ਹਨੀਪ੍ਰੀਤ ਦੀ ਮਾਂ ਅਤੇ ਰਾਖੀ ਸਾਵੰਤ 'ਚ ਖੜ੍ਹਕੀ, ਭੇਜਿਆ ਕਾਨੂੰਨੀ ਨੋਟਿਸ, ਜਾਣੋ ਕੀ ਹੈ ਪੂਰਾ ਮਾਮਲਾ! 

By  Joshi January 5th 2018 01:07 PM -- Updated: January 5th 2018 01:12 PM

Honeypreet mother and Rakhi sawant starts legal battle against each other: ਹਨੀਪ੍ਰੀਤ ਇੰਸਾ ਦੀ ਮਾਂ ਆਸ਼ਾ ਤਨੇਜਾ ਨੇ ਬਾਲੀਵੁੱਡ ਅਦਾਕਾਰਾ ਰਾਖੀ ਸਾਵੰਤ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ। ਹਨੀਪ੍ਰੀਤ ਦੀ ਮਾਂ ਨੇ ਰਾਖੀ ਸਾਵੰਤ 'ਤੇ ਉਸਦੀ ਬੇਟੀ ਨੂੰ ਬਦਨਾਮ ਕਰਨ ਦੇ ਇਲਜ਼ਾਮ ਲਗਾਉਂਦਿਆਂ ਕਿਹਾ ਹੈ ਕਿ ਉਹ ਹਨੀਪ੍ਰੀਤ ਤੋਂ ਮੁਆਫੀ ਮੰਗੇ। ਨੋਟਿਸ ਦੇ ਮੁਤਾਬਕ, ਰਾਖੀ ੩੦ ਦਿਨ ਦੇ ਅੰਦਰ ਅਗਰ ਹਨੀਪ੍ਰੀਤ ਕੋਲੋਂ ਮੁਆਫੀ ਨਹੀਂ ਮੰਗਦੀ ਹੈ ਤਾਂ ਉਸਨੂੰ ਬਤੌਰ ਜ਼ੁਰਮਾਨਾ ਪੰਜ ਕਰੋੜ ਰੁਪਏ ਦੇਣੇ ਪੈਣਗੇ।

Honeypreet mother and Rakhi sawant starts legal battle against each otherਨੋਟਿਸ 'ਚ ਹਨੀਪ੍ਰੀਤ ਦੀ ਮਾਂ ਨੇ ਕਿਹਾ ਹੈ ਕਿ ਰਾਖੀ ਸਾਵੰਤ ਨੇ ਗੁਰਮੀਤ ਰਾਮ ਰਹੀਮ ਅਤੇ ਹਨੀਪ੍ਰੀਤ ਦੇ ਆਪਸੀ ਰਿਸ਼ਤਿਆਂ ਨੂੰ ਲੈ ਕੇ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਹਨ, ਜਿਸ ਨਾਲ ਉਹਨਾਂ ਦੀ ਬੇਟੀ ਦੀ ਮਾਣਹਾਨੀ ਹੋਈ ਹੈ।

Honeypreet mother and Rakhi sawant starts legal battle against each other: ਰਾਖੀ ਸਾਵੰਤ ਨੇ ਹਾਲ 'ਚ ਹੀ ਬਿਆਨ ਦਿੱਤਾ ਹੈ ਉਹ ਗੁਰਮੀਤ ਰਾਮ ਰਹੀਮ ਦੇ ਕਾਫੀ ਨਜ਼ਦੀਕ ਸੀ ਅਤੇ ਇਹ ਨਜ਼ਦੀਕੀਆਂ ਹਨੀਪ੍ਰੀਤ ਨੂੰ ਪਸੰਦ ਨਹੀਂ ਸੀ। ਉਸਨੇ ਕਿਹਾ ਕਿ ਹਨੀਪ੍ਰੀਤ ਇੰਸਾ ਨੂੰ ਡਰ ਸੀ ਕਿ ਉਹ ਕਿਤੇ ਰਾਮ ਰਹੀਮ ਨਾਲ ਵਿਆਹ ਨਾ ਕਰ ਲਵੇ ਅਤੇ aਸਿਦੀ ਸੌਤਨ ਨਾ ਬਣ ਜਾਵੇ।

Honeypreet mother and Rakhi sawant starts legal battle against each otherਰਾਖੀ ਸਾਵੰਤ ਗੁਰਮੀਤ ਰਾਮ ਰਹੀਮ 'ਤੇ ਬਣਨ ਵਾਲੀ ਬਾਓਪਿਕ 'ਚ ਵੀ ਕੰਮ ਕਰ ਰਹੀ ਹੈ। ਇਸ ਫਿਲ  'ਚ ਉਹ ਰਾਮ ਰਹੀਮ ਦੀ ਮੂੰਹ ਬੋਲੀ ਧੀ ਦਾ ਕਿਰਦਾਰ ਨਿਭਾ ਰਹੀ ਹੈ। ਗੁਰਮੀਤ ਰਾਮ ਰਹੀਮ ਰੋਹਤਕ ਦੀ ਜੇਲ੍ਹ 'ਚ ਸਾਧਵੀ ਯੌਨ ਸੋਸ਼ਣ ਮਾਮਲੇ 'ਚ ਸਜ਼ਾ ਕੱਟ ਰਿਹਾ ਹੈ ਜਸਕਿ ਹਨੀਪ੍ਰੀਤ ਹਿੰਸਾ ਫੈਲਾਉਣ ਅਤੇ ਦੰਗੇ ਭੜਕਾਉਣ ਦੇ ਦੋਸ਼ਾਂ ਦੇ ਚੱਲਦਿਆਂ ਅੰਬਾਲਾ ਦੀ ਸੈਂਟਰਲ ਜੇਲ 'ਚ ਬੰਦ ਹੈ।

Honeypreet mother and Rakhi sawant starts legal battle against each other: ਪਰ ਗੱਲ ਇੱਥੇ ਹੀ ਨਹੀਂ ਰੁਕੀ, ਮਾਣਹਾਨੀ ਨੋਟਿਸ ਮਿਲਣ ਤੋਂ ਬਾਅਦ ਰਾਖੀ ਵੀ ਗੁੱਸੇ 'ਚ ਨਜ਼ਰ ਆ ਰਹੀ ਹੈ। ਉਸਦਾ ਕਹਿਣਾ ਹੈ ਕਿ ਉਸ ਹਨੀਪ੍ਰੀਤ ਅਤੇ ਉਸਦੀ ਮਾਂ ਦੇ ਖਿਲਾਫ ੧੦ ਕਰੋੜ ਹਰਜ਼ਾਨੇ ਦਾ ਨੋਟਸ ਭੇਜ ਕੇ ਇੱਟ ਦਾ ਜਵਾਬ ਪੱਥਰ ਨਾਲ ਦਵੇਗੀ। ਉਸਨੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਹਨੀਪ੍ਰੀਤ ਅਤੇ ਉਸਦੀ ਮਾਂ ਆਪਣੇ ਖਿਲਾਫ ਚੱਲ ਰਹੇ ਮਾਮਲਿਆਂ ਤੋਂ ਧਿਆਨ ਭਟਕਾਉਣ ਲਈ ਅਜਿਹਾ ਕਰ ਰਹੀਆਂ ਹਨ।

—PTC News

Related Post