ਭਾਰਤ-ਪਾਕਿ ਸਰਹੱਦ 'ਤੇ ਬੀ.ਐੱਸ.ਐੱਫ ਵੱਲੋਂ ਹੈਰੋਇਨ ਤੇ ਹਥਿਆਰ ਬਰਾਮਦ

By  Jashan A March 14th 2020 12:52 PM

ਫਿਰੋਜ਼ਪੁਰ: ਫਿਰੋਜ਼ਪੁਰ ਭਾਰਤ-ਪਾਕਿ ਸਰਹੱਦ 'ਤੇ ਤਾਇਨਾਤ ਬੀ.ਐੱਸ.ਐੱਫ. ਦੀ 124 ਬਟਾਲੀਅਨ ਨੇ ਇਕ ਪੈਕੇਟ ਹੈਰੋਇਨ ਪਿਸਤੌਲ ਅਤੇ ਮੈਗਜ਼ੀਨ ਬਰਾਮਦ ਕਰਨ 'ਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ।

Heroin recovered in indo-pak border in ferozpur ਮਿਲੀ ਜਾਣਕਾਰੀ ਮੁਤਾਬਕ ਬੀ.ਐੱਸ.ਐੱਫ. ਦੀ 124 ਬਟਾਲੀਅਨ ਨੂੰ ਇਹ ਗੁਪਤ ਸੂਚਨਾ ਮਿਲੀ ਸੀ ਕਿ ਫਿਰੋਜ਼ਪੁਰ ਭਾਰਤ-ਪਾਕਿ ਬਾਰਡਰ 'ਤੇ ਸਥਿਤ ਬੀ.ਓ.ਪੀ. ਰਾਜਾ ਮੋਹਕਮ 'ਚ ਪਾਕਿਸਤਾਨੀ ਤਸਕਰਾਂ ਵਲੋਂ ਹੈਰੋਇਨ ਤੇ ਹਥਿਆਰ ਭੇਜੇ ਗਏ ਹਨ।

ਹੋਰ ਪੜ੍ਹੋ:ਭਾਰਤ-ਪਾਕਿ ਸਰਹੱਦ 'ਤੇ ਹੁਸੈਨੀਵਾਲਾ ਬਾਰਡਰ ਨੇੜੇ ਦਾਖ਼ਲ ਹੋਏ ਡਰੋਨ, ਸੁਰੱਖਿਆ ਏਜੰਸੀਆਂ ਚੌਕਸ

ਜਿਸ ਤੋਂ ਬਾਅਦ ਬੀ.ਐੱਸ.ਐੱਫ. ਵਲੋਂ ਸਪੈਸ਼ਲ ਸਰਚ ਆਪਰੇਸ਼ਨ ਚਲਾਉਣ 'ਤੇ ਇਕ ਪੈਕੇਟ ਹੈਰੋਇਨ ਪਿਸਤੌਲ ਅਤੇ ਮੈਗਜੀਨ ਬਰਾਮਦ ਕੀਤੀ ਗਈ।

Heroin recovered in indo-pak border in ferozpur ਦੱਸਣਯੋਗ ਹੈ ਕਿ ਪਿਛਲੇ ਦਿਨੀਂ ਵੀ ਬੀ.ਐੱਸ.ਐੱਫ. ਜਵਾਨਾਂ ਨੇ ਭਾਰਤ-ਪਾਕਿ ਸਰਹੱਦ 'ਤੇ ਹੈਰੋਇਨ ਬਰਾਮਦ ਕੀਤੀ ਸੀ, ਜਿਸ ਦੀ ਕੀਮਤ ਕੌਮਾਂਤਰੀ ਬਾਜ਼ਾਰ 'ਚ ਕਰੋੜਾਂ ਰੁਪਏ ਦੱਸੀ ਜਾ ਰਹੀ ਸੀ।

-PTC News

Related Post