ਜੇਕਰ ਤੁਸੀ ਵੀ ਈਅਰਫੋਨਸ ਦਾ ਇਸਤੇਮਾਲ ਕਰਦੇ ਹੋ ਤਾਂ, ਪੜ੍ਹੋ ਇਹ ਖ਼ਬਰ

By  Jashan A December 20th 2018 06:19 PM -- Updated: December 20th 2018 06:35 PM

ਜੇਕਰ ਤੁਸੀ ਵੀ ਈਅਰਫੋਨਸ ਦਾ ਇਸਤੇਮਾਲ ਕਰਦੇ ਹੋ ਤਾਂ, ਪੜ੍ਹੋ ਇਹ ਖ਼ਬਰ,ਅੱਜ ਕੱਲ੍ਹ ਬਹੁਤ ਸਾਰੇ ਲੋਕ ਸੰਗੀਤ ਸੁਣਨ ਲਈ ਈਅਰਫੋਨ ਦਾ ਇਸਤੇਮਾਲ ਕਰਦੇ ਹਨ। ਲਗਭਗ ਸਾਰੀ ਹੀ ਨੌਜਵਾਨ ਪੀੜੀ ਅੱਜ ਦੇ ਦੌਰ 'ਚ ਈਅਰਫੋਨਸ ਦਾ ਇਸਤੇਮਾਲ ਕਰਦੀ ਹੈ। ਲੋਕ ਇਹਨਾਂ ਦੇ ਇੰਨ੍ਹੇ ਕੁ ਆਦੀ ਹੋ ਚੁੱਕੇ ਹਨ ਲੋਕ ਇੱਕ ਪਲ ਵੀ ਇਹਨਾਂ ਤੋਂ ਬਿਨਾਂ ਗੁਜ਼ਾਰ ਨਹੀਂ ਸਕਦੇ।

earphones ਜੇਕਰ ਤੁਸੀ ਵੀ ਈਅਰਫੋਨਸ ਦਾ ਇਸਤੇਮਾਲ ਕਰਦੇ ਹੋ ਤਾਂ, ਪੜ੍ਹੋ ਇਹ ਖ਼ਬਰ

ਪਰ ਈਅਰਫੋਨਸ ਦੇ ਜ਼ਿਆਦਾ ਇਸਤੇਮਾਲ ਨਾਲ ਕਈਤਰ੍ਹਾਂ ਦੀਆਂ ਦਿੱਕਤਾਂ ਆਉਂਦੀਆਂ ਹਨ। ਇਹ ਕੰਨ ਦੇ ਪਰਦਿਆਂ ਲਈ ਖਤਰਾ ਬਣ ਸਕਦੇ ਹਨ। ਇਸ ਨਾਲ ਸੁਣਨ ਦੀ ਸ਼ਕਤੀ 'ਤੇ ਅਸਰ ਪੈ ਸਕਦਾ ਹੈ। ਦੇਰ ਰਾਤ ਮਿਊਜ਼ਿਕ ਸੁਣਨ ਨਾਲ ਨੀਂਦ 'ਤੇ ਮਾੜਾ ਅਸਰ ਪੈਂਦਾ ਹੈ। ਸਾਡੇ ਦਿਮਾਗ ਦੀਆਂ ਨਸਾਂ ਐਕਟਿਵ ਰਹਿੰਦੀਆਂ ਹਨ, ਜਿਸ ਕਾਰਨ ਉਨ੍ਹਾਂ ਨੂੰ ਭਰਪੂਰ ਆਰਾਮ ਨਹੀਂ ਮਿਲ ਪਾਉਂਦਾ।

ਹੋਰ ਪੜ੍ਹੋ: Delivery Boy ਨੇ ਆਪਣੀ ਜਾਨ ਖ਼ਤਰੇ ‘ਚ ਪਾ ਬਚਾਈਆਂ 10 ਜ਼ਿੰਦਗੀਆਂ (ਤਸਵੀਰਾਂ)

ਮਲੇਸ਼ੀਆ 'ਚ ਇੱਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ,ਜਿਥੇ ਈਅਰਫੋਨਸ ਨੇ ਉਸ ਦੀ ਜਾਨ ਲੈ ਲਈ। ਦਰਅਸਲ ਮਲੇਸ਼ੀਆ 'ਚ ਇਕ 16 ਸਾਲਾ ਲੜਕੀ ਨੇ ਫੋਨ ਚਾਰਜਿੰਗ 'ਚ ਲਗਾ ਹੋਣ ਦੇ ਬਾਵਜੂਦ ਉਸ ਨੇ ਈਅਰਫੋਨ ਕੰਨ 'ਚ ਲਗਾ ਰੱਖੇ ਸਨ ਜਿਸ ਦੇ ਚਲਦੇ ਕਰੰਟ ਲੱਗਣ ਨਾਲ ਉਸ ਦੀ ਮੌਤ ਹੋ ਗਈ।

earphones ਜੇਕਰ ਤੁਸੀ ਵੀ ਈਅਰਫੋਨਸ ਦਾ ਇਸਤੇਮਾਲ ਕਰਦੇ ਹੋ ਤਾਂ, ਪੜ੍ਹੋ ਇਹ ਖ਼ਬਰ

ਜ਼ਿਆਦਾ ਈਅਰਫੋਨਸ ਦੇ ਇਸਤੇਮਾਲ ਨਾਲ ਦਿਮਾਗ 'ਤੇ ਵੀ ਕਾਫੀ ਅਸਰ ਪੈਂਦਾ ਹੈ। ਦਿਮਾਗ ਅਤੇ ਕੰਨ ਦੀਆਂ ਨਸਾਂ ਕਮਜ਼ੋਰ ਹੋਣ ਲੱਗਦੀਆਂ ਹਨ, ਜਿਸ ਨਾਲ ਦਿਮਾਗ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੁੰਦਾ ਹੈ।

-PTC News

Related Post