ਹੁਸ਼ਿਆਰਪੁਰ 'ਚ ਇੱਕ ਡਾਂਸਰ ਦੀ ਹੱਤਿਆ ,ਪਰਿਵਾਰ ਨੇ ਲਗਾਏ ਗੰਭੀਰ ਦੋਸ਼

By  Shanker Badra August 29th 2018 11:59 AM -- Updated: August 29th 2018 01:22 PM

ਹੁਸ਼ਿਆਰਪੁਰ 'ਚ ਇੱਕ ਡਾਂਸਰ ਦੀ ਹੱਤਿਆ ,ਪਰਿਵਾਰ ਨੇ ਲਗਾਏ ਗੰਭੀਰ ਦੋਸ਼:ਹੁਸ਼ਿਆਰਪੁਰ ਦੇ ਪਿੰਡ ਮਾਣਕ ਢੇਰੀ ਦੀ ਰਹਿਣ ਵਾਲੀ ਲੜਕੀ ਦੀ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਜਿਸ ਦੀ ਅੱਜ ਫਰੀਦਕੋਟ ਵਿਖੇ ਲਾਸ਼ ਬਰਾਮਦ ਹੋਈ ਹੈ।ਮ੍ਰਿਤਕ ਲੜਕੀ ਦੀ ਪਹਿਚਾਣ 25 ਸਾਲਾ ਪ੍ਰਿਆ ਪੁੱਤਰੀ ਵਿਜੇ ਕੁਮਾਰ ਵਾਸੀ ਪਿੰਡ ਮਾਣਕ ਢੇਰੀ ਜ਼ਿਲ੍ਹਾ ਹੁਸ਼ਿਆਰਪੁਰ ਵਜੋਂ ਹੋਈ ਹੈ।

ਜਾਣਕਾਰੀ ਅਨੁਸਾਰ ਪ੍ਰਿਆ ਫਿਰੋਜਪੁਰ ਦੇ ਰਵੀ ਮਿਉਜ਼ਿਕ ਗਰੁੱਪ 'ਚ ਆਰਕੈਸਟਰਾ ਕੰਮ ਕਰਦੀ ਸੀ , ਜੋ ਬੀਤੀ 16 ਅਗਸਤ ਤੋਂ ਆਪਣੇ ਘਰੋਂ ਲਾਪਤਾ ਸੀ।

ਜਾਣਕਾਰੀ ਅਨੁਸਾਰ ਫਰੀਦਕੋਟ ਦੇ ਸਾਦਿਕ ਦਾ ਰਹਿਣ ਵਾਲਾ ਇੱਕ ਲੜਕਾ ਬੀਤੇ ਦਿਨੀਂ ਲੜਕੀ ਨੂੰ ਅਗਵਾ ਕਰਕੇ ਲਿਆਇਆ ਸੀ।ਜਿਸ ਤੋਂ ਬਾਅਦ ਅੱਜ ਉਸਦੀ ਲਾਸ਼ ਬਰਾਮਦ ਹੋਈ ਹੈ।ਮ੍ਰਿਤਕ ਲੜਕੀ ਦੇ ਪਰਿਵਾਰ ਨੇ ਦੋਸ਼ ਲਗਾਇਆ ਹੈ ਕਿ ਉਕਤ ਲੜਕੇ ਨੇ ਉਹਨਾਂ ਦੀ ਲੜਕੀ ਨੂੰ ਅਗਵਾ ਕਰਕੇ ਬਲਾਤਕਾਰ ਕਰਨ ਤੋਂ ਬਾਅਦ ਉਸਦੀ ਹੱਤਿਆ ਕਰ ਦਿੱਤੀ।

-PTCNews

Related Post