ਜੇਕਰ ਤੁਹਾਡੇ ਸਰੀਰ ਵਿੱਚ ਵੀ ਇਹ ਲੱਛਣ ਹਨ ਤਾਂ ਹੋ ਸਕਦੈ ਦਿਮਾਗੀ ਕੈਂਸਰ ,ਪੜ੍ਹੋ ਸ਼ੁਰੂਆਤੀ ਲੱਛਣ

By  Shanker Badra February 9th 2019 08:57 PM -- Updated: February 9th 2019 09:03 PM

ਜੇਕਰ ਤੁਹਾਡੇ ਸਰੀਰ ਵਿੱਚ ਵੀ ਇਹ ਲੱਛਣ ਹਨ ਤਾਂ ਹੋ ਸਕਦੈ ਦਿਮਾਗੀ ਕੈਂਸਰ ,ਪੜ੍ਹੋ ਸ਼ੁਰੂਆਤੀ ਲੱਛਣ:ਪੰਜਾਬ ‘ਚ ਕੈਂਸਰ ਤੇਜ਼ੀ ਨਾਲ ਫੈਲ ਰਿਹਾ ਹੈ।ਕੈਂਸਰ ਅੱਜ ਦੇ ਯੁੱਗ ਵਿੱਚ ਇੱਕ ਨਾਮੁਰਾਦ ਬੀਮਾਰੀਆਂ ਦੀ ਲਿਸਟ ਵਿੱਚੋਂ ਸਭ ਤੋਂ ਉੱਪਰ ਆਉਣ ਵਾਲੀ ਬੀਮਾਰੀ ਬਣ ਚੁੱਕਾ ਹੈ।ਲੋਕ ਇਸ ਨਾਮੁਰਾਦ ਬੀਮਾਰੀ ਦਾ ਨਾਮ ਲੈਣ ਤੋਂ ਵੀ ਗੁਰੇਜ਼ ਕਰਦੇ ਹਨ।ਜਦੋਂ ਕਿਸੇ ਦੇ ਘਰ ਵਿੱਚ ਕੈਂਸਰ ਦਾ ਨਾਂਅ ਆਉਂਦਾ ਹੈ ਤਾਂ ਲੋਕ ਡਰ ਜਾਂਦੇ ਹਨ।ਅੱਜ ਅਸੀਂ ਗੱਲ ਕਰਦੇ ਹਾਂ , ਦਿਮਾਗੀ ਕੈਂਸਰ ਦੀ।ਇਸ ਨੂੰ ਬ੍ਰੇਨ ਟਿਊਮਰ ਵੀ ਕਿਹਾ ਜਾਂਦਾ ਹੈ।

here are the symptoms of brain cancer ਜੇਕਰ ਤੁਹਾਡੇ ਸਰੀਰ ਵਿੱਚ ਵੀ ਇਹ ਲੱਛਣ ਹਨ ਤਾਂ ਹੋ ਸਕਦੈ ਦਿਮਾਗੀ ਕੈਂਸਰ ,ਪੜ੍ਹੋ ਸ਼ੁਰੂਆਤੀ ਲੱਛਣ

ਦਿਮਾਗ ਦਾ ਕੈਂਸਰ : ਅੱਜ ਦੇ ਤਣਾਅ ਭਰੇ ਵਾਤਾਵਰਨ ਵਿਚ ਦਿਮਾਗ ਦੇ ਕੈਂਸਰ ਦੇ ਰੋਗੀਆਂ ਵਿਚ ਵਾਧਾ ਹੋ ਰਿਹਾ ਹੈ।ਅਜਿਹੇ ਵਿਚ ਰੋਗੀ ਦੇ ਸਿਰ ਵਿਚ ਲਗਾਤਾਰ ਦਰਦ ਰਹਿਣਾ, ਮਿਰਗੀ ਦੇ ਦੌਰੇ ਪੈਣਾ, ਅਸ਼ਾਂਤ ਨੀਂਦ, ਸਰੀਰ ਦੇ ਕਿਸੇ ਭਾਗ ਵਿਚ ਲਕਵੇ ਦਾ ਹੋਣਾ, ਵਾਰ-ਵਾਰ ਬੇਹੋਸ਼ ਹੋ ਜਾਣਾ ਆਦਿ ਦੇਖਿਆ ਜਾਂਦਾ ਹੈ।ਜੇਕਰ ਤੁਹਾਡੇ ਦਿਮਾਗ 'ਚ ਜ਼ਿਆਦਾ ਕੋਸ਼ਿਕਾਵਾਂ ਹਨ ਤਾਂ ਤੁਹਾਨੂੰ ਦਿਮਾਗ ਦਾ ਕੈਂਸਰ ਹੋਣ ਦਾ ਖਤਰਾ ਜ਼ਿਆਦਾ ਹੈ।

