ਛੁੱਟੀਆਂ ਦੇ ਦਿਨਾਂ ਵਿੱਚ ਕੀ ਕਰਨ ਬੱਚੇ,ਪੜ੍ਹੋ ਇਹ ''ਨੇਕ ਸਲਾਹ''

By  Shanker Badra May 23rd 2018 08:28 PM

ਛੁੱਟੀਆਂ ਦੇ ਦਿਨਾਂ ਵਿੱਚ ਕੀ ਕਰਨ ਬੱਚੇ,ਪੜ੍ਹੋ ਇਹ ''ਨੇਕ ਸਲਾਹ'':ਪੰਜਾਬ ਦੇ ਸਕੂਲਾਂ ਵਿੱਚ ਬੱਚਿਆਂ ਨੂੰ ਗਰਮੀਆਂ ਦੀਆਂ ਛੁੱਟੀਆਂ ਹੋਣ ਵਾਲੀਆਂ ਹਨ ਇਸ ਦੇ ਨਾਲ ਨਾਲ ਬੱਚਿਆਂ ਨੂੰ ਹੋਮ ਵਰਕ ਵੀ ਦਿੱਤਾ ਜਾਂਦਾ ਹੈ।holidays, read this ਇਸ ਤੋਂ ਇਲਾਵਾ ਬੱਚਿਆਂ ਨੂੰ ਚੰਗੇ ਨਾਗਰਿਕ ਬਣਾਉਣ ਦੇ ਲਈ ਮਾਪਿਆਂ ਨੂੰ ਇਨ੍ਹਾਂ ਗੱਲਾਂ ਵੱਲ ਵੀ ਧਿਆਨ ਦੇਣ ਦੀ ਜ਼ਰੂਰਤ ਹੈ।ਇਹ ਗੱਲਾਂ ਤੁਹਾਡੇ ਬੱਚਿਆਂ ਨੂੰ ਇੱਕ ਚੰਗੇ ਨਾਗਰਿਕ ਬਣਾ ਸਕਦੀਆਂ ਹਨ।ਬੱਚਿਆਂ ਲਈ ਦੱਸੇ ਸਾਰੇ ਪੁਆਇੰਟਾਂ 'ਤੇ ਗੌਰ ਕਰਨਾ ਹੁਣ ਤੁਹਾਡੀ ਜੁਮੇਵਾਰੀ ਹੈ।

1.ਦਿਨ ਦੇ ਵਿੱਚ ਘੱਟੋ-ਘੱਟ 2 ਵਾਰ ਆਪਣੇ ਬੱਚਿਆਂ ਨਾਲ ਬੈਠ ਕੇ ਖਾਣਾ ਜ਼ਰੂਰ ਖਾਓ।holidays, read this 2.ਬੱਚਿਆਂ ਨੂੰ ਕਿਸਾਨੀ ਦਾ ਮਹੱਤਵ ਤੇ ਕਿਸਾਨਾਂ ਦੀ ਸਖਤ ਮਿਹਨਤ ਬਾਰੇ ਜ਼ਰੂਰ ਦੱਸੋ ਅਤੇ ਏਨੀ ਮਿਹਨਤ ਨਾਲ ਪੈਦਾ ਕੀਤਾ ਅੰਨ ਬੇਕਾਰ ਨਾ ਸਿਟਿਆ ਜਾਵੇ।holidays, read this 3.ਖਾਣਾ ਖਾਣ ਮਗਰੋਂ ਬੱਚਿਆਂ ਨੂੰ ਆਪਣੀਆਂ ਜੂਠੀਆਂ ਪਲੇਟਾਂ ਖੁਦ ਧੋਣ ਬਾਰੇ ਉਤਸ਼ਾਹਿਤ ਕਰੋ ਅਤੇ ਹੱਥੀਂ ਕਿਰਤ ਕਰਨ ਦੇ ਮਹੱਤਵ ਤੋਂ ਜਾਣੂੰ ਕਰਾਉਂਦੇ ਰਿਹਾ ਕਰਿਓ।holidays, read this 4.ਘਰ 'ਚ ਰੋਟੀ ਬਣਾਉਂਦੇ ਸਮੇਂ ਬੱਚਿਆਂ ਤੋਂ ਘਰ ਦੇ ਕੰਮ ਕਰਵਾਓ ਅਤੇ ਉਨ੍ਹਾਂ ਨੂੰ ਸਬਜ਼ੀ ਕੱਟਣੀ ਅਤੇ ਸਲਾਦ ਤਿਆਰ ਕਰਨਾ ਵੀ ਸਿਖਾਓ।holidays, read this 5.ਆਪਣੇ ਬੱਚਿਆਂ ਨੂੰ ਆਪਣੇ ਉਨ੍ਹਾਂ ਤਿੰਨ ਗੁਆਂਢੀਆਂ ਦੇ ਘਰ ਜ਼ਰੂਰ ਲੈ ਕੇ ਜਾਵੋ ਜਿਹਨਾਂ ਨੂੰ ਤੁਸੀਂ ਪਹਿਲਾਂ ਕਿਸੇ ਕਾਰਨ ਨਹੀਂ ਮਿਲ ਸਕੇ।ਉਨ੍ਹਾਂ ਨਾਲ ਗੱਲਾਂ ਕਰੋ ਅਤੇ ਉਨ੍ਹਾਂ ਦੇ ਨਾਲ ਨੇੜਤਾ ਵਧਾਓ।

