ਹਿਮਾਚਲ ਪ੍ਰਦੇਸ਼ 'ਚ ਵੱਡਾ ਸੜਕ ਹਾਦਸਾ, 26 ਸਕੂਲੀ ਬੱਚਿਆਂ ਸਮੇਤ 29 ਦੀ ਮੌਤ

By  Shanker Badra April 10th 2018 10:13 AM -- Updated: April 27th 2018 06:31 PM

ਹਿਮਾਚਲ ਪ੍ਰਦੇਸ਼ 'ਚ ਵੱਡਾ ਸੜਕ ਹਾਦਸਾ, 26 ਸਕੂਲੀ ਬੱਚਿਆਂ ਸਮੇਤ 29 ਦੀ ਮੌਤ:ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਵਿੱਚ ਇੱਕ ਵੱਡਾ ਸੜਕ ਹਾਦਸਾ ਵਾਪਰਿਆ ਹੈ।ਇਸ ਦੌਰਾਨ ਇੱਕ ਸਕੂਲ ਬੱਸ ਖੱਡ 'ਚ ਡਿੱਗ ਪਈ।ਹਿਮਾਚਲ ਪ੍ਰਦੇਸ਼ 'ਚ ਵੱਡਾ ਸੜਕ ਹਾਦਸਾ, 26 ਸਕੂਲੀ ਬੱਚਿਆਂ ਸਮੇਤ 29 ਦੀ ਮੌਤਹਾਦਸੇ 'ਚ ਡਰਾਈਵਰ ਸਮੇਤ ਹੁਣ ਤੱਕ 26 ਸਕੂਲੀ ਬੱਚਿਆਂ ਦੀ ਮੌਤ ਹੋ ਗਈ ਹੈ,ਜਦੋਂ ਕਿ ਕਈਆਂ ਦੇ ਜ਼ਖਮੀ ਹੋਣ ਦੀ ਸੂਚਨਾ ਹੈ।ਮੌਤਾਂ ਦਾ ਅੰਕੜਾ ਹੋਰ ਵੀ ਵਧ ਸਕਦਾ ਹੈ,ਕਿਉਂਕਿ ਕਈ ਬੱਚੇ ਅਜੇ ਵੀ ਦੱਬੇ ਹੋਏ ਹਨ।ਇਹ ਦਰਦਨਾਕ ਹਾਦਸਾ ਕੱਲ ਦੁਪਹਿਰ ਸਮੇਂ ਵਾਪਰਿਆ ਜਦ ਬੱਸ ਬੱਚਿਆਂ ਨੂੰ ਘਰ ਛੱਡਣ ਜਾ ਰਹੀ ਸੀ।ਬੱਸ ਵਿਚ 35 ਬੱਚਿਆਂ ਸਮੇਤ 40 ਜਣੇ ਸਵਾਰ ਸਨ।ਮਾਰੇ ਗਏ ਬੱਚੇ ਨਰਸਰੀ ਤੇ ਪੰਜਵੀਂ ਜਮਾਤ ਦੇ ਸਨ।ਹਿਮਾਚਲ ਪ੍ਰਦੇਸ਼ 'ਚ ਵੱਡਾ ਸੜਕ ਹਾਦਸਾ, 26 ਸਕੂਲੀ ਬੱਚਿਆਂ ਸਮੇਤ 29 ਦੀ ਮੌਤਸਾਰੇ ਬੱਚਿਆਂ ਦੀ ਉਮਰ 10 ਸਾਲ ਤੋਂ ਘੱਟ ਹੈ। 6 ਜ਼ਖ਼ਮੀਆਂ ਨੂੰ ਪਠਾਨਕੋਟ ਦੇ ਪ੍ਰਾਈਵੇਟ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।ਰਾਹਤ ਅਤੇ ਬਚਾਅ ਕਾਰਜ ਜਾਰੀ ਹਨ।ਐਸ.ਡੀ.ਐਮ. ਨੂਰਪੁਰ ਨੇ ਦੱਸਿਆ ਕਿ ਹਾਦਸੇ ਵਿਚ ਕੁੱਲ 26 ਬੱਚਿਆਂ,ਦੋ ਅਧਿਆਪਕਾਂ ਸਮੇਤ 29 ਵਿਅਕਤੀਆਂ ਦੀ ਮੌਤ ਹੋ ਚੁਕੀ ਹੈ।ਹਿਮਾਚਲ ਪ੍ਰਦੇਸ਼ 'ਚ ਵੱਡਾ ਸੜਕ ਹਾਦਸਾ, 26 ਸਕੂਲੀ ਬੱਚਿਆਂ ਸਮੇਤ 29 ਦੀ ਮੌਤਨਿਜੀ ਸਕੂਲ ਦੀ ਬੱਸ ਛੁੱਟੀ ਮਗਰੋਂ ਬੱਚਿਆਂ ਨੂੰ ਘਰ ਛੱਡਣ ਜਾ ਰਹੀ ਸੀ ਕਿ ਨੂਰਪੁਰ-ਮਲਕਵਾਲ ਲਾਗੇ ਪਲਟ ਗਈ ਅਤੇ ਲਗਭਗ 150 ਫ਼ੁਟ ਡੂੰਘੀ ਖੱਡ ਵਿਚ ਡਿੱਗ ਗਈ।ਬਲਜੀਤ ਰਾਮ ਪਠਾਨੀਆ ਸਕੂਲ ਦੀ ਇਹ ਬੱਸ ਮਲਕਵਾਲ ਤੋਂ ਠੇਹੜ ਲਾਗੇ ਹਾਦਸੇ ਦਾ ਸ਼ਿਕਾਰ ਹੋਈ।ਹਿਮਾਚਲ ਪ੍ਰਦੇਸ਼ 'ਚ ਵੱਡਾ ਸੜਕ ਹਾਦਸਾ, 26 ਸਕੂਲੀ ਬੱਚਿਆਂ ਸਮੇਤ 29 ਦੀ ਮੌਤਜ਼ਖ਼ਮੀਆਂ ਬੱਚਿਆਂ ਨੂੰ ਨੂਰਪੁਰ ਦੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ ਜਦਕਿ ਕੁੱਝ ਨੂੰ ਪਠਾਨਕੋਟ ਦੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ।ਮੁੱਖ ਮੰਤਰੀ ਜੈਰਾਮ ਠਾਕੁਰ ਨੇ ਹਾਦਸੇ 'ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਹਾਦਸੇ ਦੇ ਕਾਰਨਾਂ ਦੀ ਜਾਂਚ ਕਰਵਾਈ ਜਾਵੇਗੀ।ਉਨ੍ਹਾਂ ਨੇ ਮ੍ਰਿਤਕਾਂ ਦੇ ਵਾਰਸਾਂ ਨੂੰ ਪੰਜ-ਪੰਜ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ।

-PTCNews

Related Post