honeypreet vishwas gupta marriage pics
ਰਾਮ ਰਹੀਮ ਦੀ ਮੂੰਹ ਬੋਲੀ ਧੀ ਹਨੀਪ੍ਰੀਤ ਅਤੇ ਵਿਸ਼ਵਾਸ ਗੁਪਤਾ ਦੇ ਵਿਆਹ ਤੋਂ ਲੈ ਕੇ ਤਲਾਕ ਤੱਕ ਦੀਆਂ ਗੁੰਝਲਾਂ, ਰਾਜ਼ ਅਤੇ ਅਣਸੁਣੀਆਂ ਕਹਾਣੀਆਂ ਨੂੰ ਕੱਲ ਖੁਦ ਗੁਪਤਾ ਨੇ ਬੇਪਰਦਾ ਕੀਤਾ ਹੈ।
ਪ੍ਰੈਸ ਕਾਨਫਰੰਸ ਕਰ ਕੇ ਵਿਸ਼ਵਾਸ ਗੁਪਤਾ ਨੇ ਕਿਹਾ ਕਿ ਕਿਵੇਂ ਹਨੀਪ੍ਰੀਤ ਨਾਲ ਉਸਦਾ ਵਿਆਹ ਇੱਕ ਧੋਖਾ ਮਾਤਰ ਸੀ।
ਉਸਨੇ ਕਿਹਾ ਬਾਬਾ ਆਨੇ ਬਹਾਨੇ ਹਨੀਪ੍ਰੀਤ ਨੂੰ ਆਪਣੇ ਕੋਲ ਬੁਲਾਉਂਦਾ ਸੀ ਅਤੇ ਉਸ ਨਾਲ ਨਾਜਾਇਜ਼ ਸੰਬੰਧ ਬਣਾਉਂਦਾ ਸੀ।
ਗੁਪਤਾ ਦੇ ਅਨੁਸਾਰ ਉਸਨੇ ਦੁਨੀਆਂ ਦੇ ਸਾਹਮਣੇ ਪਿਉ ਧੀ ਅਖਵਾਉਣ ਵਾਲੇ ਰਾਮ ਰਹੀਮ ਅਤੇ ਹਨੀਪ੍ਰੀਤ ਨੂੰ ਇਤਰਾਜ਼ਯੋਗ ਹਾਲਾਤ ਵਿੱਚ ਦੇਖਿਆ ਹੈ। honeypreet vishwas gupta marriage pics
ਹਾਂਲਾਕਿ, ਵਿਸ਼ਵਾਸ ਗੁਪਤਾ ਅਤੇ ਹਨੀਪ੍ਰੀਤ ਦੀਆਂ ਫੋਟੋਆਂ ਵਿੱਚ ਉਹ ਦੋਵੇਂ ਖੁਸ਼ ਲੱਗ ਰਹੇ ਹਨ।
1999 ਵਿੱਚ ਦੋਹਾਂ ਦਾ ਵਿਆਹ ਖੁਦ ਬਾਬਾ ਰਾਮ ਰਹੀਮ ਨੇ ਹੀ ਕਰਵਾਇਆ ਸੀ, ਇਹ ਵਿਆਹ ਕਰਵਾਉਣ ਦਾ ਅਸਲ ਕਾਰਨ ਹਨੀਪ੍ਰੀਤ ਕੋਲ ਰਹਿਣਾ ਦੱਸਿਆ ਜਾ ਰਿਹਾ ਹੈ। honeypreet vishwas gupta marriage pics
ਕਦੀ ਬਿਗ ਬਾਸ ਅਤੇ ਕਦੀ ਗੁਫਾ 'ਚ ਜਾਣ ਦੇ ਬਹਾਨੇ ਰਾਮ ਰਹੀਮ ਹਨੀਪ੍ਰੀਤ ਨੂੰ ਆਪਣੇ ਕੋਲ ਬੁਲਾਉਂਦਾ ਰਹਿੰਦਾ ਸੀ, ਜਿਸਦਾ ਭੇਤ ਕੁਝ ਦੇਰ ਬਾਅਦ ਗੁਪਤਾ ਦੇ ਕੋਲ ਖੁੱਲਿਆ ਸੀ। honeypreet vishwas gupta marriage pics
ਪਰ, ਉਸਨੂੰ ਆਪਣਾ ਮੂੰਹ ਬੰਦ ਰੱਖਣ ਲਈ ਧਮਕੀਆਂ ਵੀ ਮਿਲਦੀਆਂ ਰਹੀਆਂ ਸਨ।
ਗੁਰਮੀਤ ਰਾਮ ਰਹੀਮ ਫਿਲਹਾਲ ਸਾਧਵੀ ਯੌਨ ਸੋਸ਼ਣ ਮਾਮਲੇ ਜੇਲ 'ਚ 20 ਸਾਲ ਦੀ ਸਜ਼ਾ ਕੱਟ ਰਿਹਾ ਹੈ।
—PTC News