ਜਾਣੋ, ਪ੍ਰੇਸ਼ਾਨੀ ਤੁਹਾਡੇ ਦਿਲ ਨੂੰ ਕਿਵੇਂ ਨੁਕਸਾਨ ਪਹੁੰਚਾ ਰਹੀ ਹੈ

By  Jashan A November 12th 2019 03:18 PM -- Updated: November 12th 2019 08:13 PM

ਜਾਣੋ, ਪ੍ਰੇਸ਼ਾਨੀ ਤੁਹਾਡੇ ਦਿਲ ਨੂੰ ਕਿਵੇਂ ਨੁਕਸਾਨ ਪਹੁੰਚਾ ਰਹੀ ਹੈ,ਕੈਪੀਟਲ ਹਸਪਤਾਲ ਦੇ ਮਾਹਰਾਂ ਦਾ ਕਹਿਣਾ ਹੈ ਕਿ ਜ਼ਿੰਦਗੀ 'ਚ ਵੱਖੋ-ਵੱਖ ਕਾਰਨਾਂ ਕਰਕੇ ਆਉਂਦੀਆਂ ਪ੍ਰੇਸ਼ਾਨੀਆਂ, ਜਿਨ੍ਹਾਂ 'ਚ ਕੰਮ ਸਮੇਂ ਸਿਰ ਨਾ ਪੂਰਾ ਹੋਣਾ, ਬਣਦੀ ਤਰੱਕੀ ਨਾ ਮਿਲਣਾ, ਘਰ ਦੀਆ ਪ੍ਰੇਸ਼ਾਨੀਆਂ ਅਤੇ ਗ੍ਰਹਿਸਤੀ ਜੀਵਨ 'ਚ ਤਲਾਕ ਦਾ ਡਰ ਦਿਲ ਲਈ ਘਾਤਕ ਸਾਬਤ ਹੋ ਸਕਦੀਆਂ ਹਨ।

Heartਛੋਟੀ ਮੋਟੀ ਪ੍ਰੇਸ਼ਾਨੀ ਤਾਂ ਠੀਕ ਹੈ,ਪਰ ਪ੍ਰੇਸ਼ਾਨੀ ਦਾ ਵਧਣਾ ਦਿਲ ਦੀਆਂ ਕਈ ਬਿਮਾਰੀਆਂ ਨੂੰ ਜਨਮ ਦਿੰਦੀ ਹੈ ਤੇ ਤੁਹਾਡੇ ਦਿਲ ਨੂੰ ਬਹੁਤ ਨੁਕਸਾਨ ਪਹੁੰਚਾਉਂਦੀ ਹੈ। ਕੈਪੀਟਲ ਹਸਪਤਾਲ ਦੇ ਡਾਕਟਰ ਤੁਹਾਨੂੰ ਇਸ ਬਾਰੇ ਗਿਆਨ ਵੀ ਦਿੰਦੇ ਹਨ ਅਤੇ ਇਹਨਾਂ ਪ੍ਰੇਸ਼ਾਨੀਆਂ ਤੋਂ ਬਚਾਅ ਦੇ ਤਰੀਕੇ ਵੀ ਦੱਸਦੇ ਹਨ।

ਹਾਈ ਬਲੱਡ ਪ੍ਰੈਸ਼ਰ: ਪ੍ਰੇਸ਼ਾਨੀ ਕਰਕੇ ਹਾਈ ਬਲੱਡ ਪ੍ਰੈਸ਼ਰ ਵੀ ਹੋ ਸਕਦਾ ਹੈ। ਜਿਸ ਕਾਰਨ ਤੁਹਾਡਾ ਦਿਲ ਹਾਰਟ ਅਟੈਕ ਅਤੇ ਦਿਲ ਦੀਆਂ ਕਈ ਹੋਰ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਸਕਦਾ ਹੈ। ਰਾਤ ਨੂੰ ਸੁਖਦ ਅਤੇ ਭਰਵੀਂ ਨੀਂਦ ਦਾ ਨਾ ਆਉਣਾ ਵੀ ਬਲੱਡ ਪ੍ਰੈਸ਼ਰ ਵਧਾ ਸਕਦੀ ਹੈ। ਸ਼ਰਾਬ ਪੀਣਾ, ਸੌਣ ਦਾ ਪੱਕਾ ਸਮਾਂ ਨਾ ਹੋਣਾ ਅਤੇ ਚੰਗੀ ਨੀਂਦ ਨਾ ਲੈਣਾ ਬਲੱਡ ਪ੍ਰੈਸਰ ਪੱਕੇ ਰੂਪ 'ਚ ਹੋ ਜਾਂਦਾ ਹੈ। ਜਿਸ ਕਾਰਨ ਬਹੁਤ ਸਾਰੀਆਂ ਮੁਸ਼ਕਲਾਂ ਹੋ ਸਕਦੀਆਂ ਹਨ।

