ਹੁਣ ਹਿਮਾਂਸ਼ੀ ਖੁਰਾਣਾ ਦੀ ਵੀ ਹੋਵੇਗੀ 'ਬਿੱਗ ਬੌਸ 13' 'ਚ ਐਂਟਰੀ, ਕੀ ਸ਼ਹਿਨਾਜ਼ ਨਾਲ ਪਵੇਗਾ ਪੇਚਾ ?

By  Jashan A October 28th 2019 04:35 PM -- Updated: October 28th 2019 04:46 PM

ਹੁਣ ਹਿਮਾਂਸ਼ੀ ਖੁਰਾਣਾ ਦੀ ਵੀ ਹੋਵੇਗੀ 'ਬਿੱਗ ਬੌਸ 13' 'ਚ ਐਂਟਰੀ, ਕੀ ਸ਼ਹਿਨਾਜ਼ ਨਾਲ ਪਵੇਗਾ ਪੇਚਾ ?,ਪੰਜਾਬੀ ਇੰਡਸਟਰੀ ਦੀ ਮਸ਼ਹੂਰ ਮਾਡਲ ਤੇ ਗਾਇਕਾ ਹਿਮਾਂਸ਼ੀ ਖੁਰਾਣਾ ਵੀ ਹੁਣ 'ਬਿੱਗ ਬੌਸ 13' 'ਚ ਐਂਟਰੀ ਕਰਨ ਜਾ ਰਹੀ ਹੈ।

https://www.instagram.com/p/B3-GmswAXDp/?utm_source=ig_web_copy_link

ਹਿਮਾਂਸ਼ੀ ਦੀ ਬਿੱਗ ਬੌਸ ਦੇ ਘਰ 'ਚ ਵਾਈਲਡ ਕਾਰਡ ਐਂਟਰੀ ਕੰਫਰਮ ਹੋ ਗਈ ਹੈ ਤੇ ਉਹ 1 ਨਵੰਬਰ ਨੂੰ ਐਂਟਰੀ ਕਰੇਗੀ। ਹਾਲਾਂਕਿ ਪਹਿਲਾਂ ਹਿਮਾਂਸ਼ੀ ਖੁਰਾਣਾ ਨੇ ਬਿੱਗ ਬੌਸ 'ਚ ਜਾਣ ਦੀਆਂ ਖਬਰਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਸੀ।

ਹੋਰ ਪੜ੍ਹੋ: ਫ਼ਿਰੋਜ਼ਪੁਰ ਦੇ ਜ਼ੀਰਾ 'ਚ ਪਤੀ-ਪਤਨੀ ਦਾ ਗੋਲੀਆਂ ਮਾਰ ਕੇ ਕੀਤਾ ਕਤਲ ,ਗਰਭਵਤੀ ਸੀ ਮਹਿਲਾ

ਪਰ ਜਦੋਂ ਪੀਟੀਸੀ ਨਿਊਜ਼ ਦੀ ਟੀਮ ਨੇ ਹਿਮਾਂਸ਼ੀ ਦੀ ਮੈਨੇਜਰ ਨਿਧੀ ਖੁਰਾਣਾ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਇਸ ਗੱਲ 'ਤੇ ਮੋਹਰ ਲਗਾਈ ਹੈ ਕਿ ਹਿਮਾਂਸ਼ੀ ਖੁਰਾਣਾ ਬਿੱਗ ਬੌਸ 13 'ਚ ਐਂਟਰੀ ਕਰੇਗੀ। ਉਹਨਾਂ ਨੇ ਇਹ ਵੀ ਦੱਸਿਆ ਕਿ ਇਸ ਸਬੰਧ 'ਚ ਹਿਮਾਂਸ਼ੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਇੱਕ ਪੋਸਟ ਸ਼ੇਅਰ ਕੀਤੀ ਹੈ।

https://www.instagram.com/p/B32LF0IArAZ/?utm_source=ig_web_copy_link

ਹੁਣ ਬਿੱਗ ਬੌਸ ਦੇ ਘਰ 'ਚ ਜਾ ਕੇ ਹਿਮਾਂਸ਼ੀ ਖੁਰਾਣਾ ਤੇ ਸ਼ਹਿਨਾਜ਼ ਕੌਰ ਗਿੱਲ ਦਾ ਸਾਹਮਣਾ ਕਿਵੇਂ ਹੁੰਦਾ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਦੋਵਾਂ ਵਿਚਾਲੇ ਸੋਸ਼ਲ ਮੀਡੀਆ 'ਤੇ ਸ਼ੁਰੂ ਹੋਈ ਤਕਰਾਰ ਬਿੱਗ ਬੌਸ ਦੇ ਘਰ 'ਚ ਖਤਮ ਹੁੰਦੀ ਹੈ ਜਾਂ ਹੋਰ ਵਧਦੀ ਹੈ, ਇਹ ਦੇਖਣਾ ਹੋਵੇਗਾ।

-PTC News

 

Related Post