ਪੰਜਾਬ ਦੇ ਕਿਸਾਨਾਂ ਲਈ ਵੱਡੀ ਖ਼ਬਰ, ਹੁਣ ਪੰਜਾਬ 'ਚ ਵੀ ਚੰਦਨ ਦੀ ਖੇਤੀ ਕਰ ਕਿਸਾਨ ਕਮਾਉਣਗੇ ਲੱਖਾਂ

By  Jashan A January 20th 2019 05:35 PM -- Updated: January 21st 2019 03:40 PM

ਪੰਜਾਬ ਦੇ ਕਿਸਾਨਾਂ ਲਈ ਵੱਡੀ ਖ਼ਬਰ, ਹੁਣ ਪੰਜਾਬ 'ਚ ਵੀ ਚੰਦਨ ਦੀ ਖੇਤੀ ਕਰ ਕਿਸਾਨ ਕਮਾਉਣਗੇ ਲੱਖਾਂ,ਹੁਸ਼ਿਆਰਪੁਰ: ਕਿਸਾਨਾਂ ਲਈ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿਸ ਦੌਰਾਨ ਹੁਣ ਪੰਜਾਬ ਦੇ ਕਿਸਾਨ ਵੀ ਆਪਣੇ ਖੇਤਾਂ 'ਚ ਚੰਦਨ ਦੀ ਖੇਤੀ ਕਰਕੇ ਲੱਖਾਂ ਰੁਪਏ ਦੀ ਆਮਦਨ ਕਰਕੇ ਆਪਣੇ ਜੀਵਨ ਨੂੰ ਖੁਸ਼ਹਾਲ ਕਰ ਸਕਣਗੇ।

hoshiarpur ਪੰਜਾਬ ਦੇ ਕਿਸਾਨਾਂ ਲਈ ਵੱਡੀ ਖ਼ਬਰ, ਹੁਣ ਪੰਜਾਬ 'ਚ ਵੀ ਚੰਦਨ ਦੀ ਖੇਤੀ ਕਰ ਕਿਸਾਨ ਕਮਾਉਣਗੇ ਲੱਖਾਂ

ਦਰਅਸਲ ਹੁਸ਼ਿਆਰਪੁਰ ਦੇ ਦਸੂਹਾ ਅਧੀਨ ਆਉਂਦੇ ਪਿੰਡ ਭਟੋਲੀ 'ਚ ਵਣ ਵਿਭਾਗ ਵੱਲੋਂ ਹਰਵਲ ਨਰਸਰੀ ਦੇ ਨਾਲ ਇਥੇ ਲੋਕਾਂ ਵੱਲੋਂ 111 ਤਰ੍ਹਾਂ ਦੀਆਂ ਜੜੀ-ਬੂਟੀਆਂ ਵਾਲੇ ਬੂਟੇ ਲਗਾਏ ਗਏ ਹਨ।

ਪੰਜਾਬ ਦੇ ਕਿਸਾਨਾਂ ਲਈ ਹੁਣ ਚੰਦਨ ਦੀ ਨਰਸਰੀ ਤਿਆਰ ਕਰਕੇ ਉਨ੍ਹਾਂ ਨੂੰ ਸਹੀ ਮੁੱਲ 'ਤੇ ਬੂਟੇ ਉਪਲੱਬਧ ਕਰਵਾਏ ਜਾ ਰਹੇ ਹਨ, ਜਿਸ ਦਾ ਫਾਇਦਾ ਪੰਜਾਬ ਹਿਮਾਚਲ ਦੇ ਕਿਸਾਨਾਂ ਨਾਲ ਜੰਮੂ ਅਤੇ ਹਰਿਆਣਾ ਦੇ ਕਿਸਾਨ ਵੀ ਲੈ ਰਹੇ ਹਨ।

hoshiarpur ਪੰਜਾਬ ਦੇ ਕਿਸਾਨਾਂ ਲਈ ਵੱਡੀ ਖ਼ਬਰ, ਹੁਣ ਪੰਜਾਬ 'ਚ ਵੀ ਚੰਦਨ ਦੀ ਖੇਤੀ ਕਰ ਕਿਸਾਨ ਕਮਾਉਣਗੇ ਲੱਖਾਂ

ਇਸ ਮੌਕੇ ਵਣ ਵਿਭਾਗ ਅਧਿਕਾਰੀ ਅਸ਼ਵਨੀ ਕੁਮਾਰ ਦਾ ਕਹਿਣਾ ਹੈ ਕਿ ਵਿਭਾਗ ਵੱਲੋਂ 2012 'ਚ ਪੰਜਾਬ 'ਚ ਪਹਿਲੀ ਚੰਦਨ ਦੀ ਖੇਤੀ ਤਲਵਾੜਾ ਦੇ ਪਹਾੜੀ ਖੇਤਰ ਤੋਂ ਸ਼ੁਰੂ ਕੀਤੀ ਗਈ ਸੀ ਤੇ 32 ਏਕੜ 'ਚ ਬਣਾਈ ਗਈ ਇਸ ਨਰਸਰੀ 'ਚ ਇਥੇ ਪੰਜਾਬ ਸਰਕਾਰ ਵੱਲੋਂ 111 ਤਰ੍ਹਾਂ ਦੀ ਕਿਸਮ ਦੇ ਹਰਵਲ ਬੂਟੇ ਲਗਾਏ ਗਏ ਹਨ।

-PTC News

Related Post