By  Shanker Badra January 15th 2021 03:36 PM

ਹਨੀ ਟਰੈਪ 'ਚ ਫ਼ਸਾ ਕੇ ਬੰਧਕ ਬਣਾਉਣ ਵਾਲੇ ਗਿਰੋਹ ਦਾ ਪੁਲਿਸ ਨੇ ਇੰਝ ਕੀਤਾ ਪਰਦਾਫਾਸ਼: ਨੋਇਡਾ : ਯੂਪੀ ਦੇ ਨੋਇਡਾ 'ਚ ਪੁਲਿਸ ਨੇ ਇੱਕ ਹਨੀ ਟਰੈਪ ਗੈਂਗ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਇਕ ਬੰਧਕ ਨੂੰ ਵੀ ਗਿਰੋਹ ਦੇ ਕਬਜ਼ੇ ਵਿਚੋਂ ਛੁਡਾਇਆ ਹੈ ,ਜਿਸ ਨੂੰ ਵਸੂਲੀ ਲਈ ਫੜਿਆ ਗਿਆ ਸੀ। ਪੁਲਿਸ ਨੇ ਇਸ ਗਿਰੋਹ ਵਿੱਚ ਕੰਮ ਕਰ ਰਹੀਆਂ 2 ਔਰਤਾਂ ਸਣੇ ਕੁੱਲ 7 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੇ ਕਬਜ਼ੇ ਵਿਚੋਂ ਬੰਧਕ ਵਿਅਕਤੀ ਦੀ ਕਾਰ, ਮੋਬਾਈਲ ਫੋਨ ਅਤੇ ਨਕਦੀ ਬਰਾਮਦ ਕੀਤੀ ਗਈ ਹੈ।

ਪੜ੍ਹੋ ਹੋਰ ਖ਼ਬਰਾਂ : ਕਿਸਾਨਾਂ ਨਾਲ ਮੀਟਿੰਗ ਤੋਂ ਪਹਿਲਾਂ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਦਾ ਵੱਡਾ ਬਿਆਨ

honey trap gang with two females busted in Noida Ghaziabad ਹਨੀ ਟਰੈਪ 'ਚ ਫ਼ਸਾ ਕੇ ਬੰਧਕ ਬਣਾਉਣ ਵਾਲੇ ਗਿਰੋਹ ਦਾ ਪੁਲਿਸ ਨੇ ਇੰਝ ਕੀਤਾ ਪਰਦਾਫਾਸ਼

ਮਾਮਲਾ ਨੋਇਡਾ ਥਾਣੇ ਦੇ ਫੇਜ਼ -2 ਦਾ ਹੈ ,ਜਦਕਿ ਮੁਲਜ਼ਮ ਦੀ ਗ੍ਰਿਫਤਾਰੀ ਗਾਜ਼ੀਆਬਾਦ ਦੇ ਮੁਰਾਦਨਗਰ ਵਿੱਚ ਕਬਰਸਤਾਨ ਦੇ ਨੇੜੇ ਕਿਰਾਏ ਦੇ ਮਕਾਨ ਤੋਂ ਕੀਤੀ ਗਈ ਸੀ। ਫੜੇ ਗਏ ਹਨੀ ਟਰੈਪ ਗਿਰੋਹ ਦੇ ਮੈਂਬਰਾਂ ਦੀ ਪਛਾਣ ਮਤੀਨ, ਵਕੀਲ, ਰਾਸ਼ਿਦ, ਇਮਰਾਨ, ਅਸ਼ਰਫ, ਰੋਸ਼ਨ ਅਤੇ ਸ਼ਬਨਮ ਵਜੋਂ ਹੋਈ ਹੈ। ਪੁਲਿਸ ਨੇ ਨੋਇਡਾ ਦੇ ਕਕਰਾਲਾ ਨਿਵਾਸੀ ਨਸਰਤ ਨੂੰ ਇਸ ਗਿਰੋਹ ਤੋਂ ਮੁਕਤ ਕਰ ਦਿੱਤਾ ਹੈ।

honey trap gang with two females busted in Noida Ghaziabad ਹਨੀ ਟਰੈਪ 'ਚ ਫ਼ਸਾ ਕੇ ਬੰਧਕ ਬਣਾਉਣ ਵਾਲੇ ਗਿਰੋਹ ਦਾ ਪੁਲਿਸ ਨੇ ਇੰਝ ਕੀਤਾ ਪਰਦਾਫਾਸ਼

