚ ਵਿਟਾਮਿਨ ਬੀ 6 ਭਰਪੂਰ ਮਾਤਰਾ 'ਚ ਮੌਜੂਦ ਹੁੰਦਾ ਹੈ । ਵਿਟਾਮਿਨ ਬੀ 6 ਨਿਯੂਰੋਟ੍ਰਾਂਸਮੀਟਰ ਸੇਰੋਟੋਨਿਨ ਦੇ ਸੰਸਲੇਸ਼ਣ ਵਿਚ ਸ਼ਾਮਲ ਇਕ ਮਹੱਤਵਪੂਰਣ ਸ੍ਰੋਤ ਹੈ। ਸੇਰੋਟੋਨਿਨ ਮੂਡ ਅਤੇ ਭੁੱਖ ਨੂੰ ਕੰਟਰੋਲ ਕਰਨ ਵਿਚ ਮਹੱਤਵਪੂਰਣ ਭੂਮਿਕਾ ਨਿਭਾਉਂਦਾ ਹੈ।

ਚਮੜੀ 'ਚ ਲਿਆਉਂਦਾ ਹੈ ਕਸਾਵਟ :- ਵੇਸਣ ਦਾ ਪੈਕ ਬਣਾ ਕੇ ਲਗਾਓ , ਇਸ ਨਾਲ ਚਮੜੀ 'ਚ ਕਸਾਵ ਆਉਂਦਾ ਹੈ ਅਤੇ ਨਿਖਾਰ ਵੀ ! ਵੇਸਣ ਦੇ ਘੋਲ 'ਚ ਹਲਦੀ ਅਤੇ ਦੁੱਧ ਮਿਲਾ ਕੇ ਮਿਸ਼ਰਣ ਬਣਾਓ । ਇਸ ਮਿਸ਼ਰਣ ਨੂੰ ਚਿਹਰੇ 'ਤੇ ਲਗਾ ਕੇ 15-20 ਮਿੰਟਾਂ ਬਾਅਦ ਠੰਡੇ ਪਾਣੀ ਨਾਲ ਚਿਹਰਾ ਧੋ ਲਵੋ। ਚਿਹਰਾ ਖੂਬਸੂਰਤ ਲੱਗੇਗਾ । ਇਸ ਤੋਂ ਇਲਾਵਾ ਵੇਸਣ ਦੇ ਪੈਕ ਦਾ ਪ੍ਰਯੋਗ ਟੈਨ ( ਚਮੜੀ ਦਾ ਕਾਲਾਪਣ) ਅਤੇ ਚਿਹਰੇ ਦੇ ਦਾਗ-ਧੱਬੇ ਮਿਟਾਉਣ ਲਈ ਵੀ ਕੀਤਾ ਜਾ ਸਕਦਾ ਹੈ।

ਗ੍ਰਾਮ ਆਟਾ, ਜਿਸਨੂੰ ਵਧੇਰੇ ਕਰਕੇ ਵੇਸਣ ਆਖਦੇ ਹਨ , ਇੱਕ ਉੱਚ ਪੌਸ਼ਟਿਕ ਆਹਾਰ ਹੈ ਜੋ ਸਾਨੂੰ ਬਹੁਤ ਸਾਰੇ ਸਿਹਤ ਲਾਭ ਪ੍ਰਦਾਨ ਕਰਦਾ ਹੈ। ਇਸ ਅੰਦਰ ਮੌਜੂਦ ਭਰਪੂਰ ਪ੍ਰੋਟੀਨ ਮਾਤਰਾ ਕਾਰਨ, ਇਸਨੂੰ ਸ਼ਾਕਾਹਾਰੀ ਲੋਕ ਆਪਣੀਆਂ ਪ੍ਰੋਟੀਨ ਜਰੂਰਤਾਂ ਨੂੰ ਪੂਰਾ ਕਰਨ ਲਈ ਆਸਾਨੀ ਨਾਲ ਖਾ ਸਕਦੇ ਹਨ। ਸੋ ਚੰਗੀ ਸਿਹਤ ਦਾ ਰਾਜ ਚੰਗਾ ਖਾਣਾ ਹੈ , ਅਤੇ ਵੇਸਣ ਦਾ ਪ੍ਰਯੋਗ ਸਿਹਤਮੰਦ ਰਹਿਣ ਲਈ ਬਹੁਤ ਵਧੀਆ ਹੈ।

Related Post