ਘਰ 'ਚ ਰੱਖੇ ਨੌਕਰ ਨੇ ਅੱਧੀ ਰਾਤ ਨੂੰ ਕਰ ਦਿੱਤਾ ਵੱਡਾ ਕਾਰਾ, ਮਾਲਕਾਂ ਦੀ ਉਡਾਈ ਨੀਂਦ         

By  Shanker Badra February 27th 2020 06:10 PM -- Updated: February 27th 2020 06:12 PM

ਘਰ 'ਚ ਰੱਖੇ ਨੌਕਰ ਨੇ ਅੱਧੀ ਰਾਤ ਨੂੰ ਕਰ ਦਿੱਤਾ ਵੱਡਾ ਕਾਰਾ, ਮਾਲਕਾਂ ਦੀ ਉਡਾਈ ਨੀਂਦ:ਫਿਲੌਰ : ਪੰਜਾਬ ਵਿੱਚ ਲੁੱਟ-ਖੋਹ, ਚੋਰੀ-ਡਕੈਤੀ ਅਤੇ ਸਨੈਚਿੰਗ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਸਨ, ਜਿਸ ਕਰਕੇ ਆਮ ਲੋਕਾਂ ਅਤੇ ਵਪਾਰੀਆਂ ਵਿਚ ਖੌਫ ਅਤੇ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਅਜਿਹਾ ਹੀ ਤਾਜ਼ਾ ਮਾਮਲਾ ਫਿਲੌਰ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਘਰ 'ਚ ਕੰਮ ਕਰਨ ਵਾਲਾ ਇਕ ਨੌਜਵਾਨ 30 ਲੱਖ ਤੋਂ ਵੱਧ ਦੀ ਕੀਮਤ ਦੇ ਡਾਇਮੰਡ ਦੇ ਗਹਿਣੇ ਲੈ ਕੇ ਫਰਾਰ ਹੋ ਗਿਆ ਹੈ।

ਇਸ ਸਬੰਧੀ ਘਰ ਦੇ ਮਾਲਕ ਆਨੰਦ ਕੁਮਾਰ ਗੁਪਤਾ ਉਰਫ ਰਾਜੂ ਭੱਠੇਵਾਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਆਪਣੇ ਪਰਿਵਾਰ ਸਮੇਤ ਬੀਤੀ ਰਾਤ ਕਿਸੇ ਵਿਆਹ ਸਮਾਗਮ 'ਤੇ ਗਏ ਹੋਏ ਸਨ। ਉਸ ਵਕਤ ਘਰ ਵਿੱਚ ਕੰਮ ਕਰਨ ਵਾਲਾ ਨੌਜਵਾਨ ਰਾਹੁਲ ਕੁਮਾਰ (21) ਵਾਸੀ ਅਹਿਰੋਈ ਜ਼ਿਲਾ ਹਰਦੋਈ ਪੁਲਸ ਸਟੇਸ਼ਨ ਖੇੜਾ ਯੂ.ਪੀ. ਮੌਜੂਦ ਸੀ।

ਜਦੋਂ ਉਹ ਰਾਤ 1 ਵਜੇ ਦੇ ਕਰੀਬ ਫਿਲੌਰ ਆਪਣੇ ਘਰ ਪੁੱਜੇ ਤਾਂ ਉਨ੍ਹਾਂ ਦੇਖਿਆ ਕਿ ਘਰ ਦਾ ਦਰਵਾਜਾ ਖੁੱਲ੍ਹਾ ਸੀ ਅਤੇ ਕਮਰੇ ਦੇ ਅੰਦਰ ਲੱਗਾ ਸ਼ੀਸ਼ਾ ਟੁੱਟਾ ਹੋਇਆ ਸੀ। ਰਾਹੁਲ 30 ਲੱਖ ਦੇ ਕਰੀਬ ਗਹਿਣੇ ਚੋਰੀ ਕਰਕੇ ਫਰਾਰ ਹੋ ਚੁੱਕਾ ਸੀ। ਇਹ ਸਾਰੀ ਘਟਨਾ ਸੀ.ਸੀ.ਟੀ.ਵੀ. ਕੈਮਰੇ 'ਚ ਕੈਦ ਹੋ ਗਈ ਹੈ।

-PTCNews

Related Post