ਦੁਨੀਆ ਦਾ ਸਭ ਤੋਂ ਮਹਿੰਗਾ ਬਰਗਰ 'The Golden Boy' ! ਕੀਮਤ ਜਾਣ ਕੇ ਉੱਡ ਜਾਣਗੇ ਹੋਸ਼

By  Shanker Badra July 12th 2021 04:23 PM -- Updated: July 12th 2021 04:24 PM

ਨੀਦਰਲੈਂਡਜ਼ : ਕੋਵਿਡ -19 ਮਹਾਂਮਾਰੀ ਅਤੇ ਤਾਲਾਬੰਦੀ ਨੇ ਦੁਨੀਆ ਭਰ ਵਿੱਚ ਰੈਸਟੋਰੈਂਟ ਕਾਰੋਬਾਰ ਦੀ ਕਮਰ ਤੋੜ ਕੇ ਰੱਖ ਦਿੱਤੀ ਹੈ ਪਰ ਨੀਦਰਲੈਂਡਜ਼ ਵਿਚ ਇਕ ਭੋਜਨ ਦੀ ਦੁਕਾਨ ਇਸ ਸਮੇਂ ਦੌਰਾਨ ਇਕ ਨਵਾਂ ਵਿਚਾਰ ਲੈ ਕੇ ਸਾਹਮਣੇ ਆਈ ਹੈ। ਇਸ ਆਊਟਲੈੱਟ ਨੇ ਅਜਿਹਾ ਮਹਿੰਗਾ ਬਰਗਰ ਪੇਸ਼ ਕੀਤਾ ਹੈ ,ਜਿਸ ਦੀ ਕੀਮਤ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਬਰਗਰ ਦਾ ਨਾਮ 'ਦਿ ਗੋਲਡਨ ਬੁਆਏ' (The Golden Boy) ਰੱਖਿਆ ਗਿਆ ਹੈ।

ਦੁਨੀਆ ਦਾ ਸਭ ਤੋਂ ਮਹਿੰਗਾ ਬਰਗਰ 'The Golden Boy' ! ਕੀਮਤ ਜਾਣ ਕੇ ਉੱਡ ਜਾਣਗੇ ਹੋਸ਼

ਪੜ੍ਹੋ ਹੋਰ ਖ਼ਬਰਾਂ : ਲੁਧਿਆਣਾ ਬਲਾਤਕਾਰ ਮਾਮਲਾ : ਵਿਧਾਇਕ ਸਿਮਰਜੀਤ ਸਿੰਘ ਬੈਂਸ 'ਤੇ ਲੁਧਿਆਣਾ 'ਚ ਦਰਜ ਹੋਇਆ ਮਾਮਲਾ

ਯੂਰੋ ਨਿਊਜ਼ ਦੀ ਰਿਪੋਰਟ ਦੇ ਅਨੁਸਾਰ ਇਸ ਬਰਗਰ ਦੀ ਕੀਮਤ 5000 ਪੌਂਡ (ਲਗਭਗ 4 ਲੱਖ 47 ਹਜ਼ਾਰ ਰੁਪਏ) ਰੱਖੀ ਗਈ ਹੈ। ਇਨੇ ਵਿੱਚ ਇੱਕ ਰੋਲੇਕਸ ਘੜੀ ਨੂੰ ਖਰੀਦਿਆ ਜਾ ਸਕਦਾ ਹੈ। ਵੌਰਥੂਗੇਨ ਸ਼ਹਿਰ ਵਿਚ ਸਥਿਤ ਫੂਡ ਆਉਟਲੈੱਟ ਡੀ ਡਾਲਟਨਜ਼ ਦੇ ਮਾਲਕ ਰਾਬਰਟ ਜੇਨ ਡੀ ਵੀਨ ਦਾ ਕਹਿਣਾ ਹੈ ਕਿ “ਮੇਰਾ ਬਚਪਨ ਤੋਂ ਹੀ ਇਕ ਸੁਪਨਾ ਸੀ ਕਿ ਵਿਸ਼ਵ ਰਿਕਾਰਡ ਤੋੜਿਆ ਜਾਏ ਅਤੇ ਹੁਣ ਅਜਿਹਾ ਕਰਨਾ ਕਿੰਨਾ ਵਧੀਆ ਹੈ।