6.ਬੱਚਿਆਂ ਨੂੰ ਦਾਦਾ-ਦਾਦੀ ਅਤੇ ਨਾਨਾ-ਨਾਨੀ ਕੋਲ ਜ਼ਰੁਰ ਲੈ ਕੇ ਜਾਓ ਅਤੇ ਬੱਚਿਆਂ ਨੂੰ ਕਹਿਣਾ ਕਿ ਉਹ ਉਨ੍ਹਾਂ ਕੋਲ ਬੈਠ ਕੇ ਉਨ੍ਹਾਂ ਦੀਆਂ ਗੱਲਾਂ ਸੁਣੋ ਅਤੇ ਉਨ੍ਹਾਂ ਨੂੰ ਆਪਣੇ ਬਾਰੇ ਦੱਸੋ।ਜੇ ਹੋ ਸਕੇ ਤਾਂ ਉਨ੍ਹਾਂ ਦੀਆਂ ਆਪਣੇ ਨਾਲ ਤਸਵੀਰਾਂ ਲੈਣਾ।

7.ਬੱਚਿਆਂ ਨੂੰ ਆਪਣੇ ਕੰਮ ਵਾਲੀ ਜਗ੍ਹਾ 'ਤੇ ਵੀ ਲੈ ਕੇ ਜਾਵੋ ਤਾਂ ਜੋ ਉਨ੍ਹਾਂ ਨੂੰ ਵੀ ਪਤਾ ਲੱਗੇ ਕਿ ਜ਼ਿੰਦਗੀ 'ਚ ਰੋਟੀ ਕਮਾਉਣ ਲਈ ਕੀ-ਕੀ ਪਾਪੜ ਵੇਲਣੇ ਪੈਂਦੇ ਨੇ।holidays, read this

8.ਆਪਣੇ ਘਰ ਦੇ ਬਾਹਰ ਸਬਜ਼ੀਆਂ ਅਤੇ ਫੁੱਲ-ਬੂਟਿਆਂ ਦੀਆਂ ਕਿਆਰੀਆਂ ਵਿੱਚ ਬੀਜ ਆਪਣੇ ਨਿਆਣਿਆਂ ਦੇ ਹੱਥੀਂ ਬਿਜਵਾਓ ਤਾਂ ਜੋ ਉਨ੍ਹਾਂ ਨੂੰ ਫੁੱਲ ਬੂਟਿਆਂ ਦੇ ਮਹੱਤਵ ਬਾਰੇ ਪਤਾ ਲੱਗ ਸਕੇ।

9.ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰਿਕ ਪਿਛੋਕੜ ਬਾਰੇ ਜ਼ਰੂਰ ਦੱਸੋ ਅਤੇ ਬੀਤੇ ਸਮੇਂ ਵਿੱਚ ਕੀਤੀ ਮਿਹਨਤ ਅਤੇ ਹੱਥੀਂ ਕੀਤੇ ਹੋਏ ਸਾਰੇ ਕਾਰ ਵਿਹਾਰਾਂ ਬਾਰੇ ਜ਼ਰੂਰ ਜਾਣੂੰ ਕਰਵਾਓ।

10.ਬੱਚਿਆਂ ਨੂੰ ਕਦੇ-ਕਦੇ ਬਾਹਰ ਇਕੱਲੇ ਖੇਡਣ ਜ਼ਰੂਰ ਦਿਓ,ਮਿੱਟੀ ਵਿਚ ਲਿੱਬੜਨ ਦਿਓ,ਕਿਉਂਕਿ ਚਿੱਕੜ ਵਿੱਚ ਡਿੱਗਕੇ ਗੰਦੇ ਹੋਣਾ ਤੇ ਗਿੱਟੇ ਗੋਡਿਆਂ ਤੇ ਸੱਟਾਂ ਖਾਣੀਆਂ ਨਾਲ ਬੱਚਿਆਂ 'ਚ ਬਰਦਾਸ਼ਤ ਦਾ ਮਾਦਾ ਪੈਦਾ ਹੋਵੇਗਾ।ਏ.ਸੀ.ਕਮਰਿਆਂ ਦੇ ਮਖਮਲੀ ਗੱਦਿਆਂ ਤੇ ਬੈਠ ਕੇ ਕਈ ਘੰਟੇ ਟੀ.ਵੀ ਦੇਖਣਾ ਉਨ੍ਹਾਂ ਨੂੰ ਸਦੀਵੀਂ ਆਲਸੀ ਅਤੇ ਅਪਾਹਜ ਬਣਾਉਂਦਾ ਹੈ।holidays, read this 11.ਜੇ ਉਹ ਚਾਹੁੰਦੇ ਹੋਣ ਤਾਂ ਉਨ੍ਹਾਂ ਨੂੰ ਕੋਈ ਪਾਲਤੂ ਜਾਨਵਰ ਜਿਵੇਂ ਕੁੱਤਾ,ਬਿੱਲੀ,ਚਿੜੀਆਂ ਜਾਂ ਮੱਛੀ ਜ਼ਰੂਰ ਪਾਲਣ ਦਿਓ,ਇਸ ਨਾਲ ਉਨ੍ਹਾਂ ਵਿੱਚ ਵਫ਼ਾਦਾਰੀ ਅਤੇ ਜ਼ਿਮੇਵਾਰੀ ਦਾ ਅਹਿਸਾਸ ਪੈਦਾ ਹੁੰਦਾ ਹੈ।

