ਹੁਸ਼ਿਆਰਪੁਰ ਦੇ ਪਿੰਡ ਲਾਂਬੜਾ 'ਚ ਨਿੱਜੀ ਰੰਜਸ਼ ਕਾਰਨ ਮੌਜੂਦਾ ਸਰਪੰਚ ਦਾ ਕੀਤਾ ਕਤਲ

By  Shanker Badra June 12th 2018 04:22 PM

ਹੁਸ਼ਿਆਰਪੁਰ ਦੇ ਪਿੰਡ ਲਾਂਬੜਾ 'ਚ ਨਿੱਜੀ ਰੰਜਸ਼ ਕਾਰਨ ਮੌਜੂਦਾ ਸਰਪੰਚ ਦਾ ਕੀਤਾ ਕਤਲ:ਹੁਸ਼ਿਆਰਪੁਰ ਦੇ ਪਿੰਡ ਲਾਂਬੜਾ ਦੇ ਮੌਜੂਦਾ ਸਰਪੰਚ ਦੇ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਦੱਸ ਦੇਈਏ ਕਿ 24 ਘੰਟਿਆਂ 'ਚ 2 ਸਰਪੰਚਾਂ ਦਾ ਕਤਲ ਕੀਤਾ ਗਿਆ ਹੈ।ਇਸ ਘਟਨਾ ਦੇ ਨਾਲ ਕਾਨੂੰਨ ਵਿਵਸਥਾ 'ਤੇ ਸਵਾਲ ਉੱਠ ਰਹੇ ਹਨ।ਮ੍ਰਿਤਕ ਦੇ ਭਰਾ ਹਰਜਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਕਰੀਬ ਸਾਢੇ ਸੱਤ ਵਜੇ ਸਰਪੰਚ ਦਵਿੰਦਰ ਸਿੰਘ (47)ਆਪਣੇ ਮੋਟਰ ਸਾਈਕਲ 'ਤੇ ਸਵਾਰ ਹੋ ਕੇ ਜਾ ਰਿਹਾ ਸੀ।

ਉਨ੍ਹਾਂ ਦੱਸਿਆ ਕਿ ਦੋਸ਼ੀ ਜਗਮੋਹਨ ਸਿੰਘ ਆਪਣੀ ਐਕਟਿਵਾ 'ਤੇ ਆਇਆ ਤੇ ਉਸ ਨੇ ਧੋਖੇ ਦੇ ਨਾਲ ਸਰਪੰਚ ਦਵਿੰਦਰ ਸਿੰਘ ਦੇ ਸਿਰ 'ਤੇ ਕਹੀ ਦੇ ਵਾਹੇ ਨਾਲ ਹਮਲਾ ਕੀਤਾ।ਜਦੋਂ ਲੋਕਾਂ ਨੇ ਜਗਮੋਹਨ ਸਿੰਘ ਨੂੰ ਸਰਪੰਚ ਨਾਲ ਕੁੱਟ ਮਾਰ ਕਾਰਨ ਤੋਂ ਰੋਕਿਆ ਗਿਆ ਤਾਂ ਦੋਸ਼ੀ ਮੌਕਾ ਦੇਖ ਫ਼ਰਾਰ ਹੋ ਗਿਆ।ਜ਼ਖਮੀ ਹਾਲਤ 'ਚ ਸਰਪੰਚ ਨੂੰ ਸ਼ਾਮਚੁਰਾਸੀ ਹਸਪਤਾਲ ਵਿਖੇ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਸਿਵਲ ਹਸਪਤਾਲ ਭੇਜ ਦਿੱਤਾ ਜਿੱਥੇ ਰਾਤ ਉਸ ਦੀ ਮੌਤ ਹੋ ਗਈ।

ਦੱਸਿਆ ਜਾ ਰਿਹਾ ਹੈ ਕਿ ਸਰਪੰਚ ਦਵਿੰਦਰ ਨੂੰ ਪਿੰਡ ਵਾਸੀ ਜਗਮੋਹਨ ਸਿੰਘ ਵੱਲੋਂ ਸ਼ਿਕਾਇਤ ਦਿੱਤੀ ਗਈ ਸੀ,ਜਿਸ 'ਚ ਉਸ ਨੇ ਆਪਣੇ ਗੁਆਂਢੀ ਦੇ ਘਰ 'ਚ ਲੱਗੇ ਦਰੱਖਤ ਬਾਰੇ ਕਈ ਵਾਰ ਕਿਹਾ ਸੀ ਕਿ ਉਨ੍ਹਾਂ ਦੇ ਦਰੱਖਤ ਦੇ ਪੱਤੇ ਉਨ੍ਹਾਂ ਦੇ ਘਰ 'ਚ ਡਿੱਗਦੇ ਹਨ।ਅਚਾਨਕ ਹਨੇਰੀ ਆਉਣ ਕਰਕੇ ਇਕ ਦਰੱਖਤ ਦੀ ਟਾਹਣੀ ਟੁੱਟ ਕੇ ਪਿੰਡ ਵਾਸੀ ਜਗਮੋਹਨ ਦੇ ਘਰ ਡਿੱਗ ਗਈ।ਇਸ ਦੀ ਸ਼ਿਕਾਇਤ ਜਗਮੋਹਨ ਨੇ ਕਈ ਵਾਰ ਸਰਪੰਚ ਨੂੰ ਕੀਤੀ ਸੀ ਪਰ ਸਰਪੰਚ ਨੇ ਸਮਾਂ ਨਾ ਮਿਲਣ ਦੇ ਕਾਰਨ ਉਸ ਦੀ ਸ਼ਿਕਾਇਤ 'ਤੇ ਧਿਆਨ ਨਾ ਦਿੱਤਾ,ਜਿਸ ਦਾ ਜਗਮੋਹਨ ਨੂੰ ਗੁੱਸਾ ਸੀ।

-PTCNews

Related Post