ਹਾਕੀ ਵਿਸ਼ਵ ਕੱਪ: ਅਰਜਨਟੀਨਾ ਨੇ ਨਿਊਜ਼ੀਲੈਂਡ ਨੂੰ 3-0 ਨਾਲ ਮਾਤ ਦੇ ਕੇ ਕੁਆਟਰ ਫਾਈਨਲ 'ਚ ਬਣਾਈ ਜਗ੍ਹਾ

By  Jashan A December 4th 2018 04:36 PM

ਹਾਕੀ ਵਿਸ਼ਵ ਕੱਪ: ਅਰਜਨਟੀਨਾ ਨੇ ਨਿਊਜ਼ੀਲੈਂਡ ਨੂੰ 3-0 ਨਾਲ ਮਾਤ ਦੇ ਕੇ ਕੁਆਟਰ ਫਾਈਨਲ 'ਚ ਬਣਾਈ ਜਗ੍ਹਾ,ਭੁਵਨੇਸ਼ਵਰ: ਬੀਤੇ ਦਿਨ ਭੁਵਨੇਸ਼ਵਰ ਦੇ ਕਲਿੰਗਾ ਸਟੇਡੀਅਮ 'ਚ ਖੇਡੇ ਗਏ ਹਾਕੀ ਵਿਸ਼ਵ ਕੱਪ ਦੇ ਮੈਚ 'ਚ ਓਲੰਪਿਕ ਚੈਂਪੀਅਨ ਅਰਜਨਟੀਨਾ ਨੇ ਸ਼ਾਨਦਾਰ ਪ੍ਰਦਰਸ਼ਨ ਦਰਦੇ ਹੋਏ ਨਿਊਜ਼ੀਲੈਂਡ ਨੂੰ 3-0 ਨਾਲ ਹਰਾ ਕੇ ਵਿਸ਼ਵ ਕੱਪ ਹਾਕੀ ਟੂਰਨਾਮੈਂਟ ਦੇ ਗਰੁੱਪ 'ਏ' 'ਚ ਕੁਆਟਰਫਾਈਨਲ 'ਚ ਜਗ੍ਹਾ ਬਣਾ ਲਈ ਹੈ।

hockey world cup ਹਾਕੀ ਵਿਸ਼ਵ ਕੱਪ: ਅਰਜਨਟੀਨਾ ਨੇ ਨਿਊਜ਼ੀਲੈਂਡ ਨੂੰ 3-0 ਨਾਲ ਮਾਤ ਦੇ ਕੇ ਕੁਆਟਰ ਫਾਈਨਲ 'ਚ ਬਣਾਈ ਜਗ੍ਹਾ

ਦੱਸਿਆ ਜਾ ਰਿਹਾ ਹੈ ਕਿ ਇਸ ਟੂਰਨਾਮੈਂਟ 'ਚ ਆਸਟ੍ਰੇਲੀਆ ਦੀ ਇਹ ਲਗਾਤਾਰ ਦੂਸਰੀ ਜਿੱਤ ਹੈ। ਪਿਛਲੇ ਮੈਚ 'ਚ ਅਰਜਨਟੀਨਾ ਦੀ ਟੀਮ ਨੇ ਬੇਹਤਰੀਨ ਪ੍ਰਦਰਸ਼ਨ ਕੀਤਾ ਸੀ। ਜਿਸ ਦੌਰਾਨ ਸਖਤ ਸੰਘਰਸ਼ 'ਚ ਸਪੇਨ ਨੂੰ 4-3 ਨਾਲ ਹਰਾਇਆ ਸੀ ਪਰ ਨਿਊਜ਼ੀਲੈਂਡ ਦੇ ਖਿਲਾਫ ਉਸ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ।

hockey world cup ਹਾਕੀ ਵਿਸ਼ਵ ਕੱਪ: ਅਰਜਨਟੀਨਾ ਨੇ ਨਿਊਜ਼ੀਲੈਂਡ ਨੂੰ 3-0 ਨਾਲ ਮਾਤ ਦੇ ਕੇ ਕੁਆਟਰ ਫਾਈਨਲ 'ਚ ਬਣਾਈ ਜਗ੍ਹਾ

ਗਰੁੱਪ 'ਏ' ਦੀਆਂ 2 ਹੋਰ ਟੀਮਾਂ ਸਪੇਨ ਤੇ ਫਰਾਂਸ ਦੇ ਖਾਤੇ 'ਚ 1-1 ਅੰਕ ਹਨ। ਦੱਸਣਯੋਗ ਹੈ ਕਿ ਹਾਕੀ ਦੇ ਇਸ ਮਹਾਕੁੰਭ ਦੀਆਂ ਭਾਰਤ ਅਤੇ ਅਰਜਨਟੀਨਾ ਪ੍ਰਬਲ ਦਾਅਵੇਦਾਰ ਹਨ।

hockey world cup ਹਾਕੀ ਵਿਸ਼ਵ ਕੱਪ: ਅਰਜਨਟੀਨਾ ਨੇ ਨਿਊਜ਼ੀਲੈਂਡ ਨੂੰ 3-0 ਨਾਲ ਮਾਤ ਦੇ ਕੇ ਕੁਆਟਰ ਫਾਈਨਲ 'ਚ ਬਣਾਈ ਜਗ੍ਹਾ

ਜੇ ਗੱਲ ਕੀਤੀ ਜਾਵੇ ਦੂਜੀਆਂ ਟੀਮਾਂ ਦੀ ਤਾਂ ਉਹ ਵੀ ਆਪਣਾ ਸ਼ਾਨਦਾਰ ਪ੍ਰਦਰਸ਼ਨ ਕਰ ਲੋਕਾਂ ਦੇ ਦਿਲ ਜਿੱਤ ਰਹੀਆਂ ਹਨ। ਦੂਸਰੇ ਪਾਸੇ ਇਸ ਟੂਰਨਾਮੈਂਟ ਨੂੰ ਲੈ ਕੇ ਲੋਕਾਂ 'ਚ ਵੀ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ, ਜਿਸ ਦੌਰਾਨ ਰੋਜ਼ਾਨਾ ਮੈਚ ਦੇਖਣ ਲਈ ਲੱਖਾਂ ਦੀ ਗਿਣਤੀ 'ਚ ਦਰਸ਼ਕ ਪਹੁੰਚਦੇ ਹਨ।

-PTC News

Related Post