12.ਬੱਚਿਆਂ ਨੂੰ ਆਪਣੇ ਪੁਰਾਣੇ ਵਿਰਸੇ ਨਾਲ ਜੁੜੇ ਹੋਏ ਉਹ ਲੋਕ ਗੀਤ ਜ਼ਰੂਰ ਸੁਣਾਓ ਜਿਹਨਾਂ ਨੂੰ ਸੁਣਦੇ-ਸੁਣਦੇ ਤੁਸੀਂ ਜੁਆਨ ਹੋਏ ਸੀ ਅਤੇ ਜਿਹਨਾਂ ਵਿੱਚ ਤੁਹਾਡੇ ਬਾਬਿਆਂ ਦੀਆਂ ਲੋਰੀਆਂ,ਦੁਆਵਾਂ ਅਤੇ ਝਿੜਕਾਂ ਲੁਕੀਆਂ ਹੋਣ।

13.ਉਨ੍ਹਾਂ ਨੂੰ ਉਮਰ ਮੁਤਾਬਿਕ ਪੜ੍ਹਨ ਲਈ ਰੰਗ-ਬਿਰੰਗੀਆਂ ਤਸਵੀਰਾਂ ਵਾਲੀਆਂ ਕਿਤਾਬਾਂ ਲੈ ਕੇ ਦਿਓ।holidays, read this 14.ਜੇ ਹੋ ਸਕੇ ਤਾਂ ਆਪਣੇ ਛੋਟੇ -ਛੋਟੇ ਬੱਚਿਆਂ ਨੂੰ ਟੀ.ਵੀ,ਮੋਬਾਈਲ ਫੋਨ,ਆਈ ਪੈਡਸ ਤੋਂ ਦੂਰ ਰੱਖੋ,ਕਿਉਂਕਿ ਇਹ ਸਭ ਲਈ ਅਜੇ ਉਨ੍ਹਾਂ ਦੀ ਸਾਰੀ ਉਮਰ ਪਈ ਹੈ।holidays, read this

15.ਬੱਚਿਆਂ ਨੂੰ ਟਾਫੀਆਂ,ਜੈਲੀ,ਕੋਕ ਅਤੇ ਗੰਦੇ ਤੇਲ ਵਿਚ ਨਿੱਕਲੇ ਹਾਨੀਕਾਰਕ ਪਕਵਾਨਾਂ ਤੋਂ ਦੂਰ ਰੱਖੋ ਅਤੇ ਕੁਦਰਤੀ ਤੌਰ 'ਤੇ ਬਨਾਸਪਤੀ ਤੋਂ ਮਿਲੇ ਹੋਏ ਆਰਗੈਨਿਕ ਭੋਜਨ ਦੀ ਮਹੱਤਤਾ ਬਾਰੇ ਦੱਸੋ।

16.ਜਦੋਂ ਵੀ ਮੌਕਾ ਮਿਲੇ ਤਾਂ ਆਪਣੇ ਬੱਚਿਆਂ ਨਾਲ ਸਮਾਂ ਬਿਤਾਓ,ਉਨ੍ਹਾਂ ਨਾਲ ਬੱਚੇ ਬਣਕੇ ਖੇਡੋ,ਨੱਚੋ,ਟੱਪੋ ਅਤੇ ਉਨ੍ਹਾਂ ਨਾਲ ਗੱਲਾਂ ਕਰੋ।holidays, read this 17.ਜਦੋਂ ਵੀ ਮੌਕਾ ਮਿਲੇ ਬੱਚਿਆਂ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਬਿਨਾਂ ਵਜ੍ਹਾ ਮੁਸਕੁਰਾਉਣਾ ਕਦੇ ਨਾ ਭੁੱਲੋਂ ਅਤੇ ਕਦੇ-ਕਦੇ ਅੰਤਰ ਧਿਆਨ ਹੋ ਕੇ ਉਸ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਵੀ ਕਦੇ ਨਾ ਭੁੱਲੋਂ,ਜਿਸਨੇ ਏਨੇ ਬੇਸ਼ਕੀਮਤੀ ਹੀਰੇ ਤੁਹਾਡੀ ਝੋਲੀ ਪਾਏ ਹਨ।

-PTCNews

Related Post