ਲਹਿਰਾਗਾਗਾ 'ਚ ਭਾਰੀ ਮੀਂਹ ਦਾ ਕਹਿਰ, ਹੜ੍ਹ ਵਰਗੇ ਬਣੇ ਹਾਲਾਤ, ਦੇਖੋ ਤਸਵੀਰਾਂ

By  Jashan A July 30th 2021 10:34 AM -- Updated: July 30th 2021 10:35 AM

ਲਹਿਰਾਗਾਗਾ: ਬੀਤੇ ਦਿਨ ਹੋਈ ਭਾਰੀ ਬਾਰਿਸ਼ (Heavy Rainfall) ਕਾਰਨ ਸੰਗਰੂਰ ਦੇ ਲਹਿਰਾਗਾਗਾ (Lehragaga) 'ਚ ਹੜ੍ਹ ਵਰਗੇ ਹਾਲਾਤ ਬਣ ਗਏ ਹਨ। ਸ਼ਹਿਰ ਦੀਆਂ ਵੱਖ-ਵੱਖ ਥਾਵਾਂ 'ਤੇ ਪਾਣੀ ਭਰ ਗਿਆ ਹੈ, ਤੇ ਹਾਲਾਤ ਹੜ੍ਹ ਵਰਗੇ ਬਣ ਗਏ ਹਨ। ਜਿਸ ਦੌਰਾਨ ਲੋਕਾਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੱਸ ਸਟੈਂਡ ਨੇੜੇ ਬਣੇ ਅੰਡਰ ਬ੍ਰਿਜ਼ (Under Bridge) 'ਚ ਗੱਲ ਕੀਤੀ ਜਾਵੇ ਤਾਂ ਉਥੇ ਵੀ ਪਾਣੀ ਭਰ ਗਿਆ, ਜਿਸ ਕਾਰਨ ਸੜਕਾਂ ਨੇ ਨਹਿਰ ਦਾ ਰੂਪ ਧਾਰ ਲਿਆ ਹੈ, ਜਿਸ ਕਾਰਨ ਲੋਕ ਪ੍ਰੇਸ਼ਾਨ ਹੋ ਰਹੇ ਹਨ।

ਇਸ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਸਾਫ ਦੇਖਿਆ ਜਾ ਸਕਦਾ ਹੈ ਕਿ ਕਿਸ ਤਰਾਂ ਪਾਣੀ ਦਾ ਵਹਾਅ ਤੇਜ਼ ਹੈ ਤੇ ਸੜਕਾਂ ਨੇ ਨਹਿਰਾਂ ਦਾ ਰੂਪ ਧਾਰਿਆ ਹੋਇਆ ਹੈ, ਇਹ ਤਸਵੀਰਾਂ ਸਾਫ ਬਿਆਨ ਕਰ ਰਹੀਆਂ ਹਨ।

ਹੋਰ ਪੜ੍ਹੋ: ਟੋਕੀਓ ਓਲੰਪਿਕ ‘ਚ ਭਾਰਤ ਦਾ ਇੱਕ ਹੋਰ ਮੈਡਲ ਪੱਕਾ, ਸੈਮੀਫਾਈਨਲ ‘ਚ ਪਹੁੰਚੀ ਮੁੱਕੇਬਾਜ਼ ਲਵਲੀਨਾ

ਲੋਕਾਂ ਦਾ ਕਹਿਣਾ ਹੈ ਕਿ ਲਹਿਰਾਗਾਗਾ ਦਾ ਅੰਡਰਬ੍ਰਿਜ਼ ਸੁਰਖੀਆਂ 'ਚ ਰਹਿੰਦਾ ਹੈ, ਇਸ ਬ੍ਰਿਜ਼ 'ਚ ਕਈ ਵਾਰ ਬੱਸਾਂ ਵੀ ਫਸ ਚੁੱਕੀਆਂ ਹਨ ਤੇ ਪਾਣੀ ਵੀ ਭਰ ਚੁੱਕਿਆ ਹੈ। ਉਹਨਾਂ ਕਿਹਾ ਕਿ ਬਾਰਿਸ਼ ਆਉਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਉਹਨਾਂ ਇਹ ਵੀ ਕਿਹਾ ਕਿ ਪਾਣੀ ਈ ਨਿਕਾਸੀ ਨੂੰ ਲੈ ਕੇ ਸਥਾਨਕ ਪ੍ਰਸ਼ਾਸਨ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ ਤੇ ਨਾ ਹੀ ਰੇਲਵੇ ਦੇ ਅਧਿਕਾਰੀ ਇਸ ਵੱਲ ਗੌਰ ਫਰਮਾਂ ਰਹੇ ਹਨ ਤੇ ਇਸ ਦੀ ਨਾਲਾਇਕੀ ਸ਼ਹਿਰ ਵਾਸੀਆਂ ਨੂੰ ਝੱਲਣੀ ਪੈ ਰਹੀ ਹੈ।

-PTC News

Related Post