ਭਾਰੀ ਮੀਂਹ ਕਾਰਨ ਡਿੱਗ ਗਿਆ 3 ਮੰਜ਼ਿਲਾ ਮਕਾਨ, 3 ਜਣਿਆਂ ਦੀ ਮੌਤ

By  Panesar Harinder August 28th 2020 02:42 PM -- Updated: August 28th 2020 07:04 PM

ਅੰਮ੍ਰਿਤਸਰ - ਮੌਸਮ ਦਾ ਬਦਲਦਾ ਮਿਜਾਜ਼ ਅੰਮ੍ਰਿਤਸਰ ਵਿਖੇ ਇੱਕ ਮਕਾਨ 'ਤੇ ਐਨਾ ਭਾਰੀ ਪਿਆ, ਕਿ ਭਾਰੀ ਮੀਂਹ ਕਾਰਨ 3 ਮੰਜ਼ਿਲਾ ਮਕਾਨ ਮਲਬੇ ਦਾ ਢੇਰ ਬਣ ਕੇ ਰਹਿ ਗਿਆ ਅਤੇ 3 ਜਣਿਆਂ ਦੀ ਮੌਤ ਹੋ ਗਈ। ਖ਼ਬਰ ਅੰਮ੍ਰਿਤਸਰ ਸ਼ਹਿਰ ਦੇ ਸੁਲਤਾਨਵਿੰਡ ਰੋਡ ਤੋਂ ਹੈ।

House collapsed 3 died including 8 years old boy Amritsar | ਭਾਰੀ ਮੀਂਹ ਕਾਰਨ ਡਿੱਗ ਗਿਆ 3 ਮੰਜ਼ਿਲਾ ਮਕਾਨ

ਪੰਜਾਬ ਦੇ ਕਈ ਇਲਾਕਿਆਂ 'ਚ ਦੇਰ ਰਾਤ ਭਾਰੀ ਬਾਰਿਸ਼ ਹੋਈ, ਜਦਕਿ ਕੁਝ ਇਲਾਕਿਆਂ 'ਚ ਬੂੰਦਾਬਾਂਦੀ ਖ਼ਬਰ ਲਿਖੇ ਜਾਣ ਤੱਕ ਜਾਰੀ ਸੀ। ਅੰਮ੍ਰਿਤਸਰ ਦੇ ਸੁਲਤਾਨਵਿੰਡ ਰੋਡ ਸਥਿਤ ਗੁਰੂ ਨਾਨਕਪੁਰਾ ਦੀ ਗਲ਼ੀ ਨੰਬਰ 2 'ਚ ਭਾਰੀ ਬਾਰਿਸ਼ ਕਾਰਨ ਵੀਰਵਾਰ ਦੀ ਅੱਧੀ ਰਾਤ ਨੂੰ 3 ਮੰਜ਼ਿਲਾਂ ਮਕਾਨ ਬਾਰਿਸ਼ ਨਾਲ ਡਿੱਗ ਗਿਆ। ਹਾਦਸੇ 'ਚ 3 ਜਣਿਆਂ ਦੀ ਮੌਤ ਹੋਈ ਹੈ, ਜਿਨ੍ਹਾਂ ਵਿੱਚ ਇੱਕ 8 ਸਾਲ ਦਾ ਬੱਚਾ, ਉਸ ਦਾ ਪਿਤਾ ਤੇ ਇੱਕ ਬਜ਼ੁਰਗ ਸ਼ਾਮਲ ਹਨ।

House collapsed 3 died including 8 years old boy Amritsar | ਭਾਰੀ ਮੀਂਹ ਕਾਰਨ ਡਿੱਗ ਗਿਆ 3 ਮੰਜ਼ਿਲਾ ਮਕਾਨ

