ਦੋ ਸਾਲਾਂ ਬਾਅਦ ਗੁਰਮੀਤ ਰਾਮ ਰਹੀਮ ਨੂੰ ਜੇਲ੍ਹ 'ਚ ਮਿਲ ਕੇ ਹਨੀਪ੍ਰੀਤ ਹੋਈ ਬਾਗੋ-ਬਾਗ਼

By  Shanker Badra December 10th 2019 10:21 AM -- Updated: December 10th 2019 10:22 AM

ਦੋ ਸਾਲਾਂ ਬਾਅਦ ਗੁਰਮੀਤ ਰਾਮ ਰਹੀਮ ਨੂੰ ਜੇਲ੍ਹ 'ਚ ਮਿਲ ਕੇ ਹਨੀਪ੍ਰੀਤ ਹੋਈ ਬਾਗੋ-ਬਾਗ਼:ਰੋਹਤਕ: ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੀ ਸਭ ਤੋਂ ਵੱਡੀ ਰਾਜਦਾਰ ਹਨੀਪ੍ਰੀਤ ਅੰਬਾਲਾ ਜੇਲ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਪਹਿਲੀ ਵਾਰ ਸੋਮਵਾਰ ਨੂੰ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਰਾਮ ਰਹੀਮ ਨੂੰ ਮਿਲਣ ਪਹੁੰਚੀ। ਓਥੇ ਹਨੀਪ੍ਰੀਤ ਸਿਰਫ 25 ਮਿੰਟ ਹੀ ਡੇਰਾ ਮੁਖੀ ਨੂੰ ਮਿਲ ਸਕੀ। ਉਸ ਨਾਲ ਵਕੀਲਾਂ ਦੀ ਟੀਮ ਵੀ ਮੌਜੂਦ ਸੀ।

Honeypreet meet Sirsa dera chief Ram Rahim at Rohtak jail ਦੋ ਸਾਲਾਂ ਬਾਅਦ ਗੁਰਮੀਤ ਰਾਮ ਰਹੀਮ ਨੂੰ ਜੇਲ੍ਹ 'ਚ ਮਿਲ ਕੇਹਨੀਪ੍ਰੀਤ ਹੋਈ ਬਾਗੋ-ਬਾਗ਼

ਇਸ ਦੌਰਾਨ ਦੋਹਾਂ ਵਿਚਾਲੇ ਜੇਲ੍ਹ ਦੇ ਸਮੇਂ-ਸੂਚੀ ਅਨੁਸਾਰ ਗੱਲਬਾਤ ਹੋਈ ਹੈ। ਹਨੀਪ੍ਰੀਤ ਸਿਰਸਾ ਦੇ ਨੰਬਰ ਵਾਲੀ ਆਈ-20 ਕਾਰ ਵਿੱਚ ਸਵਾਰ ਸੀ। ਉਸਦੇ ਕਾਰ ਦੇ ਸ਼ੀਸ਼ਿਆਂ 'ਤੇ ਕਾਲੀ ਫਿਲਮ ਲਾਈ ਹੋਈ ਸੀ। ਹਨੀਪ੍ਰੀਤ ਦੀ ਕਾਰ ਨਾਲ ਦੋ ਇਨੋਵਾ ਗੱਡੀਆਂ ਸਨ।

Honeypreet meet Sirsa dera chief Ram Rahim at Rohtak jail ਦੋ ਸਾਲਾਂ ਬਾਅਦ ਗੁਰਮੀਤ ਰਾਮ ਰਹੀਮ ਨੂੰ ਜੇਲ੍ਹ 'ਚ ਮਿਲ ਕੇਹਨੀਪ੍ਰੀਤ ਹੋਈ ਬਾਗੋ-ਬਾਗ਼

ਦੱਸ ਦੇਈਏ ਕਿ ਦੋ ਸਾਲਾਂ ਬਾਅਦ ਅੰਬਾਲਾ ਜੇਲ੍ਹ ਦੀ ਸਲਾਖਾਂ ਤੋਂ ਬਾਹਰ ਆਈ ਹਨੀਪ੍ਰੀਤ ਰਾਮ ਰਹੀਮ ਨੂੰ ਮਿਲਣ ਲਈ ਤਰਸ ਰਹੀ ਸੀ ਅਤੇ ਸ਼ਾਇਦ ਇਸੇ ਲਈ ਹਨੀਪ੍ਰੀਤ ਨੇ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ (ਅਨਿਲ ਵਿਜ) ਨਾਲ ਸੰਪਰਕ ਕੀਤਾ ਸੀ। ਹਨੀਪ੍ਰੀਤ ਦੇ ਵਕੀਲ ਅੰਬਾਲਾ ਪਹੁੰਚੇ ਸਨ ਅਤੇ ਗ੍ਰਹਿ ਮੰਤਰੀ ਨੂੰ ਬੇਨਤੀ ਕੀਤੀ ਕਿ ਹਨੀਪ੍ਰੀਤ ਨੂੰ ਸੁਨਾਰੀਆ ਜੇਲ੍ਹ ਵਿੱਚ ਬੰਦ ਗੁਰਮੀਤ ਰਾਮ ਰਹੀਮ ਨੂੰ ਮਿਲਣ ਦੀ ਆਗਿਆ ਦਿੱਤੀ ਜਾਵੇ।

Honeypreet meet Sirsa dera chief Ram Rahim at Rohtak jail ਦੋ ਸਾਲਾਂ ਬਾਅਦ ਗੁਰਮੀਤ ਰਾਮ ਰਹੀਮ ਨੂੰ ਜੇਲ੍ਹ 'ਚ ਮਿਲ ਕੇਹਨੀਪ੍ਰੀਤ ਹੋਈ ਬਾਗੋ-ਬਾਗ਼

ਜ਼ਿਕਰਯੋਗ ਹੈ ਕਿ ਰਾਮ ਰਹੀਮ ਜਿਨਸੀ ਸੋਸ਼ਣ ਦੇ ਮਾਮਲੇ ਵਿਚ ਸੋਨਾਰੀਆ ਜੇਲ੍ਹ ਵਿਚ ਬੰਦ ਹੈ। ਹਨੀਪ੍ਰੀਤ ਜ਼ਮਾਨਤ ਮਿਲਣ ਤੋਂ ਬਾਅਦ ਰਾਮ ਰਹੀਮ ਨੂੰ ਮਿਲਣੀ ਚਾਹੁੰਦੀ ਸੀ। ਅੰਬਾਲਾ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਦੋਵਾਂ ਵਿਚਾਲੇ ਇਹ ਪਹਿਲੀ ਮੁਲਾਕਾਤ ਸੀ।ਇਸ ਮਾਮਲੇ ਵਿਚ ਰਾਮ ਰਹੀਮ ਨੂੰ ਸਜ਼ਾ 25 ਅਗਸਤ 2017 ਵਿਚ ਹੋਈ ਸੀ, ਉਸ ਸਮੇਂ ਹਨੀਪ੍ਰੀਤ ਦੀ ਆਖਰੀ ਮੁਲਾਕਾਤ ਰਾਮ ਰਹੀਮ ਨਾਲ ਹੋਈ ਸੀ।

-PTCNews

Related Post