ਦਸੂਹਾ 'ਚ ਲੁਟੇਰਿਆਂ ਨੇ ਮੈਕਡੋਨਲ ਕਰਮਚਾਰੀ ਨੂੰ ਗੋਲੀ ਮਾਰ ਲੁੱਟੇ ਲੱਖਾਂ ਰੁਪਏ

By  Joshi November 12th 2018 02:53 PM

ਦਸੂਹਾ 'ਚ ਲੁਟੇਰਿਆਂ ਨੇ ਮੈਕਡੋਨਲ ਕਰਮਚਾਰੀ ਨੂੰ ਗੋਲੀ ਮਾਰ ਲੁੱਟੇ ਲੱਖਾਂ ਰੁਪਏ,ਦਸੂਹਾ: ਪੰਜਾਬ 'ਚ ਲਗਾਤਰ ਲੁੱਟਾਂ ਖੋਹਾਂ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ, ਜਿਸ ਦੌਰਾਨ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਇਹਨਾਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ। ਅਜਿਹਾ ਇੱਕ ਤਾਜ਼ਾ ਮਾਮਲਾ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਹਲਕਾ ਦਸੂਹਾ ਦਾ ਹੈ, ਜਿਥੇ ਮੈਕਡੋਨਲ ਦੇ ਕਰਮਚਾਰੀ ਦੇ ਗੋਲੀ ਮਾਰ ਕੇ 5.71 ਲੱਖ ਦੀ ਠੱਗੀ ਮਾਰੀ।

ਮਿਲੀ ਜਾਣਕਾਰੀ ਅਨੁਸਾਰ ਇਹ ਕਰਮਚਾਰੀ ਰੋਜ਼ਾਨਾ ਵਾਂਗ ਬੈਂਕ ਵਿੱਚ ਪੈਸੇ ਜਮਾਂ ਕਰਵਾਉਣ ਲਈ ਜਾ ਰਿਹਾ ਸੀ ਜਿਸ ਦੌਰਾਨ ਕੁਝ ਲੁਟੇਰਿਆਂ ਨੇ ਇਸ ਵਿਅਕਤੀ ਨੂੰ ਗੋਲੀ ਮਾਰ ਲੱਖਾਂ ਦੀ ਰਾਸ਼ੀ 'ਤੇ ਹੱਥ ਸਾਫ ਕਰ ਲਿਆ।

ਹੋਰ ਪੜ੍ਹੋ: ਕੁੱਝ ਦਿਨਾਂ ਬਾਅਦ ਜਾਣਾ ਸੀ ਵਿਆਹੁਣ, ਅਚਾਨਕ ਵਾਪਰਿਆ ਇਹ ਭਾਣਾ, ਪਰਿਵਾਰ ‘ਚ ਛਾਇਆ ਮਾਤਮ!

ਇਸ ਘਟਨਾ ਦਾ ਪਤਾ ਚਲਦਿਆ ਹੀ ਸਥਾਨਕ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਉਹਨਾਂ ਨੇ ਜ਼ਖਮੀ ਵਿਅਕਤੀ ਨੂੰ ਨੇੜੇ ਦੇ ਹਸਪਤਾਲ 'ਚ ਇਲਾਜ ਲਈ ਭਾਰਤੀ ਕਰਵਾਇਆ। ਇਸ ਮਾਮਲੇ ਸਬੰਦੀ ਪੁਲਿਸ ਡਾਕਹਿਨਾ ਹੈ ਕਿ ਸਾਡੀ ਟੀਮ ਜਾਂਚ ਕਰ ਰਹੀ ਹੈ ਤੇ ਜਲਦੀ ਤੋਂ ਜਲਦੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

—PTC News

Related Post