ਦੁਨੀਆ ਦਾ ਸਭ ਤੋਂ ਮਹਿੰਗਾ ਬਰਗਰ 'The Golden Boy' ! ਕੀਮਤ ਜਾਣ ਕੇ ਉੱਡ ਜਾਣਗੇ ਹੋਸ਼

ਵੀਨ ਦੇ ਅਨੁਸਾਰ ਜਦੋਂ ਉਹ ਗਿੰਨੀਜ਼ ਵਰਲਡ ਰਿਕਾਰਡਾਂ ਦੇ ਪੁਰਾਲੇਖਾਂ ਨੂੰ ਖੁਰਦ-ਬੁਰਦ ਕਰ ਰਿਹਾ ਸੀ ਤਾਂ ਉਸਨੇ ਪਾਇਆ ਕਿ ਦੁਨੀਆ ਦਾ ਸਭ ਤੋਂ ਮਹਿੰਗਾ ਬਰਗਰ ਹੋਣ ਦਾ ਰਿਕਾਰਡ ਇਸ ਤੋਂ ਪਹਿਲਾਂ ਅਮਰੀਕਾ ਦੇ ਓਰੇਗਨ ਵਿੱਚ ਜੂਸੀ ਦੀ ਆਊਟਲਾ ਗਰਿੱਲ ਕੋਲ ਸੀ। ਇਸ ਫੂਡ ਆਉਟਲੈੱਟ ਦੁਆਰਾ ਬਣਾਏ ਗਏ ਬਰਗਰ ਦੀ ਕੀਮਤ 4200 ਪੌਂਡ (ਲਗਭਗ 3 ਲੱਖ 72 ਹਜ਼ਾਰ ਰੁਪਏ) ਸੀ।

ਦੁਨੀਆ ਦਾ ਸਭ ਤੋਂ ਮਹਿੰਗਾ ਬਰਗਰ 'The Golden Boy' ! ਕੀਮਤ ਜਾਣ ਕੇ ਉੱਡ ਜਾਣਗੇ ਹੋਸ਼

ਗਿੰਨੀਜ਼ ਵਰਲਡ ਰਿਕਾਰਡ ਦੇ ਅਨੁਸਾਰ ਸਭ ਤੋਂ ਮਹਿੰਗਾ ਬਰਗਰ ਹੋਣ ਦਾ ਰਿਕਾਰਡ ਇਸ ਬਰਗਰ ਦੇ ਨਾਮ 'ਤੇ ਸਾਲ 2011 ਤੋਂ ਚੱਲ ਰਿਹਾ ਸੀ। ਵੀਨ ਨੇ ਕਿਹਾ, "ਇਸ ਬਰਗਰ ਦਾ ਭਾਰ 352.44 ਕਿਲੋਗ੍ਰਾਮ ਸੀ, ਸਪੱਸ਼ਟ ਹੈ ਕਿ ਇਹ ਇਕ ਵਿਅਕਤੀ ਲਈ ਨਹੀਂ ਹੋ ਸਕਦਾ ਇਸ ਲਈ ਮੈਂ ਸੋਚਿਆ ਕਿ ਮੈਂ ਇਸ ਤੋਂ ਵਧੀਆ ਕਰ ਸਕਦਾ ਹਾਂ।

ਦੁਨੀਆ ਦਾ ਸਭ ਤੋਂ ਮਹਿੰਗਾ ਬਰਗਰ 'The Golden Boy' ! ਕੀਮਤ ਜਾਣ ਕੇ ਉੱਡ ਜਾਣਗੇ ਹੋਸ਼

ਪੜ੍ਹੋ ਹੋਰ ਖ਼ਬਰਾਂ : ਪੰਜਾਬ ਸਰਕਾਰ ਵੱਲੋਂ ਨਵੀਆਂ ਹਦਾਇਤਾਂ ਜਾਰੀ , ਹੁਣ ਵੀਕਐਂਡ ਅਤੇ ਨਾਈਟ ਕਰਫ਼ਿਊ ਹਟਾਇਆ

