ਹੁਸ਼ਿਆਰਪੁਰ 'ਚ ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਰੇਲਵੇ ਟਰੈਕ 'ਤੇ ਕੀਤੀ ਆਤਮ ਹੱਤਿਆ

By  Shanker Badra May 18th 2018 03:31 PM

ਹੁਸ਼ਿਆਰਪੁਰ 'ਚ ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਰੇਲਵੇ ਟਰੈਕ 'ਤੇ ਕੀਤੀ ਆਤਮ ਹੱਤਿਆ:ਹੁਸ਼ਿਆਰਪੁਰ ਦੇ ਪਿੰਡ ਉਸਮਾਨ ਸ਼ਹੀਦ ਵਿਖੇ ਕਰਜ਼ੇ ਤੋਂ ਪ੍ਰੇਸ਼ਾਨ 70 ਸਾਲਾ ਕਿਸਾਨ ਸੁਖਦੇਵ ਸਿੰਘ ਨੇ ਬੀਤੀ ਰਾਤ ਰੇਲਵੇ ਟਰੈਕ 'ਤੇ ਆਤਮ ਹੱਤਿਆ ਕਰ ਲਈ ਹੈ।ਮ੍ਰਿਤਕ ਕਿਸਾਨ ਦੇ ਸਿਰ ਬੈਂਕ ਦਾ 2 ਲੱਖ 89 ਹਜ਼ਾਰ ਦਾ ਕਾਰਜ਼ਾ ਸੀ।Hoshiarpur Farmers commit suicide on railway trackਬੈਂਕ ਵੱਲੋਂ ਕਿਸਾਨ ਨੂੰ ਪੈਸੇ ਦੇਣ ਨੂੰ ਲੈ ਕੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ।ਜਿਸ ਤੋਂ ਪ੍ਰੇਸ਼ਾਨ ਹੋ ਕੇ ਸੁਖਦੇਵ ਸਿੰਘ ਨੇ ਆਤਮ ਹੱਤਿਆ ਕਰ ਲਈ ਹੈ।Hoshiarpur Farmers commit suicide on railway trackਮ੍ਰਿਤਕ ਕਿਸਾਨ ਦੇ ਪੁੱਤਰ ਅਮਰੀਕ ਸਿੰਘ ਨੇ ਰੇਲਵੇ ਪੁਲਿਸ ਦੇ ਹਵਾਲਦਾਰ ਸਰਬਜੀਤ ਸਿੰਘ ਨੂੰ ਦਿੱਤੇ ਬਿਆਨਾਂ 'ਚ ਕਿਹਾ ਕਿ ਉਸ ਦੇ ਪਿਤਾ ਨੂੰ ਪੀ.ਐੱਨ.ਬੀ ਦੁਆਰਾ 2 ਲੱਖ 80 ਹਜ਼ਾਰ ਰੁਪਏ ਕਰਜ਼ੇ ਦੀ ਬਕਾਇਆ ਰਕਮ ਦਾ ਨੋਟਿਸ ਦਿੱਤਾ ਗਿਆ।Hoshiarpur Farmers commit suicide on railway trackਜਿਸ ਕਾਰਨ ਉਸ ਦਾ ਪਿਤਾ ਦਿਮਾਗੀ ਤੌਰ 'ਤੇ ਪ੍ਰੇਸ਼ਾਨ ਰਹਿਣ ਲੱਗਾ ਤੇ ਬੈਂਕ ਦੇ ਕਰਜ਼ੇ ਕਾਰਨ ਹੀ ਉਸ ਨੇ ਰੇਲ ਗੱਡੀ ਹੇਠਾਂ ਆ ਕੇ ਆਤਮ ਹੱਤਿਆ ਕੀਤੀ ਹੈ।ਇਸ ਕਿਸਾਨ ਦੀਆਂ 3 ਬੇਟੀਆਂ ਤੇ ਇਕ ਛੋਟਾ ਬੇਟਾ ਹੈ।ਉਸ ਨੂੰ ਬੈਂਕ ਅਧਿਕਾਰੀਆਂ ਨੇ ਕਰਜ਼ਾ ਨਾ ਮੋੜਨ ਦੀ ਸੂਰਤ 'ਚ ਉਸ ਦੀ ਜ਼ਮੀਨ ਦੀ ਕੁਰਕੀ ਕਰ ਲੈਣ ਲਈ ਧਮਕਾਇਆ ਸੀ। Hoshiarpur Farmers commit suicide on railway trackਰੇਲਵੇ ਪੁਲਿਸ ਨੇ ਦੱਸਿਆ ਕਿ ਇਸ ਸਬੰਧੀ ਧਾਰਾ 174 ਦੀ ਕਾਰਵਾਈ ਕਰਕੇ ਦਸੂਹਾ ਹਸਪਤਾਲ 'ਚ ਪੋਸਟਮਾਰਟਮ ਹੋਣ ਤੋਂ ਬਾਅਦ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ।

-PTCNews

Related Post