ਆਲੇ-ਦੁਆਲੇ ਦੇ ਲੋਕਾਂ ਨੇ ਤੁਰੰਤ ਮੌਕੇ 'ਤੇ ਪਹੁੰਚ ਕੇ ਰਾਹਤ ਅਭਿਆਨ ਚਲਾਇਆ ਤੇ ਬੜੀ ਜੱਦੋ-ਜਹਿਦ ਨਾਲ 10 ਦੇ ਕਰੀਬ ਲੋਕਾਂ ਨੂੰ ਮਲਬੇ ਹੇਠੋਂ ਕੱਢਿਆ। ਹਾਲਾਂਕਿ ਘਟਨਾ ਬਾਰੇ 'ਚ ਪਤਾ ਚੱਲਦੇ ਹੀ ਬੀ ਡਿਵੀਜ਼ਨ ਥਾਣੇ ਦੀ ਪੁਲਿਸ ਅਤੇ ਫਾਇਰ ਬ੍ਰਿਗੇਡ ਟੀਮ ਮੌਕੇ 'ਤੇ ਪਹੁੰਚੀ, ਪਰ ਮਲਬਾ ਹਟਾਉਣ 'ਚ ਹੋਈ ਦੇਰੀ ਦੇ ਕਾਰਨ 8 ਸਾਲਾ ਬੱਚੇ ਗੁੱਲੂ, ਤੇ ਉਸ ਦੇ ਪਿਤਾ ਸਨੀ ਦੀ ਮੌਤ ਹੋ ਚੁੱਕੀ ਸੀ।

House collapsed 3 died including 8 years old boy Amritsar | ਭਾਰੀ ਮੀਂਹ ਕਾਰਨ ਡਿੱਗ ਗਿਆ 3 ਮੰਜ਼ਿਲਾ ਮਕਾਨ

ਹਾਦਸੇ ਬਾਰੇ ਜਾਣ ਕੇ ਸਾਰੇ ਇਲਾਕੇ 'ਚ ਸਨਸਨੀ ਫ਼ੈਲ ਗਈ। ਇਸ ਘਟਨਾ ਬਾਰੇ ਏਐੱਨਆਈ (ANI) ਨੇ ਇੱਕ ਟਵੀਟ ਵੀ ਕੀਤਾ।

https://twitter.com/ANI/status/1299222364576595970?ref_src=twsrc%5Etfw%7Ctwcamp%5Etweetembed%7Ctwterm%5E1299222364576595970%7Ctwgr%5E&ref_url=https%3A%2F%2Fwww.punjabijagran.com%2Fpunjab%2Famritsar-punjab-weather-update-8810543.html

ਗਰਾਊਂਡ ਫਲੋਰ 'ਤੇ ਰਹਿ ਰਹੇ 70 ਸਾਲਾ ਬਜ਼ੁਰਗ ਵੀ ਮਲਬੇ 'ਚ ਦਬ ਗਏ। ਜਦੋਂ ਤੱਕ ਫ਼ਾਇਰ ਬ੍ਰਿਗੇਡ ਦੀ ਟੀਮ ਖੁਦਾਈ ਕਰਦੇ ਹੋਏ ਹੇਠਾਂ ਪਹੁੰਚੀ, ਤਾਂ ਉਸ ਵੇਲੇ ਤੱਕ ਉਨ੍ਹਾਂ ਦੀ ਵੀ ਮੌਤ ਹੋ ਚੁੱਕੀ ਸੀ। ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਇਸ ਪੁਰਾਣੀ ਇਮਾਰਤ 'ਚ 4 ਪਰਿਵਾਰ ਕਿਰਾਏ 'ਤੇ ਰਹਿ ਰਹੇ ਸੀ। ਲੋਕਾਂ ਨੇ ਸਨੀ ਦੀਆਂ ਦੋ ਬੱਚੀਆਂ ਤੇ ਪਤਨੀ ਮੰਦਿਨੀ ਨੂੰ ਕਿਸੇ ਤਰ੍ਹਾਂ ਗੁਆਂਢੀਆਂ ਦੀ ਦੀਵਾਰ ਤੋੜ ਕੇ ਉਨ੍ਹਾਂ ਦੇ ਘਰ ਪਹੁੰਚਾਇਆ।

Related Post