ਹਨੀਪ੍ਰੀਤ ਨੇ ਪੰਚਕੂਲਾ ਦੀ ਪੁਲੀਸ ਪਾਈ ਚੱਕਰਾਂ 'ਚ

By  Gagan Bindra October 8th 2017 02:03 PM

ਹਨੀਪ੍ਰੀਤ ਨੇ ਪੰਚਕੂਲਾ ਦੀ ਪੁਲੀਸ ਪਾਈ ਚੱਕਰਾਂ 'ਚ: ਡੇਰਾ ਮੁਖੀ ਰਾਮ ਰਹੀਮ ਦੀ ਰਾਜ਼ਦਾਰ ਹਨੀਪ੍ਰੀਤ ਕੋਲੋ ਪੰਚਕੂਲਾ ਦੀ ਪੁਲੀਸ ਲਗਾਤਾਰ ਪੁੱਛਗਿੱਛ ਕਰ ਰਹੀ ਹੈ।ਹਨੀਪ੍ਰੀਤ ਨੇ ਪੰਚਕੂਲਾ ਦੀ ਪੁਲੀਸ ਪਾਈ ਚੱਕਰਾਂ 'ਚਪਰ ਹਨੀਪ੍ਰੀਤ ਆਪਣੇ ਗੁਪਤ ਰਾਜ ਖੋਲਣ ਨੂੰ ਤਿਆਰ ਨਹੀਂ ਹੈ। ਪੁਲੀਸ ਵੱਲੋਂ ਹਨੀਪ੍ਰੀਤ ਦਾ ਲਿਆ ਗਿਆ ਪੁਲੀਸ ਰਿਮਾਂਡ ਦਾ ਅੱਜ ਆਖਰੀ ਦਿਨ ਹੈ ਪਰ ਪੁਲੀਸ ਦੇ ਹੱਥ ਕੋਈ ਵੀ ਵੱਡਾ ਸਰਾਗ ਨਹੀਂ ਲੱਗਾ। ਹਨੀਪ੍ਰੀਤ ਨੂੰ ਪਿਛਲੇ ਦਿਨੀਂ ਜ਼ੀਰਕਪੁਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ।ਪਰ ਜ਼ੀਕਰਪੁਰ 'ਚ ਹਨੀਪ੍ਰੀਤ ਜਿਹੜੀ ਇਨੋਵਾ ਗੱਡੀ 'ਚੋਂ ਫੜੀ ਗਈ ਸੀ, ਉਹ ਗੱਡੀ ਹਨੀਪ੍ਰੀਤ ਦੇ ਨਾਲ ਗ੍ਰਿਫਤਾਰ ਹੋਈ ਸੁਖਦੀਪ ਦੇ ਪਿਤਾ ਜਰਨੈਲ ਸਿੰਘ ਦੀ ਹੈ।ਹਨੀਪ੍ਰੀਤ ਨੇ ਪੰਚਕੂਲਾ ਦੀ ਪੁਲੀਸ ਪਾਈ ਚੱਕਰਾਂ 'ਚਜਾਣਕਾਰੀ ਅਨੁਸਾਰ ਪਤਾ ਲੱਗਾ ਕਿ ਸੁਖਦੀਪ ਦੇ ਪੇਕੇ ਪਰਵਾਰ ਦੇ ਕਿਸੇ ਵੀ ਮੈਂਬਰ ਨੇ ਡੇਰੇ ਦਾ ਨਾਂਮ ਨਹੀਂ ਲਿਆ ਹੋਇਆ ਅਤੇ ਨਾ ਹੀ ਉਨ੍ਹਾਂ ਦਾ ਡੇਰੇ 'ਚ ਆਉਣਾ-ਜਾਣਾ ਸੀ। ਜਿਸ ਦੇ ਲਈ ਹੁਣ ਹਰਿਆਣਾ ਪੁਲੀਸ ਮੋਗੇ 'ਦੇ ਪਿੰਡ ਮਾੜੀ ਮੁਸਤਫਾ ਜਾ ਸਕਦੀ ਹੈ। ਜਿਸ ਦੇ ਲਈ ਪੁਲੀਸ ਇਸ ਮਾਮਲੇ ਵਿੱਚ ਸੁਖਦੀਪ ਦੇ ਪੇਕੇ ਪਰਵਾਰ ਨਾਲ ਪੁੱਛਗਿੱਛ ਕਰ ਸਕਦੀ ਹੈ। ਪੁਲੀਸ ਇਸ ਐਂਗਲ ਤੋਂ ਵੀ ਜਾਂਚ ਕਰ ਰਹੀ ਹੈ ਕਿ ਕਿਤੇ ਹਨੀਪ੍ਰੀਤ ਆਪਣੀ ਸਹੇਲੀ ਸੁਖਦੀਪ ਨਾਲ ਇਥੇ ਤਾਂ ਨਹੀਂ ਆਈ ਸੀ।

-PTC News

Related Post