ਨੋਇਡਾ ਨਿਵਾਸੀ ਤੌਸੀਫ ਨੇ ਪੁਲਿਸ ਨੂੰ ਦੱਸਿਆ ਕਿ ਉਸਦੇ ਭਰਾ ਨਸਰਤ ਦੇ ਫੋਨ 'ਤੇ ਇੱਕ ਫੋਨ ਆਇਆ ਸੀ ਅਤੇ ਉਸਨੂੰ ਐਫਐਨਜੀ ਰੋਡ 'ਤੇ ਬੁਲਾਇਆ ਗਿਆ ਸੀ। ਰਾਤ ਨੂੰ ਫੋਨ ਰਾਹੀਂ ਇਹ ਖੁਲਾਸਾ ਹੋਇਆ ਕਿ ਉਸ ਦੇ ਭਰਾ ਨਸਰਤ ਨੂੰ ਕੁਝ ਲੋਕਾਂ ਨੇ ਮੁਰਾਦਨਗਰ ਗਾਜ਼ੀਆਬਾਦ ਵਿਚ ਬੰਧਕ ਬਣਾਇਆ ਹੋਇਆ ਸੀ ਅਤੇ ਉਸ ਦੀ ਕੁੱਟਮਾਰ ਕੀਤੀ ਗਈ। ਇਕ ਔਰਤ ਨਾਲ ਜਬਰ ਜਨਾਹ ਦੇ ਝੂਠੇ ਕੇਸ 'ਚ ਫਸਾਉਣ ਅਤੇ ਉਸਦੀ ਇਤਰਾਜ਼ਯੋਗ ਵੀਡੀਓ ਬਣਾਉਣ ਦੇ ਨਾਮ 'ਤੇ 2 ਲੱਖ ਰੁਪਏ ਦੀ ਮੰਗ ਕੀਤੀ ਜਾ ਰਹੀ ਹੈ।

ਪੜ੍ਹੋ ਹੋਰ ਖ਼ਬਰਾਂ : ਪੰਜਾਬ ਸਟੇਟ ਲੋਹੜੀ ਬੰਪਰ ਦਾ ਅੱਜ ਆਵੇਗਾ ਨਤੀਜਾ, ਕੌਣ ਜਿੱਤੇਗਾ 5 ਕਰੋੜ ਰੁਪਏ ਦਾ ਪਹਿਲਾ ਇਨਾਮ

honey trap gang with two females busted in Noida Ghaziabad ਹਨੀ ਟਰੈਪ 'ਚ ਫ਼ਸਾ ਕੇ ਬੰਧਕ ਬਣਾਉਣ ਵਾਲੇ ਗਿਰੋਹ ਦਾ ਪੁਲਿਸ ਨੇ ਇੰਝ ਕੀਤਾ ਪਰਦਾਫਾਸ਼

ਇਸ ਸ਼ਿਕਾਇਤ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਨੋਇਡਾ ਪੁਲਿਸ ਨੇ ਯੋਜਨਾ ਬਣਾਈ ਅਤੇ ਗਾਜ਼ੀਆਬਾਦ ਦੇ ਮੁਰਾਦਨਗਰ ਵਿੱਚ ਕਬਰਸਤਾਨ ਦੇ ਨੇੜੇ ਇੱਕ ਘਰ ਵਿੱਚ ਛਾਪਾ ਮਾਰ ਕੇ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ। ਇਸ ਦੇ ਨਾਲ ਹੀ ਪੀੜਤ ਨਸਰਤ ਨੂੰ ਵੀ ਸੁਰੱਖਿਅਤ ਰਿਹਾਅ ਕਰਵਾ ਲਿਆ ਗਿਆ ਸੀ। ਪੁਲਿਸ ਨੇ ਪੀੜਤ ਦਾ ਮੋਬਾਈਲ ਫੋਨ, ਉਸਦੀ ਟੋਯੋਟਾ ਇਨੋਵਾ ਕਾਰ ਅਤੇ ਘਟਨਾ ਵਿੱਚ ਵਰਤੇ ਗਏ 3 ਮੋਬਾਈਲ ਫੋਨ ਅਤੇ ਮੁਲਜ਼ਮ ਕੋਲੋਂ 20,000 ਰੁਪਏ ਨਕਦ ਬਰਾਮਦ ਕੀਤੇ ਹਨ।

-PTCNews

Related Post