ਹਾਈਕੋਰਟ ਵਲੋਂ ਪੰਜਾਬੀ ਯੂਨੀਵਰਸਿਟੀ ਦੇ ਕਲਰਕਾਂ ਦੀ ਭਰਤੀ 'ਤੇ ਰੋਕ

By  Shanker Badra April 19th 2018 09:00 PM -- Updated: April 20th 2018 11:08 AM

ਹਾਈਕੋਰਟ ਵਲੋਂ ਪੰਜਾਬੀ ਯੂਨੀਵਰਸਿਟੀ ਦੇ ਕਲਰਕਾਂ ਦੀ ਭਰਤੀ 'ਤੇ ਰੋਕ:ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ ਸਾਲ 2015 ਵਿਚ ਪੰਜਾਬੀ ਯੂਨੀਵਰਸਿਟੀ ਵਲੋਂ ਸ਼ੁਰੂ ਕੀਤੀ ਗਈ 30 ਕਲਰਕਾਂ ਦੀ ਭਰਤੀ ਪ੍ਰਕਿਰਿਆ ਵਿਚ ਹੋ ਰਹੀ ਧਾਂਦਲੀ ਨੂੰ ਦੇਖਦੇ ਹੋਏ ਇਨ੍ਹਾਂ ਕਲਰਕਾਂ ਦੀ ਨਿਯੁਕਤੀ ਅਤੇ ਭਰਤੀ ਰੋਕ ਲਗਾ ਦਿੱਤੀ ਹੈ।High Court stops recruitment of Punjabi University clerksਹਾਈ ਕੋਰਟ ਨੇ ਇਹ ਫ਼ੈਸਲਾ ਇਸ ਭਰਤੀ ਪ੍ਰਕਿਰਿਆ ਵਿਚ ਹਿੱਸਾ ਲੈਣ ਵਾਲੀ ਉਮੀਦਵਾਰ ਕੁਲਵੰਤ ਕੌਰ ਵਲੋਂ ਆਪਣੇ ਵਕੀਲ ਮੁਨੀਸ਼ ਗੁਪਤਾ ਰਾਹੀ ਦਾਇਰ ਕੀਤੀ ਗਈ ਰਿੱਟ ਪਟੀਸ਼ਨ ਦੇ ਸਬੰਧ ਵਿਚ ਦਿੱਤਾ ਹੈ।

-PTCNews

Related Post