ਬਾਬਾ ਵਡਭਾਗ ਸਿੰਘ ਦੇ ਦਰਸ਼ਨਾਂ ਲਈ ਜਾ ਰਹੇ ਸ਼ਰਧਾਲੂਅਾਂ ਦੀ ਗੱਡੀ ਖੱਡ 'ਚ ਡਿੱਗੀ ,6 ਸਰਧਾਲੂਅਾਂ ਦੀ ਮੌਤ,7 ਜ਼ਖਮੀ

By  Shanker Badra April 30th 2018 02:30 PM

ਬਾਬਾ ਵਡਭਾਗ ਸਿੰਘ ਦੇ ਦਰਸ਼ਨਾਂ ਲਈ ਜਾ ਰਹੇ ਸ਼ਰਧਾਲੂਅਾਂ ਦੀ ਗੱਡੀ ਖੱਡ 'ਚ ਡਿੱਗੀ ,6 ਸਰਧਾਲੂਅਾਂ ਦੀ ਮੌਤ,7 ਜ਼ਖਮੀ:ਹਿਮਾਚਲ ਪ੍ਰਦੇਸ਼ ਦੇ ਵਿੱਚ ਇੱਕ ਹੋਰ ਵੱਡਾ ਸੜਕ ਹਾਦਸਾ ਵਾਪਰ ਗਿਆ ਹੈ।Himachal Pradesh Road Accident 6 Deathਊਨਾ ਜ਼ਿਲੇ ਦੇ ਅੰਬ ਉਪਮੰਡਲ ਦੇ ਨੈਹਰੀਆਂ ਕੋਲ ਸ਼ਰਧਾਲੂਆਂ ਨਾਲ ਭਰੀ ਗੱਡੀ ਖੱਡ ਵਿੱਚ ਡਿੱਗ ਗਈ ਹੈ।ਜਿਸ ਕਾਰਨ 6 ਲੋਕਾਂ ਦੀ ਮੌਤ ਹੋ ਗਈ ਹੈ।ਹਾਦਸੇ ਵਿੱਚ 7 ਵਿਅਕਤੀ ਜ਼ਖ਼ਮੀ ਵੀ ਹੋਏ ਹਨ।ਪ੍ਰਾਪਤ ਜਾਣਕਾਰੀ ਮੁਤਾਬਕ ਇਨੋਵਾ ਗੱਡੀ ਵਿੱਚ 13 ਸ਼ਰਧਾਲੂ ਗੁਰਦਾਸਪੁਰ ਤੋਂ ਸਵਾਰ ਹੋ ਕੇ ਬਾਬਾ ਵਡਭਾਗ ਸਿੰਘ ਦਰਸ਼ਨਾਂ ਲਈ ਜਾ ਆਏ ਸਨ।ਮੁਢਲੀ ਜਾਂਚ ਵਿੱਚ ਹਾਦਸੇ ਦਾ ਕਾਰਨ ਗੱਡੀ ਦਾ ਓਵਰਲੋਡ ਮੰਨਿਆ ਜਾ ਰਿਹਾ ਹੈ, ਜਿਸ ਕਾਰਨ ਚਾਲਕ ਸੰਤੁਲਨ ਗੁਆ ਬੈਠਾ।ਇਸ ਹਾਦਸੇ 'ਚ ਮਾਰੇ ਗਏ ਲੋਕ ਤੇ ਜ਼ਖਮੀ ਸ਼ਰਧਾਲੂ ਬਾਜੀਗਰ ਬਟਾਲਾ ਦੇ ੳੂਧਨਵਾਲ ੲਿਲਾਕੇ ਦੇ ਪਿੰਡਾਂ ਨਾਲ ਸਬੰਧਿਤ ਸਨ।

-PTCNews

Related Post