ਯੂਰੋ ਨਿਊਜ਼ ਦੀ ਰਿਪੋਰਟ ਦੇ ਅਨੁਸਾਰ ਇਸ ਬਰਗਰ ਦੇ ਬਨ ਵਿੱਚ ਇੱਕ ਸੋਨੇ ਦਾ ਪੱਤਾ ਹੈ। ਇਸ ਤੋਂ ਇਲਾਵਾ ਇਸ ਨੂੰ ਬਣਾਉਣ ਲਈ ਟ੍ਰਫਲ (ਮਸ਼ਰੂਮ), ਕਿੰਗ ਕਰੈਬ, ਬੇਲੁਗਾ ਕੈਵੀਅਰ (ਮੱਛੀ ਦੇ ਅੰਡੇ), ਡਕ ਅੰਡੇ ਮੇਅਨੀਜ਼ ਅਤੇ ਡੋਮ ਪੈਰੀਗਨ ਸ਼ੈਂਪੇਨ ਦੀ ਵਰਤੋਂ ਕੀਤੀ ਗਈ ਹੈ। ਨਾਗਰ ਜਿਸ ਨੇ ਬਰਗਰ ਨੂੰ ਪੇਸ਼ ਕੀਤਾ, ਕਹਿੰਦਾ ਹੈ ਕਿ "ਹਾਲਾਂਕਿ ਇਹ ਬਰਗਰ ਬਹੁਤ ਮਹਿੰਗਾ ਹੈ, ਫਿਰ ਵੀ ਤੁਸੀਂ ਆਪਣੇ ਹੱਥਾਂ ਦੀ ਵਰਤੋਂ ਕਰਕੇ ਇਸ ਨੂੰ ਖਾ ਸਕਦੇ ਹੋ, ਕਿਉਂਕਿ ਬਰਗਰ ਖਾਣ ਦਾ ਇਹੀ ਇਕ ਰਸਤਾ ਹੈ।

ਗੋਲਡਨ ਬੁਆਏ' ਕਿਉਂ ਹੈ ਮਹਿੰਗਾ ?

ਯੂਰੋ ਨਿਊਜ਼ ਦੀ ਰਿਪੋਰਟ ਦੇ ਅਨੁਸਾਰ, ਇਸ ਬਰਗਰ ਦੇ ਬੰਨ ਵਿਚ ਇੱਕ ਸੋਨੇ ਦਾ ਪੱਤਾ ਹੈ। ਇਸ ਤੋਂ ਇਲਾਵਾ, ਇਸ ਨੂੰ ਬਣਾਉਣ ਲਈ ਟ੍ਰਫਲ (ਮਸ਼ਰੂਮ), ਕਿੰਗ ਕਰੈਬ, ਬੇਲੁਗਾ ਕੈਵੀਅਰ (ਮੱਛੀ ਦੇ ਅੰਡੇ), ਡਕ ਅੰਡੇ ਮੇਅਨੀਜ਼ ਅਤੇ ਡੋਮ ਪੈਰੀਗਨ ਸ਼ੈਂਪੇਨ ਦੀ ਵਰਤੋਂ ਕੀਤੀ ਗਈ ਹੈ। ਜਿਸ ਨੇ ਬਰਗਰ ਨੂੰ ਪੇਸ਼ ਕੀਤਾ, ਉਹ ਕਹਿੰਦੀ ਹੈ ਕਿ ਹਾਲਾਂਕਿ ਇਹ ਬਰਗਰ ਬਹੁਤ ਮਹਿੰਗਾ ਹੈ, ਫਿਰ ਵੀ ਤੁਸੀਂ ਆਪਣੇ ਹੱਥਾਂ ਦੀ ਵਰਤੋਂ ਕਰਕੇ ਇਸ ਨੂੰ ਖਾ ਸਕਦੇ ਹੋ, ਕਿਉਂਕਿ ਬਰਗਰ ਖਾਣ ਦਾ ਇਹੀ ਇਕ ਰਸਤਾ ਹੈ।

-PTCNews

Related Post