ਜੇਕਰ ਰਜਾਈ 'ਚ ਬੈਠੇ ਤੁਹਾਡੇ ਹੱਥ-ਪੈਰ ਨਹੀਂ ਹੋ ਪਾਉਂਦੇ ਨਿੱਘੇ ਤਾਂ ਵਰਤੋਂ ਇਹ ਘਰੇਲੂ ਨੁਸਖੇ

By  Jashan A January 27th 2020 03:55 PM -- Updated: January 27th 2020 04:10 PM

ਜੇਕਰ ਰਜਾਈ 'ਚ ਬੈਠੇ ਤੁਹਾਡੇ ਹੱਥ-ਪੈਰ ਨਹੀਂ ਹੋ ਪਾਉਂਦੇ ਨਿੱਘੇ ਤਾਂ ਵਰਤੋਂ ਇਹ ਘਰੇਲੂ ਨੁਸਖੇ,ਸਰਦੀਆਂ ਦਾ ਨਿੱਘ ਮਾਨਣਾ ਹਰ ਕਿਸੇ ਨੂੰ ਪਸੰਦ ਹੈ।ਠੰਡੇ ਮੌਸਮ 'ਚ ਜੇਕਰ ਕੋਈ ਕੰਮ ਕਰਨ ਲਈ ਰਜਾਈ 'ਚੋਂ ਬਾਹਰ ਨਿਕਲਣਾ ਪਵੇ ਤਾਂ ਉਹ ਇੱਕ ਚਿੰਤਾ ਦੀ ਗੱਲ ਬਣ ਜਾਂਦੀ ਹੈ।ਹਰ ਕੋਈ ਸਰਦ ਰੁੱਤ ਵਿੱਚ ਖ਼ੁਦ ਨੂੰ ਜ਼ਿਆਦਾ ਤੋਂ ਜ਼ਿਆਦਾ ਨਿੱਘਾ ਰੱਖਣਾ ਚਾਹੁੰਦਾ ਹੈ, ਪਰ ਕੁੱਝ ਲੋਕ ਹੁੰਦੇ ਨੇ ਜਿਨ੍ਹਾਂ ਦੇ ਹੱਥ ਪੈਰ ਰਜਾਈ 'ਚ ਵੀ ਠੰਢੇ ਹੁੰਦੇ ਹਨ। ਕੀ ਕਦੇ ਇਹ ਚੀਜ਼ ਤੁਹਾਡੇ ਨਾਲ ਹੋਈ ਹੈ ? ਜੇ ਹਾਂ ਤਾਂ ਇਹ ਖ਼ਬਰ ਤੁਹਾਡੇ ਲਈ ਹੈ।

Coldਰਜਾਈ 'ਚ ਹੱਥ ਪੈਰ ਠੰਡੇ ਹੋਣ ਦਾ ਮੁੱਖ ਕਾਰਨ ਆਕਸੀਜ਼ਨ ਦੀ ਸਹੀ ਢੰਗ ਨਾਲ ਸਪਲਾਈ ਨਾ ਹੋਣਾ ਤੇ ਬਲੱਡ ਪ੍ਰੈਸ਼ਰ ਦਾ ਨਿਯਮਿਤ ਨਾ ਚੱਲਣਾ ਹੁੰਦਾ ਹੈ।ਇਸ ਨਾਲ ਅਨੀਮੀਆ, ਪੈਰਾਂ ‘ਚ ਲਗਾਤਾਰ ਦਰਦ, ਕ੍ਰੌਨਿਕ ਫੈਟਿਗ ਸਿੰਡਰੋਮ, ਨਸਾਂ ਦੇ ਨੁਕਸਾਨ, ਡਾਇਬਟੀਜ਼, ਹਾਈਪੋਥਾਇਰਾਈਡਿਜ਼ਮ ਵਰਗੀਆਂ ਸਿਹਤ ਸਮੱਸਿਆਵਾਂ ਹੋ ਜਾਂਦੀਆਂ ਹਨ। ਹੇਠ ਲਿਖੇ ਨੁਸਖਿਆਂ ਦੀ ਮਦਦ ਨਾਲ ਅਸੀਂ ਇਸ ਦਿੱਕਤ ਨਾਲ ਨਜਿੱਠ ਸਕਦੇ ਹਾਂ।

