ਹਾਕੀ ਵਿਸ਼ਵ ਕੱਪ :ਭਾਰਤ ਨੇ ਆਪਣੇ ਪਹਿਲੇ ਮੈਚ ਵਿਚ ਦੱਖਣੀ ਅਫ਼ਰੀਕਾ ਨੂੰ 5-0 ਨਾਲ ਹਰਾਇਆ

By  Shanker Badra November 28th 2018 10:16 PM

ਹਾਕੀ ਵਿਸ਼ਵ ਕੱਪ :ਭਾਰਤ ਨੇ ਆਪਣੇ ਪਹਿਲੇ ਮੈਚ ਵਿਚ ਦੱਖਣੀ ਅਫ਼ਰੀਕਾ ਨੂੰ 5-0 ਨਾਲ ਹਰਾਇਆ:ਭਾਰਤ ਨੇ 14ਵੇਂ ਹਾਕੀ ਵਿਸ਼ਵ ਕੱਪ 'ਚ ਆਪਣੇ ਪਹਿਲੇ ਮੈਚ 'ਚ ਦੱਖਣ ਅਫ਼ਰੀਕਾ ਨੂੰ 5-0 ਗੋਲਾਂ ਨਾਲ ਹਰਾ ਕੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ।ਜਾਣਕਾਰੀ ਅਨੁਸਾਰ ਭੁਵਨੇਸ਼ਵਰ ਦੇ ਕਲਿੰਗਾ ਸਟੇਡੀਅਮ 'ਚ ਖੇਡੇ ਗਏ ਮੈਚ 'ਚ ਭਾਰਤ ਨੇ ਸ਼ੁਰੂਆਤ ਤੋਂ ਆਪਣਾ ਦਬਦਬਾ ਕਾਇਮ ਰੱਖਿਆ।India first match South Africa 5-0 Beatਇਸ ਦੌਰਾਨ ਭਾਰਤ ਦੀ ਇਸ ਜਿੱਤ ਦੇ ਹੀਰੋ ਸਿਮਰਨਜੀਤ ਸਿੰਘ ਨੂੰ ਮੈਨ ਆਫ਼ ਦਾ ਮੈਚ ਖਿਤਾਬ ਲਈ ਚੁਣਿਆ ਗਿਆ ਹੈ।ਭਾਰਤੀ ਟੀਮ ਨੇ ਪਹਿਲੇ ਹੀ ਕੁਆਰਟਰ 'ਚ ਮਨਦੀਪ ਅਤੇ ਆਕਾਸ਼ਦੀਪ ਦੇ ਗੋਲਾਂ ਦੀ ਮਦਦ ਨਾਲ 2-0 ਦੀ ਲੀਡ ਹਾਸਲ ਕਰ ਲਈ ਸੀ ਅਤੇ ਦੂਜੇ ਕੁਆਰਟਰ 'ਚ ਕੋਈ ਗੋਲ ਨਾ ਹੋ ਸਕਿਆ।ਇਸ ਤੋਂ ਬਾਅਦ ਤੀਜੇ ਅਤੇ ਚੌਥੇ ਕੁਆਰਟਰ 'ਚ ਭਾਰਤੀ ਟੀਮ ਨੇ 3 ਗੋਲ ਕਰ ਕੇ ਦੱਖਣ ਅਫ਼ਰੀਕਾ ਨੂੰ ਵਾਪਸੀ ਦਾ ਕੋਈ ਮੌਕਾ ਨਾ ਦਿੱਤਾ।India first match South Africa 5-0 Beatਦੱਸ ਦੇਈਏ ਕਿ ਭਾਰਤੀ ਹਾਕੀ ਟੀਮ ਨੇ ਇਸ ਵਾਰ ਇਤਿਹਾਸ ਰਚ ਦਿੱਤਾ ਹੈ।ਭਾਰਤ ਨੇ ਵਿਸ਼ਵ ਕੱਪ 'ਚ ਦੱਖਣ ਅਫ਼ਰੀਕਾ ਨੂੰ 12 ਸਾਲ ਬਾਅਦ ਹਰਾਇਆ ਹੈ।ਇਸ ਤੋਂ ਪਹਿਲਾਂ ਭਾਰਤ ਨੇ ਸਾਲ 2006 'ਚ ਹੋਏ ਹਾਕੀ ਵਿਸ਼ਵ ਕੱਪ 'ਚ ਦੱਖਣ ਅਫ਼ਰੀਕਾ ਨੂੰ 1-0 ਨਾਲ ਹਰਾਇਆ ਸੀ।India first match South Africa 5-0 Beatਜ਼ਿਕਰਯੋਗ ਹੈ ਕਿ 8 ਵਾਰ ਓਲੰਪਿਕ ਜੇਤੂ ਭਾਰਤ ਨੇ ਹੁਣ ਤੱਕ ਸਿਰਫ਼ ਇੱਕ ਵਾਰ ਵਿਸ਼ਵ ਕੱਪ ਜਿੱਤਿਆ ਹੈ।ਉਦੋਂ ਅਜੀਤ ਪਾਲ ਸਿੰਘ ਦੀ ਕਪਤਾਨੀ 'ਚ ਭਾਰਤੀ ਟੀਮ 1975 'ਚ ਚੈਂਪੀਅਨ ਬਣੀ ਸੀ।ਹੁਣ 43 ਸਾਲ ਬਾਅਦ ਇੱਕ ਵਾਰ ਫਿਰ ਭਾਰਤ ਕੋਲ ਜੇਤੂ ਬਣਨ ਦਾ ਮੌਕਾ ਹੈ।

-PTCNews

Related Post