ਮਰੀਜ਼ ਦੇ ਢਿੱਡ 'ਚੋਂ ਨਿਕਲੇ ਚਾਕੂ, ਚਮਚੇ ,ਟੂਥਬਰੱਸ਼ ਤੇ ਹੋਰ ਚੀਜਾਂ , ਡਾਕਟਰ ਵੀ ਹੈਰਾਨ

By  Shanker Badra May 25th 2019 08:25 PM

ਮਰੀਜ਼ ਦੇ ਢਿੱਡ 'ਚੋਂ ਨਿਕਲੇ ਚਾਕੂ, ਚਮਚੇ ,ਟੂਥਬਰੱਸ਼ ਤੇ ਹੋਰ ਚੀਜਾਂ , ਡਾਕਟਰ ਵੀ ਹੈਰਾਨ:ਮੰਡੀ : ਹਿਮਾਚਲ ਪ੍ਰਦੇਸ਼ ਦੇ ਮੰਡੀ ਵਿਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ।ਜਿਸ ਨੇ ਡਾਕਟਰਾਂ ਨੂੰ ਵੀ ਹੈਰਾਨ ਕਰ ਦਿੱਤਾ ਹੈ।ਓਥੇ ਇੱਕ ਵਿਅਕਤੀ ਦੇ ਪੇਟ ਵਿਚੋਂ ਆਪਰੇਸ਼ਨ ਦੌਰਾਨ ਇੱਕ ਚਾਕੂ, ਅੱਠ ਚਮਚ, ਦਰਵਾਜ਼ੇ ਦੀ ਕੁੰਡੀ ,ਦੋ ਸਕਰੂਡਰਾਈਵ, ਦੋ ਟੂਥਬੁਰਸ਼ ਅਤੇ ਇਕ ਡੋਰ ਲੈਚ ਮਿਲਿਆ ਹੈ।ਨੌਜਵਾਨ ਨੂੰ ਕਿਸੇ ਮਾਨਸਿਕ ਬਿਮਾਰੀ ਨਾਲ ਪੀੜਤ ਦੱਸਿਆ ਜਾ ਰਿਹਾ ਹੈ।ਉਸ ਵਿਅਕਤੀ ਦਾ ਨਾਮ ਕਰਣ ਸੇਨ ਦੱਸਿਆ ਗਿਆ ਹੈ।

Himachal Pradesh Doctors removed 8 spoons, 2 screwdrivers, 2 toothbrushes and 1 kitchen knife from the stomach man ਮਰੀਜ਼ ਦੇ ਢਿੱਡ 'ਚੋਂ ਨਿਕਲੇ ਚਾਕੂ, ਚਮਚੇ ,ਟੂਥਬਰੱਸ਼ ਤੇ ਹੋਰ ਚੀਜਾਂ , ਡਾਕਟਰ ਵੀ ਹੈਰਾਨ

ਜਾਣਕਾਰੀ ਅਨੁਸਾਰ 35 ਸਾਲਾ ਵਿਅਕਤੀ ਦੇ ਢਿੱਡ ਵਿਚ ਦਰਦ ਹੋਣ ਲੱਗਾ।ਸੁੰਦਰਨਗਰ ਦੇ ਇਕ ਕਲੀਨਿਕ ਨੇ ਡਾਕਟਰ ਨੇ ਚੈਕਅੱਪ ਦੌਰਾਨ ਦੇਖਿਆ ਕਿ ਉਨ੍ਹਾਂ ਦੇ ਪੇਟ ਵਿਚ ਚਾਕੂ ਹੈ।ਜਿਸ ਤੋਂ ਬਾਅਦ ਉਸ ਨੂੰ ਸਰਕਾਰੀ ਹਸਪਤਾਲ ਵਿਚ ਰੈਫਰ ਕਰ ਦਿੱਤਾ ਗਿਆ।

Himachal Pradesh Doctors removed 8 spoons, 2 screwdrivers, 2 toothbrushes and 1 kitchen knife from the stomach man ਮਰੀਜ਼ ਦੇ ਢਿੱਡ 'ਚੋਂ ਨਿਕਲੇ ਚਾਕੂ, ਚਮਚੇ ,ਟੂਥਬਰੱਸ਼ ਤੇ ਹੋਰ ਚੀਜਾਂ , ਡਾਕਟਰ ਵੀ ਹੈਰਾਨ

ਜਦੋਂ ਹਸਪਤਾਲ ਵਿਚ ਕੀਤੇ ਗਏ ਅਕਸਰੈ ਵਿਚ ਦੇਖਿਆ ਗਿਆ ਤਾਂ ਕਰਣ ਦੇ ਪੇਟ ਵਿਚ ਚਾਕੂ ਤੋਂ ਇਲਾਵਾ ਹੋਰ ਵੀ ਬਹੁਤ ਚੀਜਾਂ ਹਨ।ਤਿੰਨ ਸਰਜਨਜ਼ ਦੀ ਟੀਮ ਨੇ ਚਾਰ ਘੰਟੇ ਚਲੇ ਆਪਰੇਸ਼ਨ ਵਿਚ ਕਰਣ ਦੇ ਪੇਟ ਵਿਚੋਂ ਇਕ ਚਾਕੂ, ਅੱਠ ਚਮਚ, ਦੋ ਸਕਰੂਡਰਾਈਵਰ, ਦੋ ਟੂਥ ਬੁਰਸ਼ ਅਤੇ ਇਕ ਡੋਰ ਲੈਚ ਕੱਢਿਆ ਹੈ।

Himachal Pradesh Doctors removed 8 spoons, 2 screwdrivers, 2 toothbrushes and 1 kitchen knife from the stomach man ਮਰੀਜ਼ ਦੇ ਢਿੱਡ 'ਚੋਂ ਨਿਕਲੇ ਚਾਕੂ, ਚਮਚੇ ,ਟੂਥਬਰੱਸ਼ ਤੇ ਹੋਰ ਚੀਜਾਂ , ਡਾਕਟਰ ਵੀ ਹੈਰਾਨ

ਇਹ ਮਰੀਜ਼ ਮੰਡੀ ਦੇ ਸੁੰਦਰ ਨਗਰ ਦਾ ਰਹਿਣ ਵਾਲਾ ਹੈ ਅਤੇ ਮਾਨਸਿਕ ਤੌਰ 'ਤੇ ਪੀੜਤ ਹੈ।ਜਦੋਂ ਉਸ ਨੂੰ ਭੁੱਖ ਲਗਦੀ ਸੀ ਤਾਂ ਉਹ ਕੁੱਝ ਵੀ ਖਾ ਲੈਂਦਾ ਸੀ।ਡਾਕਟਰਾਂ ਅਨੁਸਾਰ ਮੈਡੀਕਲ ਇਤਿਹਾਸ ਵਿਚ ਇਹ ਪਹਿਲਾ ਮਾਮਲਾ ਹੋ ਸਕਦਾ, ਜਦੋਂ ਮਰੀਜ਼ ਦੇ ਢਿੱਡ ਵਿਚੋਂ ਇੰਨਾ ਸਮਾਨ ਮਿਲਿਆ ਹੋਵੇ।

-PTCNews

Related Post