ਦਿਲ ਦੀ ਧੜਕਣ ਦੀਆਂ ਬੇਨਿਯਮੀਆਂ: ਪ੍ਰੇਸ਼ਾਨੀ ਕਰਕੇ ਦਿਲ ਦੀ ਧੜਕਣ 'ਤੇ ਵੀ ਅਸਰ ਪੈਂਦਾ ਹੈ। ਧੜਕਣ ਦਾ ਘਟ-ਵਧ ਜਾਣਾ ਵੀ ਪ੍ਰੇਸ਼ਾਨੀ ਦਾ ਵੱਡਾ ਕਾਰਨ ਹੈ। ਦਿਲ ਦੀ ਧੜਕਣ ਦਾ ਉਪਰ-ਥੱਲੇ ਹੋਣਾ, ਦਿਲ ਨੂੰ ਨੁਕਸਾਨ ਪਹੁੰਚਾ ਸਕਦੀ ਹੈ ਤੇ ਜਦੋਂ ਇਸ ਤਰ੍ਹਾਂ ਦੇ ਸੰਕੇਤ ਮਿਲਣ ਤਾਂ ਡਾਕਟਰ ਦੀ ਸਲਾਹ ਵੀ ਲੈਣੀ ਚਾਹੀਦੀ ਹੈ।

ਨਾੜੀਆਂ ਨੂੰ ਨੁਕਸਾਨ ਅਤੇ ਭਰ ਜਾਣਾ: ਪ੍ਰੇਸ਼ਾਨੀ ਕਾਰਨ ਨਾੜੀਆਂ 'ਤੇ ਬਹੁਤ ਜ਼ਿਆਦਾ ਅਸਰ ਪੈਂਦਾ ਹੈ। ਜੋ ਲੋਕ ਪ੍ਰੇਸ਼ਾਨ ਰਹਿੰਦੇ ਹਨ, ਉਹ ਖੂਨ ਦੀਆਂ ਨਾੜੀਆਂ ਤੋਂ ਪੀੜਤ ਹੋ ਕੇ ਦਿਲ ਦੇ ਰੋਗੀ ਬਣ ਜਾਂਦੇ ਹਨ। ਨਾੜੀਆਂ 'ਚ ਚਰਬੀ ਦਾ ਜੰਮ ਜਾਣਾ, ਨਾੜੀਆਂ ਨੂੰ ਕਮਜ਼ੋਰ ਕਰ ਦਿੰਦਾ ਹੈ। ਜਿਸ ਕਾਰਨ ਖੂਨ ਦਾ ਵਹਾਅ ਪ੍ਰਭਾਵਿਤ ਹੋ ਜਾਂਦਾ ਹੈ। ਜਦੋਂ ਨਾੜੀਆਂ 'ਚ ਇਹ ਜੰਮੀ ਹੋਈ ਚਰਬੀ ਘੁਲ ਕੇ ਬਾਹਰ ਆ ਜਾਂਦੀ ਹੈ ਤਾਂ ਖੂਨ ਦੇ ਵਹਾਅ 'ਚ ਰੁਕਾਵਟ ਆਉਂਦੀ ਹੈ। ਜਿਸ ਕਾਰਨ ਦਿਲ ਦਾ ਦੌਰਾਵੀ ਪੈ ਸਕਦਾ ਹੈ।

Heartਦਿਮਾਗ 'ਚ ਕੁਝ ਅਜਿਹੇ ਨਿਊਰੋਨਜ਼ ਹੁੰਦੇ ਹਨ, ਜੋ ਬੋਨਮੈਰੋ 'ਚ ਚਿੱਟੇ ਲਹੂ ਦੇ ਸੈੱਲ ਬਣਾਉਣ ਲੱਗ ਜਾਂਦੇ ਹਨ। ਸਾਇੰਸਦਾਨਾਂ ਨੇ ਖੋਜ ਦੁਆਰਾ ਦੱਸਿਆ ਕਿ ਇਸ ਤਰ੍ਹਾਂ ਦੇ ਹਾਲਾਤਾਂ 'ਚ ਪ੍ਰੇਸ਼ਾਨੀ ਕਾਰਨ ਦਿਲ ਦੇ ਰੋਗਾਂ ਦਾ ਖਤਰਾ ਹੋਰ ਵੱਧ ਜਾਂਦਾ ਹੈ। ਬੇਹਤਰ ਹੁੰਦਾ ਹੈ ਕਿ ਜਦੋਂ ਵੀ ਇਸ ਤਰ੍ਹਾਂ ਦੇ ਸੰਕੇਤ ਮਿਲਣ ਤਾਂ ਦਿਲ ਦੇ ਡਾਕਟਰ ਕੋਲ ਜਾ ਕੇ ਆਪਣੀਆਂ ਪ੍ਰੇਸ਼ਾਨੀਆਂ ਦੂਰ ਕਰਨ ਅਤੇ ਇਹਨਾਂ ਦੀ ਮੁਕਤੀ ਲਈ ਡਾਕਟਰ ਦੀ ਸਲਾਹ ਵੀ ਲੈਣੀ ਚਾਹੀਦੀ ਹੈ।

-PTC News

Related Post