Coldਗਰਮ ਤੇਲ ਦੀ ਮਾਲਿਸ਼-ਹੱਥਾਂ ਤੇ ਪੈਰਾਂ ਨੂੰ ਗਰਮ ਤੇਲ ਨਾਲ਼ ਮਾਲਿਸ਼ ਕਰਨ ਨਾਲ਼ ਬਲੱਡ ਸਰਕੁਲੇਸ਼ਨ ਸਹੀ ਹੋ ਜਾਂਦਾ ਹੈ ਜਿਸ ਨਾਲ ਤੁਹਾਡੇ ਹੱਥ-ਪੈਰ ਨਿੱਘੇ ਹੋ ਜਾਂਦੇ ਹਨ।

ਐਪਸੋਮ ਨਮਕ ਦੀ ਵਰਤੋਂ: ਨਹਾਉਣ ਸਮੇਂ ਐਪਸੋਮ ਨਮਕ ਦੀ ਕੀਤੀ ਵਰਤੋਂ ਨਾਲ ਹੱਥ-ਪੈਰ ਨਿੱਘੇ ਰਹਿੰਦੇ ਹਨ। ਐਪਸੋਮ ਨਮਕ ਸਰੀਰ ਨੂੰ ਮੈਗਨੀਸ਼ੀਅਮ ਪ੍ਰਦਾਨ ਕਰ ਕੇ ਸਰੀਰ ਨੂੰ ਗਰਮ ਰੱਖਦਾ ਹੈ। ਜੇਕਰ ਤੁਸੀ ਐਪਸੋਮ ਨਮਕ ਨਾਲ਼ ਨਹਾਉਣਾ ਨਹੀਂ ਚਾਹੁੰਦੇ ਤਾਂ ਐਪਸੋਮ ਨਮਕ ਨੂੰ ਪਾਣੀ 'ਚ ਮਿਲਾ ਕੇ ਤੁਸੀ ਆਪਣੇ ਪੈਰ ਪਾਣੀ 'ਚ ਰੱਖ ਸਕਦੇ ਹੋ।

ਆਇਰਨ ਯੁਕਤ ਫੂਡ ਦੀ ਵਰਤੋਂ: ਭੋਜਨ 'ਚ ਉਹ ਚੀਜ਼ਾਂ ਖਾਓ ਜਿਹਨਾਂ 'ਚ ਭਰਪੂਰ ਆਇਰਨ ਹੁੰਦਾ ਹੈ ਜਿਵੇਂ ਖਜੂਰ, ਸੋਇਆਬੀਨ, ਪਾਲਕ, ਸੇਬ, ਸੁੱਕੇ ਖੁਬਾਨੀ, ਜੈਤੂਨ ਤੇ ਚੁਕੰਦਰ ਆਦਿ। ਇਸ ਤਰਾਂ ਦੇ ਭੋਜਨ ਤੁਹਾਨੂੰ ਅਨੀਮੀਆ ਨਾਲ ਲੜਨ ਦੀ ਸ਼ਕਤੀ ਦੇਣਗੇ।

Coldਜੇਕਰ ਤੁਹਾਨੂੰ ਲੱਗਦਾ ਹੈ ਕਿ ਜ਼ਿਆਦਾ ਥਕਾਵਟ ,ਭਾਰ ਘਟਨਾ ਜਾਂ ਵਧਣਾ,ਬੁਖ਼ਾਰ,ਜੋੜਾਂ ਦਾ ਦਰਦ,ਹਤੇਲੀਆਂ ਤੇ ਪੈਰਾਂ ‘ਤੇ ਜ਼ਖ਼ਮ(ਜਿਨ੍ਹਾਂ ਨੂੰ ਠੀਕ ਹੋਣ ‘ਚ ਆਮ ਨਾਲੋਂ ਜ਼ਿਆਦਾ ਸਮਾਂ ਲੱਗੇ),ਚਮੜੀ ‘ਤੇ ਚੱਟਾਕ ਪੈਣਾ,ਜੇਕਰ ਛੂਹਣ ‘ਤੇ ਤੁਹਾਨੂੰ ਆਪਣੇ ਪੈਰ ਠੰਢੇ ਨਾ ਲੱਗਣ ਪਰ ਅੰਦਰੋਂ ਤੁਹਾਨੂੰ ਠੰਢੇ ਮਹਿਸੂਸ ਹੋਣ ਤਾਂ ਤੁਰੰਤ ਡਾਕਟਰ ਨੂੰ ਸੰਪਰਕ ਕਰੋ।

-PTC News

 

Related Post