here are the symptoms of brain cancer ਜੇਕਰ ਤੁਹਾਡੇ ਸਰੀਰ ਵਿੱਚ ਵੀ ਇਹ ਲੱਛਣ ਹਨ ਤਾਂ ਹੋ ਸਕਦੈ ਦਿਮਾਗੀ ਕੈਂਸਰ ,ਪੜ੍ਹੋ ਸ਼ੁਰੂਆਤੀ ਲੱਛਣ

ਇਕ ਅਧਿਐਨ 'ਚ ਕਿਹਾ ਗਿਆ ਹੈ ਕਿ ਵੱਡੇ ਦਿਮਾਗ ਦਾ ਮਤਲਬ ਹੈ ਜ਼ਿਆਦਾ ਕੋਸ਼ਿਕਾਵਾਂ ਤੇ ਜਿੰਨੀਆਂ ਜ਼ਿਆਦਾ ਕੋਸ਼ਿਕਾਵਾਂ ਹੁੰਦੀਆਂ ਹਨ,ਉਨ੍ਹਾਂ 'ਚ ਉਨੀਂ ਹੀ ਜ਼ਿਆਦਾ ਵੰਡ ਹੁੰਦੀ ਹੈ।ਇਸ ਵੰਡ ਦੇ ਸਮੇਂ ਉਨ੍ਹਾਂ 'ਚ ਦੋਸ਼ ਵੀ ਪੈਦਾ ਹੋ ਸਕਦਾ ਹੈ ਤੇ ਕਿਸੇ ਜੀਨ ਦੇ ਡੀ.ਐੱਨ.ਏ. 'ਚ ਸਥਾਈ ਪਰਿਵਰਤਨ ਯਾਨੀ ਮਿਊਟੇਸ਼ਨ ਹੋ ਸਕਦਾ ਹੈ, ਜਿਸ ਨਾਲ ਕੈਂਸਰ ਹੁੰਦਾ ਹੈ।

here are the symptoms of brain cancer ਜੇਕਰ ਤੁਹਾਡੇ ਸਰੀਰ ਵਿੱਚ ਵੀ ਇਹ ਲੱਛਣ ਹਨ ਤਾਂ ਹੋ ਸਕਦੈ ਦਿਮਾਗੀ ਕੈਂਸਰ ,ਪੜ੍ਹੋ ਸ਼ੁਰੂਆਤੀ ਲੱਛਣ

ਇਸ ਦੌਰਾਨ ਸਰੀਰ ਦੇ ਅੰਦਰ ਜਾਂ ਬਾਹਰ ਵਾਲੇ ਪਾਸੇ ਮਾਸ ਆਪਣੇ ਆਪ ਵਧਣ ਲੱਗ ਜਾਂਦਾ ਹੈ।ਇਹ ਮਾਸ ਇੱਕ ਰਸੌਲੀ ਦੇ ਰੂਪ ਵਿੱਚ ਬਣ ਜਾਂਦਾ ਹੈ ਜੋ ਕਿ ਅੱਗੇ ਜਾ ਕੇ ਕੈਂਸਰ ਦਾ ਰੂਪ ਵੀ ਧਾਰਨ ਕਰ ਸਕਦਾ ਹੈ।ਜੇਕਰ ਇਹ ਟਿਊਮਰ ਦਿਮਾਗ ਵਿੱਚ ਹੋ ਜਾਵੇ ਤਾਂ ਇਹ ਸਭ ਤੋਂ ਜ਼ਿਆਦਾ ਖ਼ਤਰਨਾਕ ਬਣ ਜਾਂਦਾ ਹੈ।

