ਕੁੱਲੂ ਹਾਦਸੇ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਹੋਇਆ ਸਖ਼ਤ, ਬੱਸਾਂ 'ਚ ਸਮਰੱਥਾ ਤੋ ਜ਼ਿਆਦਾ ਸਵਾਰੀਆਂ ਹੋਣ 'ਤੇ ਕੱਟਿਆ ਜਾਵੇਗਾ ਚਲਾਨ

By  Jashan A June 23rd 2019 07:39 PM

ਕੁੱਲੂ ਹਾਦਸੇ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਹੋਇਆ ਸਖ਼ਤ, ਬੱਸਾਂ 'ਚ ਸਮਰੱਥਾ ਤੋ ਜ਼ਿਆਦਾ ਸਵਾਰੀਆਂ ਹੋਣ 'ਤੇ ਕੱਟਿਆ ਜਾਵੇਗਾ ਚਲਾਨ,ਕੁੱਲੂ: ਪਿਛਲੇ ਦਿਨੀਂ ਹਿਮਾਚਲ ਦੇ ਕੁੱਲੂ 'ਚ ਵਾਪਰੇ ਹਾਦਸੇ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੇ ਸਖਤ ਕਦਮ ਚੁੱਕਿਆ ਹੈ। ਜਿਸ ਦੌਰਾਨ ਹੁਣ ਵਾਹਨ ਜਾਂ ਬੱਸਾਂ ਸਮਰਥਾਂ ਤੋਂ ਜ਼ਿਆਦਾ ਸਵਾਰੀਆਂ ਨਾਲ ਭਰੇ ਹਨ ਤਾਂ ਓਵਰਲੋਡਿੰਗ ਦਾ ਚਲਾਨ ਕੱਟਿਆ ਜਾਵੇਗਾ।

ਪੁਲਿਸ ਡਾਇਰੈਕਟਰ ਐੱਸ. ਆਰ. ਮਾਰਡੀ ਨੇ ਸਾਰੇ ਜ਼ਿਲਿਆ ਦੇ ਐੱਸ. ਪੀ. ਨੂੰ ਲਿਖਤੀ ਆਦੇਸ਼ ਜਾਰੀ ਕੀਤੇ ਹਨ।ਡੀ. ਜੀ. ਪੀ. ਨੇ ਲਿਖਤੀ ਫਰਮਾਨ ਦੇ ਕੇ ਓਵਰਲੋਡਿੰਗ ਦੇ 100 ਫੀਸਦੀ ਚਲਾਨ ਕੱਟਣ ਨੂੰ ਕਿਹਾ ਹੈ।

ਹੋਰ ਪੜ੍ਹੋ: ਸ਼ਿਮਲਾ ਜਾਣਾ ਹੈ ਤਾਂ ਪਹਿਲਾਂ ਪੜ੍ਹੋ ਇਹ ਖਬਰ!

ਬੱਸਾਂ ਤੋਂ ਇਲਾਵਾ ਟੈਕਸੀ ਅਤੇ ਹੋਰ ਵਾਹਨਾਂ ਦੀ ਓਵਰਲੋਡਿੰਗ 'ਤੇ ਵੀ ਨਕੇਲ ਕਸੀ ਜਾਵੇ ਤਾਂ ਕਿ ਲੋਕਾਂ ਦੇ ਕੀਮਤੀ ਜੀਵਨ ਨੂੰ ਬਚਾਇਆ ਜਾ ਸਕੇ।ਓਵਰਲੋਡਿੰਗ ਦੇ ਚਲਾਨ ਕਰਦੇ ਸਮੇਂ ਕਾਨੂੰਨੀ ਵਿਵਸਥਾ ਨੂੰ ਬਣਾਈ ਰੱਖਣ 'ਚ ਕੋਈ ਸਮੱਸਿਆ ਹੈ ਤਾਂ ਵਾਹਨਾਂ ਦੀ ਫੋਟੋਗ੍ਰਾਫੀ ਕੀਤੀ ਜਾਵੇ ਅਤੇ ਚਲਾਨ ਕੀਤਾ ਜਾਵੇ।

-PTC News

Related Post