ਹੁਸ਼ਿਆਰਪੁਰ 'ਚ ਹੋਇਆ ਅਨੌਖਾ ਵਿਆਹ , ਲਾਲ ਪਰੀ ਦੀ ਥਾਂ ਲੱਗੀਆਂ ਇਹ ਸਟਾਲਾਂ

By  Shanker Badra November 6th 2018 04:15 PM

ਹੁਸ਼ਿਆਰਪੁਰ 'ਚ ਹੋਇਆ ਅਨੌਖਾ ਵਿਆਹ ,ਲਾਲ ਪਰੀ ਦੀ ਥਾਂ ਲੱਗੀਆਂ ਇਹ ਸਟਾਲਾਂ:ਹੁਸ਼ਿਆਰਪੁਰ 'ਚ ਕਿਤਾਬ ਪ੍ਰੇਮੀ ਤੇ ਪੰਜਾਬੀ ਕਹਾਣੀਕਾਰ ਪ੍ਰੀਤਨਿਤਪੁਰੀ ਨੇ ਆਪਣੀ ਧੀ ਦਾ ਵਿਆਹ ਅਜਿਹੇ ਤਰੀਕੇ ਨਾਲ ਕੀਤਾ ਹੈ।ਜਿਸ ਦੀ ਹਰ ਪਾਸੇ ਖੂਬ ਚਰਚਾ ਹੋ ਰਹੀ ਹੈ।ਇਹ ਆਮ ਵਿਆਹ ਇੱਕ ਅਨੋਖੀ ਮਿਸਾਲ ਪੈਦਾ ਕਰ ਗਿਆ। ਜਾਣਕਾਰੀ ਅਨੁਸਾਰ ਉਨ੍ਹਾਂ ਵਿਆਹ 'ਚ ਸ਼ਰਾਬ ਅਤੇ ਡੀਜੇ ਦੀ ਥਾਂ ਕਿਤਾਬਾਂ ਦੀਆਂ ਸਟਾਲਾਂ ਲਾਈਆਂ ਸਨ ,ਜੋ ਖੂਬ ਚਰਚਾ ਦਾ ਵਿਸ਼ਾ ਰਹੀਆਂ ਹਨ।

ਦੱਸ ਦੇਈਏ ਕਿ ਪ੍ਰੀਤਨੀਤਪੁਰੀ ਦੀ ਬੇਟੀ ਕੌਰਪਾਲ ਦਾ ਵਿਆਹ ਬੀਤੇ ਦਿਨੀਂ ਇੰਜੀਨੀਅਰ ਸੰਦੀਪ ਨਾਲ ਹੋਇਆ ਹੈ।ਇਸ ਵਿਆਹ 'ਚ ਡੀਜੇ ਦੀ ਜਗ੍ਹਾ ਬਰਾਤੀਆਂ ਦਾ ਸਵਾਗਤ ਕਵਿਤਾਵਾਂ 'ਤੇ ਸ਼ੇਅਰੋ-ਸ਼ਾਇਰੀ ਨਾਲ ਕੀਤਾ ਗਿਆ।ਇੱਥੇ ਖਾਣ ਪੀਣ ਦੀਆਂ ਸਟਾਲਾਂ ਨਾਲ ਕਿਤਾਬਾਂ ਦੀਆਂ ਸਟਾਲਾਂ ਲੱਗੀਆਂ ਸਨ।ਦੱਸਿਆ ਜਾਂਦਾ ਹੈ ਕਿ ਵਿਆਹ 'ਚ ਪੁੱਜੇ ਜ਼ਿਆਦਾਤਰ ਮਹਿਮਾਨ ਸਾਹਿਤਕਾਰ ਤੇ ਕਵੀ ਸਨ।ਮਿਲੀ ਜਾਣਕਾਰੀ ਮੁਤਾਬਕ ਵਿਆਹ 'ਚ ਆਏ ਮਹਿਮਾਨਾਂ ਨੇ 9 ਹਜ਼ਾਰ ਦੀਆਂ ਕਿਤਾਬਾਂ ਖ਼ਰੀਦੀਆਂ ਸਨ।

ਇਸ ਦੌਰਾਨ ਕਹਾਣੀਕਾਰ ਪ੍ਰੀਤਨਿਤਪੁਰੀ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਕਿਤਾਬਾਂ ਤੋਂ ਸਿੱਖਣ ਦੀ ਲੋੜ ਹੈ।ਉਨ੍ਹਾਂ ਕਿਹਾ ਕਿ ਕਿਤਾਬਾਂ ਮਨੁੱਖ ਦਾ ਸਭ ਤੋਂ ਵਧੀਆ ਦੋਸਤ ਹੁੰਦੀਆਂ ਹਨ।ਇਸ ਕਰਕੇ ਸਾਨੂੰ ਵਿਆਹਾਂ ਸਮੇਂ ਇਨ੍ਹਾਂ ਨੂੰ ਨਹੀਂ ਭੁੱਲਣਾ ਚਾਹੀਦਾ।ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪੂਰੇ ਪਰਿਵਾਰ ਨੂੰ ਕਿਤਾਬਾਂ ਪੜ੍ਹਨ ਦਾ ਸ਼ੌਂਕ ਹੈ।

-PTCNews

Related Post