ਮੌਸਮ ਨੇ ਬਦਲਿਆ ਮਿਜਾਜ਼, ਹੁਸ਼ਿਆਰਪੁਰ ਦੇ ਕਈ ਪਿੰਡਾਂ ਦੀਆਂ ਛੱਤਾਂ 'ਤੇ ਜੰਮੀ ਬਰਫ਼, ਦੇਖੋ ਵੀਡੀਓ

By  Jashan A February 7th 2019 03:34 PM

ਮੌਸਮ ਨੇ ਬਦਲਿਆ ਮਿਜਾਜ਼, ਹੁਸ਼ਿਆਰਪੁਰ ਦੇ ਕਈ ਪਿੰਡਾਂ ਦੀਆਂ ਛੱਤਾਂ 'ਤੇ ਜੰਮੀ ਬਰਫ਼, ਦੇਖੋ ਵੀਡੀਓ,ਹੁਸ਼ਿਆਰਪੁਰ: ਬੀਤੇ ਦਿਨ ਤੋਂ ਪੈ ਰਹੀ ਬਾਰਿਸ਼ ਕਾਰਨ ਪੰਜਾਬ 'ਚ ਇੱਕ ਵਾਰ ਠੰਡ ਦਾ ਮਾਹੌਲ ਬਣ ਗਿਆ ਹੈ।ਅੱਜ ਸਵੇਰ ਤੋਂ ਪੰਜਾਬ ਦੇ ਵੱਖ ਵੱਖ ਹਿੱਸਿਆਂ ਤੋਂ ਭਾਰੀ ਮੀਂਹ 'ਤੇ ਗੜ੍ਹੇਮਾਰੀ ਹੋ ਰਹੀ ਹੈ। ਅੱਜ ਤੜਕਸਾਰ ਇਸ ਬਾਰਿਸ਼ ਦੇ ਨਾਲ ਗੜੇਮਾਰੀ ਹੋਣ ਜਿਥੇ ਤਾਪਮਾਨ ਵਿਚ ਗਿਰਾਵਟ ਆਈ ਹੈ।

snow fall ਮੌਸਮ ਨੇ ਬਦਲਿਆ ਮਿਜਾਜ਼, ਹੁਸ਼ਿਆਰਪੁਰ ਦੇ ਕਈ ਪਿੰਡਾਂ ਦੀਆਂ ਛੱਤਾਂ 'ਤੇ ਜੰਮੀ ਬਰਫ਼, ਦੇਖੋ ਵੀਡੀਓ

ਉਥੇ ਸਵੇਰ ਵੇਲੇ ਸਕੂਲਾਂ ਵਿਚ ਜਾਣ ਵਾਲੇ ਬੱਚਿਆਂ ਅਤੇ ਨੌਕਰੀ ਪੇਸ਼ਾ ਮੁਲਾਜ਼ਮਾਂ ਨੂੰ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਅਤੇ ਸ਼ਹਿਰ ਦੇ ਨੀਵੇਂ ਇਲਾਕਿਆਂ ਵਿਚ ਪਾਣੀ ਭਰ ਗਿਆ।

snowfall ਮੌਸਮ ਨੇ ਬਦਲਿਆ ਮਿਜਾਜ਼, ਹੁਸ਼ਿਆਰਪੁਰ ਦੇ ਕਈ ਪਿੰਡਾਂ ਦੀਆਂ ਛੱਤਾਂ 'ਤੇ ਜੰਮੀ ਬਰਫ਼, ਦੇਖੋ ਵੀਡੀਓ

ਪਟਿਆਲਾ ਦੇ ਰਾਜਪੁਰਾ ਤੇ ਹੁਸ਼ਿਆਰਪੁਰ 'ਸੀ ਭਾਰੀ ਗੜ੍ਹੇਮਾਰੀ ਦੇਖਣ ਨੂੰ ਮਿਲੀ। ਹੁਸ਼ਿਆਰਪੁਰ ਦੇ ਪਿੰਡ ਖਟਕਾ 'ਚ ਲੋਕਾਂ ਦੀਆਂ ਛੱਤਾਂ ਅਤੇ ਖੇਤਾਂ 'ਚ ਬਰਫ ਹੀ ਬਰਫ ਦੇਖਣ ਨੂੰ ਮਿਲ ਰਹੀ ਹੈ।

snowfall ਮੌਸਮ ਨੇ ਬਦਲਿਆ ਮਿਜਾਜ਼, ਹੁਸ਼ਿਆਰਪੁਰ ਦੇ ਕਈ ਪਿੰਡਾਂ ਦੀਆਂ ਛੱਤਾਂ 'ਤੇ ਜੰਮੀ ਬਰਫ਼, ਦੇਖੋ ਵੀਡੀਓ

ਇਸ ਮੌਕੇ ਕਿਸਾਨਾਂ ਨੇ ਹੋ ਰਹੀ ਬਾਰਿਸ਼ ਨੂੰ ਫ਼ਸਲਾਂ ਲਈ ਚੰਗਾ ਦੱਸਿਆ ਪਰ ਗੜੇਮਾਰੀ ਨਾਲ ਜਿਥੇ ਕਣਕਾਂ, ਮਟਰ, ਮੱਕੀ ਅਤੇ ਹੋਰ ਫ਼ਸਲਾਂ ਨਾ ਨੁਕਸਾਨ ਹੋ ਰਿਹਾ ਹੈ ਉਸ ਤੇ ਚਿੰਤਾ ਵੀ ਜ਼ਾਹਿਰ ਕੀਤੀ। ਪਰ ਇਸ ਗੜ੍ਹੇਮਾਰੀ ਨੇ ਪੰਜਾਬ ਭਰ 'ਚ ਠੰਡ ਵਧਾ ਦਿੱਤੀ ਹੈ।

-PTC News

Related Post