ਬ੍ਰੇਨ ਟਿਊਮਰ ਦੇ ਸ਼ੁਰੂਆਤੀ ਲੱਛਣ :

2)ਜੇਕਰ ਸਿਰ ਦਰਦ ਲਗਾਤਾਰ ਜਾਂ ਬਹੁਤ ਜ਼ਿਆਦਾ ਰਹਿਣਾ ਹੈ ਤਾਂ ਬ੍ਰੇਨ ਟਿਊਮਰ ਹੋਣ ਦਾ ਅਹਿਮ ਲੱਛਣ ਹੈ ।

2.ਜੇਕਰ ਕਿਸੇ ਨੂੰ ਵਾਰ ਵਾਰ ਉਲਟੀਆਂ ਆਉਂਦੀਆਂ ਹਨ ਜਾਂ ਫਿਰ ਲਗਾਤਾਰ ਹੀ ਉਲਟੀਆਂ ਆ ਰਹੀਆਂ ਹੋਣ ਤਾਂ ਇਹ ਵੀ ਬ੍ਰੇਨ ਟਿਊਮਰ ਦਾ ਸੰਕੇਤ ਹੋ ਸਕਦਾ ਹੈ ।

3.ਬ੍ਰੇਨ ਟਿਊਮਰ ਵਾਲੇ ਮਰੀਜ਼ਾਂ ਨੂੰ ਅਜੀਬੋ ਗਰੀਬ ਤਰ੍ਹਾਂ ਦੇ ਚੱਕਰ ਵੀ ਆਉਂਦੇ ਹਨ।ਕਈ ਵਾਰ ਉਨ੍ਹਾਂ ਦੀਆਂ ਅੱਖਾਂ ਅੱਗੇ ਹਨੇਰਾ ਆ ਜਾਂਦਾ ਹੈ ਜਾਂ ਫਿਰ ਉਨ੍ਹਾਂ ਦੀਆਂ ਅੱਖਾਂ ਅੱਗੇ ਕੋਈ ਚਮਕਦਾਰ ਰੌਸ਼ਨੀ ਆ ਜਾਂਦੀ ਹੈ।

4.ਬ੍ਰੇਨ ਟਿਊਮਰ ਦਿਮਾਗ ਦੀ ਯਾਦਦਾਸ਼ਤ ਨੂੰ ਵੀ ਕਮਜ਼ੋਰ ਬਣਾਉਣ ਲੱਗ ਜਾਂਦਾ ਹੈ। ਬ੍ਰੇਨ ਟਿਊਮਰ ਵਾਲਾ ਇਨਸਾਨ ਅਕਸਰ ਹੀ ਚੀਜ਼ਾਂ ਅਤੇ ਗੱਲਾਂ ਨੂੰ ਜਲਦੀ ਭੁੱਲ ਜਾਂਦਾ ਹੈ ਅਤੇ ਉਸ ਨੂੰ ਕਈ ਗੱਲਾਂ ਯਾਦ ਹੀ ਨਹੀਂ ਰਹਿੰਦੀਆਂ।

5)ਸਰੀਰ ਦੇ ਕਿਸੇ ਵੀ ਹਿੱਸੇ ਦਾ ਅਚਾਨਕ ਸੁੰਨ ਹੋਣਾ ਅਕਸਰ ਹੀ ਬ੍ਰੇਨ ਟਿਊਮਰ ਦੇ ਸ਼ੁਰੂਆਤੀ ਲੱਛਣਾਂ ਵਿੱਚ ਇਹ ਲੱਛਣ ਆਮ ਦੇਖਣ ਨੂੰ ਮਿਲਦਾ ਹੈ।

-PTCNews

Related Post